ਕੀ ਲੋਕ ਹਿਤੈਸ਼ੀ ਸਰਕਾਰ ਸ਼ਰੇਆਮ ਗੁੰਡਾ ਗਰਦੀ ਕਰਵਾਉਦੀ ਹੈ –ਸੁੱਖੀ ਬਰਸਾਲ,ਬਲਜਿੰਦਰ ਮਲਕਪੁਰ

Friday, December 28, 20120 comments


ਬਿਰਕ ਬਰਸਾਲ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਲੋਕ ਹਿਤੈਸ਼ੀ ਸਰਕਾਰ ਹੋਣ ਦੇ ਦਮਗਜੇ ਮਾਰਣ ਵਾਲੀ ਬਾਦਲ ਸਰਕਾਰ ਨੂੰ ਦੁਆਰਾ ਸੱਤਾ ਵਿੱਚ ਆਇਆ ਅਜੇ ਕੁੱਝ ਸਮਾ ਹੀ ਹੋਇਆ ਕਿ ਸੂਬੇ ਦੇ ਲੋਕਾਂ ਦਾ ਜਿਊਣਾ ਦੁਬਰ ਹੋਇਆ ਪਿਆ ਹੈ ।ਸ਼ਰੇਆਮ ਕਤਲੇਆਮ,ਬਲਾਤਕਾਰ,ਲੁੱਟ ਖੋਹ,ਗੁੰਡਾਗਰਦੀ ਦਾ ਬੋਲਬਾਲਾ ਹੈ । ਲੋਕ ਹਿਤੈਸੀ ਅਖਵਾਉਣ ਵਾਲੀ ਸਰਕਾਰ ਸਰੇਆਮ ਦਹਿਸ਼ਤ ਗਰਦੀ ਕਰਵਾਕੇ ਕਿਉ ਪੰਜਾਬ ਦਾ ਬੇੜਾ ਗਰਕ ਲੱਗੀ ਹੋਈ ਹੈ ।ਇੰਨਾ ਸਬਦਾ ਦਾ ਪ੍ਰਗਟਾਵਾ ਪਿੰਡ ਬਰਸਾਲ ਦੇ ਯੂਥ ਕਾਂਗਰਸੀ ਆਗੂ ਪੰਚ ਸੁੱਖੀ ਬਰਸਾਲ ਅਤੇ ਸਿਆਸੀ ਸਕੱਤਰ ਬਲਜਿੰਦਰ ਸਿੰਘ ਮਲਕਪੁਰ ਨੇ ਸ਼ਾਝੇ ਤੌਰ ਤੇ ਕੀਤਾ ਤੇ ਬਾਦਲ ਸਰਕਾਰ ਦੇ ਮੋਹਰਵਾਰ ਅਕਾਲੀ ਆਗੂਆ ਵੱਲੋਂ ਕੀਤੀ ਗਈ ਪੁਲਿਸ ਨਾਲ ਕੁੱਟਮਾਰ ਦੀ ਨਿੰਦਿਆ ਕੀਤੀ ਤੇ  ਧੀ ਦੀ ਰੱਖਿਆ ਲਈ ਕਤਲ ਹੋਏ ਏ ਐਸ ਆਈ ਪਿਤਾ ਨੂੰ ਸਲਾਉਦੇ ਹੋਏ ਸਲਾਮ ਕੀਤਾ ਤੇ ਬਾਦਲ ਸਰਕਾਰ ਦੇ ਕਹਿੰਦੇ ਕਹਾਉਦੇ ਆਗੂਆ ਵੱਲੋਂ ਕੀਤੇ ਬਲਾਤਕਾਰਾ ਤੇ ਚਾਨਣਾ ਪਾਇਆ ਤੇ ਪ੍ਰੈਸ ਦੇ ਧਿਆਨ ਵਿੱਚ ਇੱਕ ਵਾਰ ਫਿਰ ਲਿਆਦਾ ਕਿ ਚੰਗਾ ਪੈਸਾ ਤੇ ਲੀਡਰਸਿਪ ਤੱਕ ਪਹੁੰਚ ਹੋਣ ਕਰਕੇ ਬਲਾਤਕਾਰੀਆ,ਕਾਤਲਾ ਤੇ ਪੁਲਿਸ ਕੋਈ ਵੀ ਸਿਕੰਜਾ ਨਹੀ ਕਸ ਰਹੀ ।ਸੂਬੇ ਪ੍ਰਤੀ ਚਿੰਤਾ ਪ੍ਰਗਟਾਉਦੇ ਕਿਹਾ ਕਿ ਜੇਕਰ ਇਹ ਮਾੜੇ ਹਲਾਤਾ ਦਾ ਦੌਰ ਇਸੇ ਤਰਾਂ ਚੱਲਦਾ ਰਿਹਾ ਤਾ ਸਾਡੇ ਦੇਸ਼ ਦੇ ਲੋਕ ਦੱਸੋ ਕਿਸ ਤਰਾਂ ਸੁਰਖਿਾਅਤ ਰਿਹ ਸਕਦੇ ਹਨ ।ਅਜਿਹੀ ਲੀਡਰਸਿਪ ਦਾ ਬਰਕਰਾਰ ਰਹਿਣਾ ਸੂਬੇ ਦੇ ਭੱਵਿਖ ਲਈ ਕੋਈ ਚੰਗੇ ਦਿਨਾਂ ਦੀ ਨਿਸ਼ਾਨੀ ਨਹੀ ਹੈ ।ਇਸ ਲਈ ਇੰਨਾ ਦੇ ਕਾਰਨਾਮਿਆ ਤੋਂ ਸੂਬੇ ਨੂੰ  ਬਚਾਉਣ ਲਈ ਆਉਣ ਵਾਲੇ ਦਿਨਾਂ ਹੋਣ ਵਾਲੀਆ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਸਾਥ ਦੇ ਕੇ ਜਿਤਾਉ। 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger