ਜਮੀਨ ਦੀ ਕੁਰਕੀ ਕਰਨ ਆਏ ਅਧਿਕਾਰੀਆਂ ਕਿਸਾਨ ਯੂਨੀਅਨ ਨੇ ਭਜ਼ਾਏ

Friday, December 28, 20120 comments


ਭਦੌੜ 28 ਦਸੰਬਰ (ਸਾਹਿਬ ਸੰਧੂ) ਭਦੌੜ ਵਿਖੇ ਕਰਜ਼ਾ ਨਾ ਮੌੜਨ ਦੀ ਸੂਰਤ ਵਿੱਚ ਕਿਸਾਨ ਦੀ ਜਮੀਨ ਦੀ ਕੁਰਕੀ ਕਰਨ ਆਏ ਅਧਿਕਾਰੀਆਂ ਨੂੰ ਉਹਨੇ ਪੈਂਰੀ ਵਾਪਿਸ ਭਜ਼ਣਾ ਪਿਆ ਜਦ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਅਧਿਕਾਰੀਆਂ ਨੂੰ ਘੇਰ ਮੁਰਦਾਬਾਦ ਕੀਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਰਮਜੀਤ ਸਿੰਘ ਮੀਤ ਪ੍ਰਧਾਨ ਨੇ ਦੱਸਿਆ ਕਿ ਅਮਰ ਸਿੰਘ ਪੁੱਤਰ ਪੂਰਨ ਸਿੰਘ ਨੇ ਬੈਂਕ ਤੋਂ ਲੋਨ ਲਿਆ ਹੋਇਆ ਸੀ ਤੇ ਕਰਜ਼ਾ ਨਾ ਮੌੜਨ ਕਾਰਨ ਬੈਂਕ ਅਧਿਕਾਰੀ ਉਸ ਦੀ ਜਮੀਨ ਦੀ ਕੁਰਕੀ ਕਰਨ ਸੁਸਾਇਟੀ ਭਦੌੜ ਵਿਖੇ ਪਹੁੰਚੇ ਜਦ ਕਿਸਾਨ ਯੂਨੀਅਨ ਆਗੂਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਕਤ ਅਧਿਕਾਰੀਆਂ ਨੂੰ ਘੇਰ ਮੁਰਦਾਬਾਦ ਕੀਤੀ। ਇਸ ਦੌਰਾਨ ਆਏ ਅਧਿਕਾਰੀ ਵਾਪਿਸ ਚੱਲੇ ਗਏ। ਇਸ ਮੌਕੇ ਕੁਲਵੰਤ ਸਿੰਘ, ਸ਼ੇਰ ਸਿੰਘ, ਵਜ਼ੀਰ ਸਿੰਘ, ਸ਼ਿਦਰ ਸਿੰਘ, ਮੰਗਾ ਸਿੰਘ, ਬਿੰਦਰ ਸਿੰਘ, ਨਿਰੰਜਨ ਸਿੰਘ, ਮੱਘਰ ਸਿੰਘ, ਗਿੰਦਰ ਸਿੰਘ, ਲਪਰਾ ਸਿੰਘ ਆਦਿ ਹਾਜ਼ਿਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger