ਇਕ ਕਿਲੋ ਚਰਸ ਸਮੇਤ ਪ੍ਰਵਾਸੀ ਕਾਬੂ

Friday, December 28, 20120 comments


ਲੁਧਿਆਣਾ (ਸਤਪਾਲ ਸੋਨੀ) ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ, ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ-1 ਨੇ ਦਸਿਆ ਕਿ ਨਸ਼ਿਆ ਦੇ ਸਮਗੱਲਰਾਂ ਵਿਰੁਧ ਆਰੰਭ ਕੀਤੀ ਗਈ ਮੁਹਿੰਮ ਨੂੰ ਅੱਜ ਮਿਤੀ 28/12/2012 ਨੂੰ ਸਫਲਤਾ ਹਾਸਿਲ ਹੋਈ ਹੈ।ਜਦੋਂ ਸੀ.ਆਈ.ਏ ਜੋਨ-1 ਦੀ ਪੁਲਿਸ ਪਾਰਟੀ ਨੇ ਟੀ.ਪੁਆਇੰਟ ਟ੍ਰਾਂਸਪੋਰਟ ਨਗਰ ਲੁਧਿਆਣਾ ਵਿਖੇ ਗਸ਼ਤ ਦੋਰਾਨ ਇਕ ਪ੍ਰਵਾਸੀ ਦੀਨਾ ਨਾਥ ਪੁੱਤਰ ਰਾਜਿੰਦਰ ਸ਼ਾਹ ਵਾਸੀ ਪਿੰਡ ਦੋਸ਼ ਨਗਰ, ਡਾਕਖਾਨਾ ਸੈਦਪੁਰ, ਥਾਣਾ ਮਨੇਡ ਜਿਲ੍ਹਾ ਪਟਨਾ, ਬਿਹਾਰ  ਹਾਲ ਵਾਸੀ ਤਾਜਪੁਰ ਰੋਡ, ਨੇੜੇ ਪਾਣੀ ਦੀ ਟੈਂਕੀ ਲੁਧਿਆਣਾ ਪਾਸੋ ਇਕ ਕਿਲੋ ਚਰਸ ਬ੍ਰਾਮਦ ਕੀਤੀ।ਜਿਸ ਤੇ ਉਪਰੋਕਤ ਦੋਸ਼ੀ ਵਿਰੁੱਧ ਮੁਕੱਦਮਾਂ ਥਾਣਾ ਡਵੀਜਨ ਨੰਬਰ 6, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ।  ਮੁਢੱਲੀ ਪੁੱਛਗਿਛ ਵਿਚ ਦੋਸ਼ੀ ਨੇ ਮੰਨਿਆ ਕਿ ਪਹਿਲਾਂ ਉਹ ਸਬਜੀ ਵੇਚਦਾ ਸੀ ਅਤੇ ਉਸ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ। ਉਸ ਦੀ ਮੁਲਾਕਤ ਇਕ ਨੇਪਾਲੀ ਵਿਅਕਤੀ ਬਹਾਦੁਰ ਨਾਲ ਹੋਈ ਜਿਸ ਨੇ ਉਸ ਨੂੰ ਕਿਹਾ ਕਿ ਉਹ ਨੇਪਾਲ ਤੋਂ ਚਰਸ ਲੈਕੇ ਆਇਆ ਹੈ। ਜਿਸ ਨੂੰ  ਵੇਚਕੇ ਉਹ ਚੰਗੇ ਪੈਸੇ ਕਮਾ ਸਕਦਾ ਹੈ  ।  ਅੱਜ ਦੋਸ਼ੀ  ਇਹ ਚਰਸ ਟ੍ਰਾਂਸਪੋਰਟ ਨਗਰ ਵਿਚ ਟੱਰਕ ਡ੍ਰਾਈਵਰਾਂ ਨੂੰ ਮਹਿੰਗੇ ਭਾਅ ਵਿਚ ਸਪਲਾਈ ਦੇਣ ਲਈ ਜਾ ਰਿਹਾ ਸੀ । ਦੋਸ਼ੀ ਨੂੰ ਕਲ੍ਹ  ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਉਸ ਦੇ ਸਾਥੀ ਦੋਸ਼ੀਆ ਬਾਬਤ ਸੱਖਤੀ ਨਾਲ ਪੁੱਛਗਿਛ ਕੀਤੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger