ਪਿੰਡ ਜਟਾਣਾ ਕਲਾਂ ਦਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਭਰਿਆ

Friday, December 28, 20120 comments


ਜਟਾਣਾ ਕਲਾ 'ਚ ਸੱਭਿਆਚਾਰਕ ਅਤੇ ਸਨਮਾਨਿਤ ਮੇਲਾ ਲਾਇਆ ਗਿਆ
ਸਰਦੂਲਗੜ੍ਹ 28 ਦਸੰਬਰ (ਸੁਰਜੀਤ ਸਿੰਘ ਮੋਗਾ) ਪਿੰਡ ਜਟਾਣਾ ਕਲਾ ਵਿਖੇ ਅੱਜ ਇੱਕ ਸੱਭਿਆਚਾਰਕ ਅਤੇ ਸਨਮਾਨਿਤ ਮੇਲਾ ਲਾਇਆ ਗਿਆ। ਜੋ ਕਿ ਹਰ ਸਾਲ ਦੀ ਤਰ੍ਹਾ ਸਰਬ ਸਾਝਾ ਸਹੀਦ ਭਗਤ ਸਿੰਘ ਕਲੱਬ ਜਟਾਣਾ ਕਲਾ ਅਤੇ ਸਮੂਹ ਪਿੰਡ ਵਾਸੀਆ ਵੱਲੋ ਮਿਲ ਕੇ ਲਾਇਆ ਗਿਆ। ਜਿਸ ਵਿਚ ਪੰਜਾਬ ਦੀਆ ਕਈ ਮਹਾਨ ਸਖਸੀਅਤਾ ਪਹੁੰਚੀਆ। ਇਸ ਮੇਲੇ ਦੇ ਮੁੱਖ ਮਹਿਮਾਨ ਸ੍ਰ: ਬਲਵਿੰਦਰ ਸਿੰਘ ਜੀ ਭੂੰਦੜ ਜਰਨਲ ਸਕੱਤਰ ਸ੍ਰੋਮਣੀ ਅਕਾਲੀ ਦਲ ਅਤੇ ਮੈਬਰ ਰਾਜ ਸਭਾ ਸਨ। ਸ੍ਰ: ਭੂੰਦੜ ਨੇ ਦਰਸਕਾ ਨੂੰ ਪੱਛਮੀ ਰੀਤਾ ਛੱਡ ਕੇ ਪੰਜਾਬੀ ਸੱਭਿਆਚਾਰ ਅਪਨਾਉਣ ਲਈ ਕਿਹਾ ਅਤੇ ਉਨ੍ਹਾ ਨੇ ਇਸ ਮੌਕੇ ਪਿੰਡ ਦੀ ਕਲੱਬ ਨੂੰ ਪਿੰਡ ਦੇ ਕਾਰਜਾ ਵਾਸਤੇ ਸਵਾ 2 ਲੱਖ ਦੀ ਸਹਾਇਤਾ ਦਿੱਤੀ ਗਈ। ਇਸ ਮੇਲੇ ਵਿਚ ਪੰਜਾਬ ਦੇ ਮਸਹੂਰ ਕਾਮੇਡੀ ਕਲਾਕਾਰ ਭਜਨਾ ਅਮਲੀ ਅਤੇ ਸੰਤੀ ਵੱਲੋ ਮੇਲੇ ਨੂੰ ਹਸਾਈ ਰੱਖਿਆ ਅਤੇ ਇਸ ਤੋ ਇਲਾਵਾ ਭੁੱਪਿੰਦਰ ਸਿੰਘ ਉੱਡਤ ਕਲਾਕਾਰ, ਬੀਨੂ ਸਿੰਘ ਸਿੰਗਲਾ (ਗਾਈਕਾ) ਤੇ ਲਾਭ ਹੀਰਾ ਤੋ ਇਲਾਵਾ ਹੋਰ ਵੀ ਕਈ ਕਲਾਕਾਰ ਨੇ ਮੇਲੇ ਵਿਚ ਰੰਗ ਬੰਨੀ ਰੱਖਿਆ। ਮੇਲੇ ਵਿਚ ਅਮਰਦੀਪ ਸਿੰਘ ਗਿੱਲ ਗੀਤਕਾਰ, ਕੈਪਟਨ ਗੁਲ਼ਜਾਰ ਸਿੰਘ ਕੋਚ ਬੈਡਮਿੰਟਨ, ਜਟਾਣਾ ਕਲਾ ਦੀ ਹੋਣਹਾਰ ਬੱਚੀ ਅਮਨਦੀਪ ਕੌਰ ਆਦਿ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਮੇਲੇ ਵਿਚ ਸਹੀਦ ਭਗਤ ਸਿੰਘ ਕਲਾਂ ਕੇਦਰ ਬੋਹਾ ਵੱਲੋ ਵਿਸੇਸ ਤੌਰ ਤੇ ਨਾਟਕ ਗਿਰੱਝਾਂ, ਦਸਮੇਸ ਗਤਕਾ ਮਾਨਸਾ ਵੱਲੋ ਗਤਕਾ ਆਦਿ ਪੇਸ ਕੀਤਾ ਗਿਆ। ਇਸ ਮੌਕੇ ਗੁਰਦਰਸਨ ਸਿੰਘ ਸਰਪੰਚ, ਹਰਵਿੰਦਰ ਸਿੰਘ ਕਾਲਾ ਮੁੱਖ ਪ੍ਰਬੰਧਕ, ਸਵਰਨਜੀਤ ਸਿਮਘ ਦਾਤੇਵਾਲੀਆ, ਗੁਰਸੇਵਕ ਖਹਿਰਾ, ਜਤਿੰਦਰ ਸਿੰਘ ਸੋਢੀ, ਬੱਤਖ ਸਿੰਘ ਕਲੀਪੁਰ, ਸੁੱਖਾ ਭਾਉ ਐਮ.ਸੀ. ਸਰਦੂਲਗੜ੍ਹ, ਹਰਚਰਨਜੀਤ ਸਿੰਘ ਭੁੱਲਰ, ਮੇਵਾ ਸਿੰਘ ਸਰਪੰਚ, ਨਿਰਨਲ ਸਿੰਘ ਭਲਵਾਨ, ਬਲਕਰਨ ਝੰਡੂਕੇ ਆਦ ਤੋ ਇਲਾਵਾ ਹੋਰ ਵੀ ਕਈ ਹਾਜਿਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger