ਮਜ਼ਦੂਰ ਜਥੇਬੰਦੀਆਂ ਵੱਲੋਂ ਪੰਦਰਾਂਰੋਜ਼ਾ ਜਲਸੇ 4 ਤੋਂ ਸ਼ੁਰੂ

Saturday, December 29, 20120 comments


  ਕੋਟਕਪੂਰਾ /29 ਦਸੰਬਰ/ ਜੇ.ਆਰ.ਅਸੋਕ/ਛੇ ਮਜ਼ਦੂਰ ਪੱਖੀ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੀਆਂ ਹੱਕੀ ਮੰਗਾਂ ਤੋਂ ਜਾਣੂ ਕਰਾਉਣ ਲਈ 4 ਜਨਵਰੀ ਤੋਂ 15 ਦਿਨਾਂ ਲਈ ਪਿੰਡਾਂ ਵਿਚ ਜਲਸੇ ਕੀਤੇ ਜਾ ਰਹੇ ਹਨ ਜੋ ਕਿ ਜੈਤੋ ਤੋਂ ਸ਼ੁਰੂ ਹੋ ਕੇ ਜ਼ਿਲ•ੇ ਦੀਆਂ ਤਿੰਨਾਂ ਹੀ ਤਹਿਸੀਲਾਂ ਦੇ ਪਿੰਡਾਂ ’ਚ ਜਾਣਗੀਆਂ ਅਤੇ ਇਸ ਦੌਰਾਨ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਐਸ ਡੀ ਐਮ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਤੇਜ ਸਿੰਘ ਹਰੀ ਨੌਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਿੰਕਦਰ ਸਿੰਘ ਅਜਿੱਤ ਗਿੱਲ ਨੇ ਦੱਸਿਆ ਹੈ ਕਿ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਮਜ਼ਦੂਰਾਂ ਨੂੰ ਰਹਿਣ ਲਈ ਪਲਾਟ ਦਿੱਤੇ ਜਾਣ, ਮਨਰੇਗਾ ਤਹਿਤ ਕੀਤੇ ਗਏ ਕੰਮ ਦੇ ਬਕਾਇਆ ਰਹਿੰਦੇ ਰੁਪਏ ਦਿੱਤੇ ਜਾਣ, ਕੰਮ 200 ਦਿਨ ਦਿੱਤਾ ਜਾਵੇ, ਦਿਹਾੜੀ ਵਧਾਈ ਜਾਵੇ ਅਤੇ ਪੰਜਾਬ ਪਾਵਰਕਾਮ ਵੱਲ ਬਕਾਇਆ ਰਹਿੰਦੇ 65 ਕਰੋੜ ਦੀ ਰਾਸ਼ੀ ਮਜ਼ਦੂਰਾਂ ਨੂੰ ਦਿੱਤੀ ਜਾਵੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger