ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਪਿੰਡ-ਪਿੰਡ ਪਹੁੰਚਾਇਆ ਜਾਵੇਗਾ- ਸ਼ਰਨਜੀਤ ਸਿੰਘ ਢਿੱਲੋਂ

Friday, December 28, 20120 comments


ਲੁਧਿਆਣਾ, 28 ਦਸੰਬਰ (ਸਤਪਾਲ ਸੋਨ) ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਪਿੰਡ-ਪਿੰਡ ਪਹੁੰਚਾਇਆ ਜਾਵੇਗਾ, ਤਾਂ ਜੋ ਸਾਰੇ ਲੋਕ ਇਹਨਾਂ ਸਕੀਮਾਂ ਤੋਂ ਲਾਭ ਲੈ ਸਕਣ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਹਲਕਾ ਸਾਹਨੇਵਾਲ ਦੇ ਪਿੰਡ ਹਵਾਸ ਵਿਖੇ ਆਯੋਜਿਤ ਸੰਗਤ ਦਰਸ਼ਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜ਼ੂਦ ਸਨ। ਸ੍ਰ. ਢਿੱਲੋਂ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸਾਨੀ ਦੇ ਨਾਲ-ਨਾਲ ਡੇਅਰੀ, ਮਧੂ ਮੱਖੀ ਪਾਲਣ, ਬਾਗਵਾਨੀ ਅਤੇ ਅਚਾਰ ਮੁਰੱਬੇ ਵਰਗੇ ਸਹਾਇਕ ਧੰਦੇ ਅਪਣਾਉਣ ਇਸ ਨਾਲ ਉਹਨਾਂ ਦਾ ਆਰਥਿਕ ਜੀਵਨ ਪੱਧਰ ਉਚਾ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਸਹਾਇਕ ਧੰਦਿਆਂ ਨੂੰ ਸੁਰੂ ਕਰਨ ਲਈ ਸਰਕਾਰ ਵੱਲੋਂ 25 ਪ੍ਰਤੀਸ਼ਤ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ ਅਤੇ ਵੱਖ-ਵੱਖ ਬੈਂਕਾਂ ਵੱਲੋਂ ਘੱਟ ਵਿਆਜ਼ ਦਰ ਤੇ ਕਰਜ਼ੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਸ੍ਰ. ਢਿੱਲੋਂ ਨੇ ਕਿਹਾ ਕਿ ਰਾਜ ਦੇ ਪਿੰਡਾਂ ਦੇ ਸਰਵ-ਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ 3 ਸਾਲਾਂ ਦੇ ਅੰਦਰ ਪੰਜਾਬ ਨੂੰ ਨਮੂਨੇ ਦਾ ਸੂਬਾ ਬਣਾ ਕੇ ਦੁਨੀਆਂ ਦੇ ਨਕਸ਼ੇ ‘ਤੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਰਾਜ ਵਿੱਚ 3 ਨਵੇਂ ਥਰਮਲ ਪਲਾਂਟਾਂ ਦਾ ਕੰਮ ਚਲ ਰਿਹਾ ਹੈ ਜੋ ਕਿ ਅਗਲੇ ਸਾਲ ਦੇ ਅੰਤ ਤੱਕ ਮੁੰਕਮਲ ਹੋ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਰਾਜ ਦੇ ਖੇਤੀਬਾੜੀ, ਉਦਯੋਗ ਅਤੇ ਘਰੇਲੂ ਸੈਕਟਰ ਨੂੰ 24 ਘੰਟੇ ਬਿਜਲੀ ਮਿਲੇਗੀ। ਸ. ਢਿੱਲੋ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨ ਲਈ ਵਚਨ-ਬੱਧ ਹੈ। ਉਹਨਾਂ ਇਸ ਮੌਕੇ ਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਹਨਾਂ ਦਾ ਹੱਲ ਕਰਨ ਦੀ ਹਦਾਇਤ ਕੀਤੀ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੈਫਲਿਟ ਛਪਵਾ ਕੇ ਪਿੰਡਾਂ ਵਿੱਚ ਵੰਡਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਵੀ ਵਿਭਾਗ ਦੇ ਅਧਿਕਾਰੀ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਦੀ ਜਾਵੇ।ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ-ਸੇਵਾ ਨੂੰ ਮੱਦੇ ਨਜ਼ਰ ਰੱਖਦਿਆਂ ਲੋਕਾਂ ਦੇ ਕੰਮ ਪਹਿਲ ਦੇ ਅਧਾਰ ‘ਤੇ ਕਰਨ।ਇਸ ਮੌਕੇ ‘ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਲੋਕ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਅੱਜ ਸ. ਢਿੱਲੋ ਨੇ ਸਾਹਨੇਵਾਲ ਹਲਕੇ ਦੇ 6 ਪਿੰਡਾਂ ਬੌਕੜ ਗੁਜਰਾਂ, ਕੰਡਿਆਣਾ ਖੁਰਦ, ਖਾਸੀ ਖੁਰਦ, ਜੀਵਨਪੁਰਾ ਅਤੇ ਹਵਾਸ ਵਿਖੇ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਹਨਾਂ ਪਿੰਡ ਦੀਆਂ ਪੰਚਾਇਤ ਨੂੰ ਵਿਕਾਸ ਕਾਰਜ਼ਾਂ ਲਈ 15 ਲੱਖ ਰੁਪਏ ਦੇ ਚੈਕ ਵੀ ਦਿੱਤੇ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਧਨਵੰਤ ਸਿੰਘ ਰਧਾਵਾ ਬੀ.ਡੀ.ਪੀ.ਓ, ਸਰਪੰਚ ਮਾਨ ਸਿੰਘ ਹਵਾਸ, ਰਣਜੀਤ ਸਿੰਘ ਮੰਗਲੀ ਮੈਬਰ ਐਸ.ਜੀ.ਪੀ.ਸੀ., ਜੱਥੇਦਾਰ ਗੁਰਚਰਨ ਸਿੰਘ ਮੇਹਰਬਾਨ, ਬਲਦੇਵ ਸਿੰਘ ਨੂਰਵਾਲਾ ਮੈਬਰ ਜਿਲਾ ਪਰਿਸ਼ਦ, ਸਰਬਜੀਤ ਸਿੰਘ, ਦਵਿੰਦਰ ਸਿੰਘ ਤੂਰ, ਰਛਪਾਲ ਸਿੰਘ, ਪੱਪੂ ਮੰਗਲੀ, ਜਸਬੀਰ ਸਿੰਘ ਹਵਾਸ ਡਾਇਰੈਕਟਰ ਮਿਲਕ ਪਲਾਂਟ, ਬਲਦੇਵ ਸਿੰਘ ਸਰਪੰਚ, ਸੋਨੀ ਗਰੇਵਾਲ, ਗੁਰਦੀਪ ਸਿੰਘ ਸਰਪੰਚ ਮੱਤੇਵਾੜਾ, ਕਰਮ ਸਿੰਘ ਸਰਪੰਚ ਸਸਰਾਲੀ ਕਲੋਨੀ, ਕਰਮਜੀਤ ਸਿੰਘ, ਡਾਕਟਰ ਮੁਖਤਿਆਰ ਸਿੰਘ, ਡਾਕਟਰ ਚਮਨ ਸਿੰਘ, ਸੁਖਮਿੰਦਰ ਸਿੰਘ ਬਟਲਾ, ਸਰਬਜੀਤ ਸਿੰਘ ਕੰਡਿਆਣਾ ਆਦਿ ਹਾਜ਼ਰ ਸਨ।    




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger