ਹਿਊਮਨ ਰਾਈਟਸ ਅਵੇਅਰਨੈੱਸ ਐਸੋ: ਵੱਲੋਂ ਕੈਲੰਡਰ ਜ਼ਾਰੀ

Saturday, December 29, 20120 comments

  ਕੋਟਕਪੂਰਾ /29 ਦਸੰਬਰ/ ਜੇ.ਆਰ.ਅਸੋਕ/ਹਿਊਮਨ ਰਾਈਟਸ ਅਵੇਰਨੈਸ ਐਸੋਸੀੲਸ਼ੇਨ ਵੱਲੋਂ ਸਥਾਨਕ ਕੇਦਾਰ ਨਾਥ ਧਰਮਸ਼ਾਲਾ ਵਿਖੇ ਇਕ ਸਮਾਰੋਹ ਕਰਾਇਆ ਗਿਆ , ਜਿਸ ਵਿਚ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਜਾਣਕਾਰੀ ਦੇਣ ਲਈ ਪ੍ਰੋਗਰਾਮ ਉਲੀਕੇ ਗਏ । ਇਸ ਸਮੇਂ ਐਸੋਸੀਏਸ਼ਨ ਵੱਲੋਂ ਇਕ ਕੈਲੰਡਰ ਜ਼ਾਰੀ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਮੁਖ ਮਹਿਮਾਨ ਰਾਜਾ ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਕੋਟਕਪੂਰਾ ਅਤੇ ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਨੇ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਹਰ ਤਰ•ਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਸਿੱਧ ਗੀਤਕਾਰ ਮੱਖਣ ਬਰਾੜ ਮੱਲਕੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਲੱਚਰ ਅਤੇ ਦੂਹਰੇ ਅਰਥਾਂ ਵਾਲੀ ਗਾਇਕੀ ਦਾ ਵਿਕਾਸ ਕਰਨ ਵਿਚ ਲੋਕ ਖ਼ੁਦ ਵੀ ਓਨੇ ਹੀ ਜ਼ਿੰਮੇਵਾਰ ਹਨ। ਜੇਕਰ ਲੋਕ ਮਾੜੀ ਅਤੇ ਹਲਕੇ ਪੱਧਰ ਦੀ ਗਾਇਕੀ ਨੂੰ ਸੁਣਨਾਂ ਪਸੰਦ ਨਹੀਂ ਕਰਨਗੇ ਤਾਂ ਗਾਇਕ ਅਜਿਹੀ ਘਟੀਆ ਕਿਸਮ ਦੀ ਗਾਇਕੀ ਛੱਡ ਕੇ ਮਿਆਰੀ ਗਾਇਕੀ ਨੂੰ ਤਰਜੀਹ ਦੇਣਗੇ।  ਐਸੋਸੀਏਸ਼ਨ ਦੇ ਚੇਅਰਮੈਨ ਗੁਰਲਾਲ ਸਿੰਘ ਲਾਲੀ ਨੇ ਇਸ ਮੌਕੇ ਤੇ ਬੋਲਦਿਆਂ ਐਸੋਸੀਏਸ਼ਨ ਦੇ ਟੀਚਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ਤੇ ਉਸਾਰੂ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸਮੇਂ ਲੋੜਵੰਦ ਵਿਅਕਤੀਆਂ ਨੂੰ ਐਸੋਸੀਏਸ਼ਨ ਵੱਲੋਂ ਕੰਬਲ ਵੀ ਵੰਡੇ ਗਏ। ਇਸ ਸਮੇਂ ਮਨਤਾਰ ਸਿੰਘ ਮੱਕੜ, ਜੋਗਿੰਦਰ ਸਿੰਘ ਮੱਕੜ, ਵਿਨੋਦ ਗੋਇਲ, ਵਿਨੋਦ ਮੈਣੀ, ਸੁਖਜਿੰਦਰ ਸਿੰਘ ਬੇਦੀ ਮਨਜੀਤ ਕੌਰ ਨੰਗਲ, ਕੁਲਦੀਪ ਸਿੰਘ ਮਾਹਲਾ, ਕੁਲਵਿੰਦਰ ਸਿੰਘ ਬਰਾੜ ਅਤੇ ਹੋਰ ਵਿਅਕਤੀ ਹਾਜ਼ਰ ਸਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger