ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਆਯੋਜਿਤ ਕੀਤੇ ਗਏ ਆਯੂਰਵੈਦ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ

Sunday, December 30, 20120 comments


ਹੁਸ਼ਿਆਰਪੁਰ 30 ਦਸੰਬਰ /ਅੱਜ ਸਾਰੀ ਦੁਨੀਆਂ ਵਿਚ ਆਯੂਰਵੈਦ ਪ੍ਰਣਾਲੀ ਦੀਆਂ ਮਨੁੱਖਤਾ ਦੇ ਭਲੇ ਲਈ ਕੀਤੀਆਂ ਗਈਆਂ ਖੋਜਾਂ ਕਰਕੇ ਇਸ ਪ੍ਰਣਾਲੀ ਨੂੰ ਸਲਾਇਆ ਜਾ ਰਿਹਾ ਹੈ । ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਅੱਜ ਮੋਰਿਆ ਪੈਲੇਸ ਵਿਖੇ ਧੰਨਵੰਤਰੀ ਵੈਦ ਮੰਡਲ ( ਰਜਿ:)  ਵਲੋ ਭਗਵਾਨ ਸ੍ਰੀ ਧੰਨਵੰਤਰੀ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਆਯੋਜਿਤ ਕੀਤੇ ਗਏ ਆਯੂਰਵੈਦ ਮਹਾਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ । ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਹਜ਼ਾਰਾਂ ਸਾਲਾਂ ਤੋ ਚਲੀ ਆ ਰਹੀ ਆਯੂਰਵੈਦਿਕ ਪ੍ਰਣਾਲੀ ਦਾ ਵਿਰਸਾ ਵੈਦਾਂ ਨੇ ਸੰਭਾਲ ਕੇ ਰੱਖਿਆ ਹੈ ।  ਉਨਾਂ ਦੱਸਿਆ ਕਿ ਦੁਨੀਆਂ ਦੀ ਸਭ ਤੋ ਪ੍ਰਾਚੀਨ ਆਯੂਰਵੈਦਿਕ ਪ੍ਰਣਾਲੀ ਜਿਸਨੇ ਸਮਾਜ ਨੂੰ ਸਿਹਤਮੰਦ ਰੱਖਣ ਵਿਚ ਵਢਮੁੱਲਾ ਯੋਗਦਾਨ ਪਾਇਆ ਹੈ ਇਸ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ  ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ । ਇਸ ਯੂਨੀਵਰਸਿਟੀ ਰਾਂਹੀ ਜੜੀ- ਬੂਟੀਆਂ , ਹਰਬਲ ਕਿਸਮ ਦੀਆਂ ਬੂਟੀਆਂ ਦੀ ਖੋਜ ਕਰਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।  ਸ੍ਰੀ ਸੂਦ ਨੇ ਦੱਸਿਆ ਕਿ ਆਯੂਰਵੈਦ ਪ੍ਰਣਾਲੀ ਰਾਂਹੀ ਇਲਾਜ ਸਸਤਾ ਹੋਣ ਕਰਕੇ ਇਹ ਗਰੀਬਾਂ ਦੀ ਪਹੁੰਚ ਵਿਚ ਹੈ ।  ਉਨਾਂ ਕਿਹਾ ਕਿ ਵੈਦ ਮੰਡਲ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਉਨਾਂ ਨੇ ਧੰਨਵੰਤਰੀ ਵੈਦ ਮੰਡਲ ( ਰਜਿ:) ਹੁਸ਼ਿਆਰਪੁਰ ਦੇ ਮੈਬਰਾਂ ਦਾ ਆਯੂਰਵੈਦ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਲਈ ਉਨਾਂ ਦੀ ਸ਼ਲਾਘਾ ਕੀਤੀ ਅਤੇ ਆਯੂਰਵੈਦ ਮਹਾਂ-ਸੰਮੇਲਨ ਕਰਾਉਣ ਤੇ ਉਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਤੇ ਉਨਾਂ ਨੇ ਜਿਲਾ ਵੈਦ ਮੰਡਲ ਦਾ ਸਾਲ 2012-13 ਦਾ ਸੋਵੀਨਾਰ ਰੀਲੀਜ਼ ਕੀਤਾ । ਜਿਲਾ ਵੈਦ ਮੰਡਲ ਵਲੋ ਇਸ ਮੋਕੇ ਤੇ ਮੁੱਖ ਮਹਿਮਾਨ ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾ ਦਾ ਸਨਮਾਨ ਵੀ ਕੀਤਾ । ਇਸ ਤੋ ਪਹਿਲਾਂ ਉਨਾਂ ਨੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਵਲੋ ਜੜੀਆਂ-ਬੂਟੀਆਂ ਅਤੇ ਉਨਾਂ ਤੋ ਬਣਾਈਆਂ ਗਈਆਂ ਦਵਾਈਆਂ  ਸਬੰਧੀ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਵੇਖਿਆਂ ਅਤੇ ਉਨਾਂ ਦੀ ਪ੍ਰਸੰਸਾ ਕੀਤੀ ।ਨਗਰ ਕੋਸਲ ਦੇ ਪ੍ਰਧਾਨ ਸ਼ਿਵ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਆਯੂਰਵੈਦ ਮਹਾਂ-ਸੰਮੇਲਨ ਵਿਚ ਵੈਦਾਂ ਵਲੋ ਦਿੱਤੀ ਗਈ ਜਾਣਕਾਰੀ ਦਾ ਆਮ ਲੋਕਾਂ ਨੂੰ ਬਹੁਤ ਹੀ ਲਾਭ ਹੋਵੇਗਾ । ਉਨਾਂ ਕਿਹਾ ਕਿ ਧੰਨਵੰਤਰੀ ਵੈਦ ਮੰਡਲ ਆਯੂਰਵੈਦ ਰਾਂਹੀ ਦੁਖੀ ਮਾਨਵਤਾ ਦੀ ਸੇਵਾ ਲਈ  ਸ਼ਲਾਘਾਯੋਗ ਕੰਮ ਕਰ ਰਿਹਾ ਹੈ । ਆਯੂਰਵੈਦ ਮੰਡਲ ਦੇ ਪ੍ਰਦੇਸ਼ ਸਰਪ੍ਰਸਤ ਵੈਦ ਵਿਨੋਦ ਸਨਿਆਸੀ ,ਮਹੰਤ ਭਰਥਰੀ ਦਾਸ , ਮਹੰਤ ਅਮਰੀਕ ਦਾਸ , ਵੈਦ ਰਾਮਜੀ ਦਾਸ , ਵੈਦ ਨਿਰਮਲ ਲੋਈ  ਅਤੇ ਵੱਖ ਵੱਖ ਜਿਲਿਆਂ ਤੋ ਆਏ ਵੈਦਾਂ ਨੇ ਆਯੂਰਵੈਦ ਪ੍ਰਣਾਲੀ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ।
 ਧੰਨਵੰਤਰੀ ਵੈਦ ਮੰਡਲ (ਰਜਿ:)  ਦੇ ਪ੍ਰਧਾਨ ਵੈਦ ਸੁਮਨ ਕੁਮਾਰ ਸੂਦ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਆਯੂਰਵੈਦ ਮਹਾਂ-ਸੰਮੇਲਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿਦਿਆਂ ਵੈਦਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਦੱਸਿਆ । ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਸੁਧੀਰ ਸੂਦ , ਵਿਜੈ ਸੂਦ , ਯਸ਼ਪਾਲ ਸ਼ਰਮਾਂ , ਰਾਮਦੇਵ ਯਾਦਵ , ਰਮੇਸ਼ ਜਾਲਮ , ਵਿਨੋਦ ਪਰਮਾਰ , ਡਾਂ: ਇੰਦਰਜੀਤ ਸ਼ਰਮਾਂ , ਅਭੈ ਦੱਤਾ , ਸਤੀਸ਼ ਸ਼ਰਮਾਂ , ਵੈਦ ਜਨਕ ਰਾਜ ਸ਼ਰਮਾਂ , ਵੈਦ ਯੋਗੇਸ਼ ਸ਼ਰਮਾਂ , ਪਰਮਜੀਤ ਪਾਲ , ਮਹਿੰਦਰ ਸਿੰਘ , ਵਰਿੰਦਰ ਕੁਮਾਰ , ਯੋਧਾ ਮੱਲ , ਭੂਸ਼ਨ ਕੁਮਾਰ ਗੁਪਤਾ , ਗੁਰਮੇਲ ਰਾਮ , ਹਰਦੇਵ ਸਿੰਘ , ਸੁਸ਼ੀਲ ਸ਼ਰਮਾ , ਮੁਨੀਸ਼ ਸ਼ਰਮਾਂ , ਚੰਦਰ ਸੇਖਰ , ਦੀਪ ਕੁਮਾਰ , ਰਵਿੰਦਰ ਸਿੰਘ , ਰਾਜੇਸ਼ ਕੁਮਾਰ ਅਤੇ ਵੱਖ ਵੱਖ ਜਿਲਿਆਂ ਤੋ ਵੈਦ ਇਸ ਸੰਮੇਲਨ ਵਿਚ ਹਾਜ਼ਰ ਸਨ । ਪ੍ਰਫੈਸਰ ਦਰਸ਼ਨ ਕੁਮਾਰ ਸ਼ਰਮਾਂ ਨੇ ਇਸ ਸਮਾਗਮ ਦੀ ਸਟੇਜ ਸਕੱਤਰ ਭੂਮੀਕਾ ਬਾਖੂਬੀ ਨਿਭਾਈ ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger