ਪ੍ਰਾਪਰਟੀ ਐਡਵਾਈਜਰ ਯੂਨੀਅਨ ਦੀਆਂ ਮੰਗਾਂ ਸਰਕਾਰ ਤੋਂ ਹੱਲ ਕਰਵਾਉਣ ਲਈ ਯਤਨ ਕਰਾਂਗਾ- ਲਾਲਕਾ

Saturday, December 29, 20120 comments


ਯੂਨੀਅਨ ਵੱਲੋਂ ਨਵ-ਨਿਯੁਕਤ ਹਲਕਾ ਇੰਚ: ਲਾਲਕਾ ਦਾ ਸਨਮਾਨ
ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)- ਅੱਜ ਨਾਭਾ ਦੇ ਹੋਟਲ ਸਰਵਪ੍ਰੀਯਾ ਵਿਖੇ ਨਾਭਾ ਪ੍ਰਾਪਰਟੀ ਐਡਵਾਈਜਰ ਯੂਨੀਅਨ ਵੱਲੋਂ ਇੱਕ ਸਮਾਗਮ ਤੇਜਿੰਦਰ ਸਿੰਘ ਬਾਜਵਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿੱਚ ਨਵੇਂ ਬਣੇ ਹਲਕਾ ਇੰਚ: ਸ. ਮੱਖਣ ਸਿੰਘ ਲਾਲਕਾ, ਸ੍ਰੀ ਅਸੋਕ ਬਾਂਸਲ ਮੈਂਬਰ ਜਨ. ਕੌਸਲ, ਗੁਰਸੇਵਕ ਸਿੰਘ ਗੋਲੂ ਜਿਲ੍ਹਾ ਪ੍ਰਧਾਨ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ. ਲਾਲਕਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਜਿੱਥੇ ਹਰੇਕ ਵਰਗ ਲਈ ਅਹਿਮ ਸਕੀਮਾਂ ਉਲੀਕੀਆਂ ਹਨ ਉਥੇ ਪ੍ਰਾਪਰਟੀ ਐਡਵਾਈਜਰ ਯੂਨੀਅਨ ਦੀਆਂ ਮੰਗਾਂ ਨੁੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ, ਸੂਬੇ ਦੇ ਲੋਕਾਂ ਨੇ ਗੱਠਜੋੜ ਸਰਕਾਰ ਵੱਲੋਂ ਪਿਛਲੇ 5 ਸਾਲਾਂ ਦੌਰਾਨ ਰਿਕਾਰਡ ਤੋੜ ਵਿਕਾਸ ਦੇ ਮੱਦੇਨਜਰ ਗੱਠਜੋੜ ਨੂੰ ਫਿਰ ਤੋਂ ਸੱਤਾ ਸੌਪੀ ਹੈ ਜਿਸ ਕਰਕੇ ਸ. ਬਾਦਲ ਲੋਕਾਂ ਦੀਆਂ ਮੁਸਕਿਲਾਂ ਨੂੰ ਬਹੁਤ ਚੰਗੀ ਤਰ੍ਹਾਂ ਅਤੇ ਉਹ ਹਰ ਇਕ ਦੀ ਦਿੱਕਤ ਨੂੰ ਦੂਰ ਕਰਨ ਲਈ ਉਤਾਵਲੇ ਹਨ। ਸ. ਲਾਲਕਾ ਨੇ ਪ੍ਰਾਪਰਟੀ ਯੂਨੀਅਨ ਦੇ ਆਗੂਆਂ ਨੁੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਉਹਨਾਂ ਨਾਲ ਤਨ ਮਨ ਨਾਲ ਖੜੇ ਹਨ। ਯੂਨੀਅਨ ਦੇ ਸਰਪ੍ਰਸਤ ਤੇਜਿੰਦਰ ਸਿੰਘ ਬਾਜਵਾ ਨੇ ਸ. ਲਾਲਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਾਪਰਟੀ ਐਡਵਾਈਜਰ ਯੂਨੀਅਨ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਸ. ਲਾਲਕਾ ਜਿਸ ਥਾਂ ਵੀ ਉਨ੍ਹਾਂ ਦੀ ਡਿਊਟੀ ਲਾਉਣਗੇ ਉਹ ਉਸਨੂੰ ਤਨ ਮਨ ਨਾਲ ਨਿਭਾਉਣਗੇ। ਇਸ ਮੌਕੇ ਪ੍ਰਾਪਰਟੀ ਐਡਵਾਈਜ ਯੂਨੀਅਨ ਵੱਲੋਂ ਪ੍ਰਧਾਨ ਬ੍ਰਿਜ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਯੂਨੀਅਨ ਆਗੂਆਂ ਨੇ ਸ. ਲਾਲਕਾ, ਸ੍ਰੀ ਅਸੋਕ ਬਾਂਸਲ ਅਤੇ ਗੁਰਸੇਵਕ ਸਿੰਘ ਗੋਲੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਅਤੇ ਉਨ੍ਹਾਂ ਵੱਲੋਂ ਸ. ਲਾਲਕਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਤੇਜਿੰਦਰ ਸਿੰਘ ਬਾਜਵਾ, ਬ੍ਰਿਜ ਸੁਰਿੰਦਰ ਸਿੰਘ ਗਰੇਵਾਲ ਪ੍ਰਧਾਨ, ਸੱਤਪਾਲ ਮਿੱਤਲ ਵਾਈਸ ਪ੍ਰਧਾਨ, ਹਰਬੰਸ ਸਿੰਘ ਖੱਟੜਾ, ਵੇਦ ਚੰਦ ਮੰਡੌਰ ਚੇਅਰਮੈਨ, ਜਸਵਿੰਦਰ ਸਰਮਾ ਵਾਈਸ ਚੇਅਰਮੈਨ, ਬੀਰ ਸਿੰਘ ਭੁੱਲਰ, ਠੇਕੇਦਾਰ ਗੋਰਾ ਲਾਲ, ਗੁਰਮੀਤ ਸਿੰਘ ਕੋਟ ਮੈਂਬਰ ਬਲਾਕ ਸੰਮਤੀ, ਕਰਮਜੀਤ ਸਿੰਘ ਅਲੌਹਰਾਂ,ਦਾਨਾ ਸਿੰਘ ਫੱਗਣਮਾਜਰਾ, ਰਣਜੀਤ ਸਿੰਘ ਢੀਂਡਸਾ, ਸੁਰਿੰਦਰ ਸਿੰਘ ਚੌਹਾਨ,ਸੁਖਵਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਪਰੁਥੀ, ਸੁਖਵਿੰਦਰ ਡਿੰਪਲ, ਰਣਧੀਰ ਸਿੰਘ ਧੀਰਾ, ਸ. ਦਵਿੰਦਰ ਸਿੰਘ, ਸੁਰਜੀਤ ਸਿੰਘ ਬਾਬਰਪੁਰ, ਬਲਰਾਜ ਸਿੰਘ ਸੇਖੋਂ, ਜਸਵੀਰ ਸਿੰਘ ਵਜੀਦਪੁਰ, ਦਿਨੇਸ ਪੁਰੀ, ਸੁਨੀਲ ਬਾਂਸਲ, ਰਾਮ ਸਿੰਘ ਜਨ. ਸਕੱਤਰ, ਮਾ. ਤਰਲੋਕ ਸਿੰਘ, ਮਕਬੂਲ ਅਹਿਮਦ, ਮਹਿੰਦਰ ਸਿੰਘ ਢੀਂਡਸਾ ਆਦਿ ਤੋਂ ਇਲਾਵਾ ਨਾਭਾ ਹਲਕੇ ਦੇ ਸਮੂਹ ਪ੍ਰਾਪਰਟੀ ਐਡਵਾਈਜਰ ਯੂਨੀਅਨ ਦੇ ਮੈਂਬਰਾਨ ਹਾਜ਼ਰ ਸਨ। 

: ਨਾਭਾ ਦੇ ਹੋਟਲ ਸਰਵਪ੍ਰੀਯਾ ਵਿੱਚ ਸਮਾਗਮ ਦੌਰਾਨ ਹਲਕਾ ਇੰਚ: ਮੱਖਣ ਸਿੰਘ ਲਾਲਕਾ ਨੂੰ ਪ੍ਰਾਪਰਟੀ ਐਡਵਾਈਜਰ ਯੂਨੀਅਨ ਦੇ ਸਰਪ੍ਰਸਤ ਤੇਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਨਮਾਨਿਤ ਕਰਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger