ਨਵੇਂ ਸਾਲ ਦੇ ਮੌਕੇ ਤੇ ਲਾਇਸੰਸੀ ਅਸਲਾ, ਟਕੂਏ, ਗੰਡਾਸੀ, ਬਰਛੀ, ਕੁਹਾੜੀ ਆਦਿ ਨਾਲ ਲੈ ਕੇ ਚੱਲਣ ਤੇ ਪਾਬੰਦੀ-ਪੁਲਿਸ ਕਮਿਸ਼ਨਰ

Friday, December 28, 20120 comments


ਲੁਧਿਆਣਾ, 28 ਦਸੰਬਰ ( ਸਤਪਾਲ ਸੋਨ ) ਸ਼੍ਰੀ ਈਸ਼ਵਰ ਸਿੰਘ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦੇ ਐਕਟ-2) ਦੀ ਧਾਰਾ 144 ਤਹਿਤ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਏਰੀਏ ਵਿੱਚ ਮਾਰੂ ਹਥਿਆਰ ਜਿਵੇਂ ਕਿ ਲਾਇਸੰਸੀ ਅਸਲਾ, ਟਕੂਏ, ਗੰਡਾਸੀ, ਬਰਛੀ, ਕੁਹਾੜੀ ਅਤੇ ਦਾਤ ਆਦਿ ਨਾਲ ਲੈ ਕੇ ਚੱਲਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 28 ਦਸੰਬਰ 2012 ਤੋ 26 ਜਨਵਰੀ, 2013 ਤੱਕ ਲਾਗੂ ਰਹਿਣਗੇ।    ਪੁਲਿਸ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਮਾਗਮ ਕਰਤਾ ਇਹ ਯਕੀਨੀ ਬਣਾਉਣਗੇ ਕਿ ਸਮਾਗਮ ਵਿੱਚ ਕੋਈ ਵੀ ਵਿਅਕਤੀ ਅਸਲਾ ਲੈ ਕੇ ਸ਼ਾਮਲ ਨਾ ਹੋਵੇ। ਜਿਹਨਾਂ ਥਾਵਾਂ ਤੇ ਨਵੇਂ ਸਾਲ ਦੇ ਸਮਾਗਮ ਕੀਤੇ ਜਾਣੇ ਹਨ, ਉਹਨਾਂ ਥਾਵਾਂ ਸਬੰਧੀ ਲੋਕਲ ਪੁਲਿਸ ਤੋਂ ਮਨਜੂਰੀ ਲੈਣੀ ਜਰੂਰੀ ਹੋਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ  ਦੀਆਂ ਹਦਾਇਤਾਂ ਅਨੁਸਾਰ ਰਾਤ 10 ਵਜੇ ਤੋ ਸਵੇਰੇ 6 ਵਜੇ ਤੱਕ ਉਚੀ ਅਵਾਜ਼ ਵਿੱਚ ਸਪੀਕਰ ਜਾਂ ਡੈਕ ਆਦਿ ਚਲਾਉਣ ਤੇ ਵੀ ਮੁਕੰਮਲ ਪਾਬੰਦੀ ਹੋਵੇਗੀ। ਗੱਡੀਆਂ ਦੀ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਕੋਈ ਵੀ ਗੱਡੀ ਸੜਕ ਵਿੱਚ ਖੜੀ ਨਾ ਕੀਤੀ ਜਾਵੇ। ਇਨ•ਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਨਵੇਂ ਸਾਲ ਦੀ ਆਮਦ ਤੇ ਆਮ ਲੋਕਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸਮਾਗਮ ਕੀਤੇ ਜਾਣੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇੱਕਠਾ ਹੋਣ ਦੀ ਸੰਭਾਵਨਾ ਹੈ। ਅਜਿਹੇ ਮੌਕਿਆਂ ਤੇ ਲੋਕ ਆਪਣਾ ਲਾਇਸੰਸੀ ਅਸਲਾ ਨਾਲ ਲੈ ਕੇ ਆਉਂਦੇ ਹਨ ਤੇ ਨਸ਼ੇ ਦਾ ਸੇਵਨ ਕਰਕੇ ਹੁਲੜਬਾਜ਼ੀ ਕਰਦੇ ਹਨ ਅਤੇ ਅਜਿਹੇ ਮੌਕੇ ਅਸਲੇ ਦੀ ਵੀ ਦੁਰਵਰਤੋਂ ਹੋਣ ਦਾ ਵੀ ਖਦਸ਼ਾ ਹੁੰਦਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ ਅਤੇ ਅਮਨ-ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਨਤਕ ਹਿੱਤ ਵਿੱਚ ਇਹ ਹੁਕਮ ਲਾਗੂ ਕੀਤੇ ਗਏ ਹਨ। 







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger