ਯੂਨੀਵਰਸਲ ਪਬਲਿਕ ਸਕੂਲ ਦਾ ਸਲਾਨਾ ਸਨਮਾਨ ਸਮਾਰੋਹ ਸੱਭਿਆਚਾਰਕ ਹੋ ਨਿਬੜਿਆ।

Friday, December 28, 20120 comments


ਤਲਵੰਡੀ ਸਾਬੋ(ਸ਼ੇਖਪੁਰੀਆ)ਯੂਨੀਵਰਸਲ ਪਬਲਿਕ ਸਕੂਲ ਦਾ ਸਲਾਨਾ ਸਨਮਾਨ ਸਮਾਰੋਹ ਬੱਚਿਆਂ ਦੁਆਰਾ ਪੇਸ਼ ਕੀਤੀਆਂ ਵੱਖ-ਵੱਖ ਰੰਗਾਂ ਦੀਆਂ ਵੰਨਗੀਆਂ ਸਦਕਾ ਇੱਕ ਸੱਭਿਆਚਾਰਕ ਸਮਾਗਮ ਹੋ ਨਿਬੜਿਆ ਜਿਸ ਵਿੱਚ ਸਹਾਰਾ ਕਲੱਬ ਬਠਿੰਡਾ ਦੇ ਪ੍ਰਧਾਨ ਸ਼੍ਰੀ ਵਿਜੇ ਗੋਇਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦੋਂ ਕਿ ਜਿਲਾ ਸਿੱਖਿਆ ਅਫਸਰ ਮਾਨਸਾ ਸ੍ਰ: ਹਰਬੰਸ ਸਿੰਘ ਸੰਧੂ,ਸਰੂਪ ਚੰਦ ਸਿੰਗਲਾ,ਏ.ਕੇ.ਮਹਾਜਨ,ਐਸ.ਆਈ.ਸ਼ਮਸ਼ੇਰ ਸਿੰਘ,ਪ੍ਰੌ:ਨਵ ਸੰਗੀਤ ਸਿੰਘ ਆਦਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਭਿਤ ਸਨ। ਅੰਗਰੇਜੀ,ਹਿੰਦੀ ਅਤੇ ਪੰਜਾਬੀ ਵਿੱਚ ਵਾਰੋ-ਵਾਰੀ ਸਟੇਜ ਕਰ ਰਹੇ ਸਕੂਲ ਦੇ ਵਿਦਿਆਰਥੀ ਕਿਸੇ ਪ੍ਰੌੜ ਸਟੇਜ-ਸਕੱਤਰ ਨੂੰ ਮਾਤ ਪਾ ਰਹੇ ਸਨ ਅਤੇ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦਿਆਂ ਸੰਦੇਸ਼-ਆਤਮਿਕ ਜਾਣਕਾਰੀ ਦੇ ਰਹੇ ਸਨ।ਗਾਇਕ ਗੁਰਦਾਸ ਮਾਨ ਦੇ ਢੋਲੀ ਭੋਲਾ ਬਠਿੰਡਾ ਦੁਆਰਾ ਤਿਆਰ ਕਰਾਏ ਗਿੱਧੇ ਨੇ ਜਿਥੇ ਧੁਮਾਲਾਂ ਪਾਈਆਂ ਉਥੇ ਬੱਚਿਆਂ ਦੁਆਰਾ ਪਾਏ ਭੰਗੜੇ ਨੇ ਸ੍ਰੋਤੇ ਅੱਡੀ ਮਾਰ ਨੱਚਣ ਲਾ ਦਿੱਤੇ।‘ਭਾਰਤ ਮਾਤਾ’ਦੀ ਝਾਕੀ ‘ਐ ਵਤਨ ਤੇਰੇ ਲੀਏ,ਬੰਦੇ ਮਾਤਰਮ’ਨੇ ਸਰਹੱਦ ਤੇ ਮਰ ਮਿਟਣ ਵਾਲੇ ਨੌਜਵਾਨਾਂ ਦਾ ਜਿਥੇ ਦਿਲਕਸ਼ ਨਜਾਰਾ ਪੇਸ਼ ਕੀਤਾ ਉਥੇ ਹੁਣੇ ਤੋਂ ਸਕੂਲ ਦੇ ਬੱਚਿਆਂ ਵਿੱਚ ਬਣੇ ਅਨੁਸ਼ਾਸ਼ਨ  ਦੀ ਗਵਾਹੀ ਵੀ ਭਰੀ ।ਭੰਡਾਂ ਦੇ ਵਿਅੰਗਆਤਮਿਕ ਟੋਟਕਿਆਂ,ਪਤੀ-ਪਤਨੀ ਦੀ ਨੋਕ-ਝੋਕ ਅਤੇ ਫਿਲਮੀ ਕਲਾਕਾਰਾਂ ਦੀ ਸ਼ੂਟਿੰਗ ਦੀ ਨਕਲ ਲਾਹੁੰਦੇ ਬੱਚਿਆਂ ਦੇ ਸਕਿੱਟਾਂ ਨੇ ਹਾਸਿਆਂ ਨਾਲ ਹਾਜਰੀਨ ਦੇ ਢਿੱਡੀਂ ਪੀੜਾਂ ਪਾਈਆਂ।ਪਿਛਲੇ ਸਮੇਂ ਤੋਂ ਧਰਤੀ ਦੇ ਖਤਮ ਹੋਣ ਦੀ ਅਫਵਾਹ ਦੀ ਖਿੱਲੀ ਉਡਾਉਂਦੇ ਬੱਚਿਆਂ ਦੀ ਇਕ ਪੇਸ਼ਕਾਰੀ ਨੇ ਦਰਖਤ ਲਾ ਕੇ,ਪ੍ਰਦੂਸ਼ਣ ਰੋਕ ਕੇ ਅਤੇ ਪਾਣੀ ਦੀ ਸਹੀ ਵਰਤੋਂ ਕਰਕੇ ਧਰਤੀ ਨੂੰ ਬਚਾਈ ਰੱਖਣ ਦਾ ਹੋਕਾ ਦਿੱਤਾ। ਸਕੂਲ ਪਿੰ੍ਰਸੀਪਲ ਮੈਡਮ ਮਨਜੀਤ ਕੌਰ ਨੇ ਸਕੂਲ ਦੀ ਸਲਾਨਾ ਰਿਪੋਰਟ ਪੜਦਿਆਂ ਦੱਸਿਆ ਕਿ ਬਾਰਵੀਂ ਜਮਾਤ ਦੇ ਸਾਰੇ ਬੱਚਿਆਂ ਨੇ ਪਹਿਲਾ ਦਰਜਾ ਹਾਸਲ ਕੀਤਾ ਜਦੋਂ ਕਿ ਸੁਖਦੀਪ ਕੌਰ ਨੇ 82.82% ਅੰਕ ਪ੍ਰਾਪਤ ਕਰਕੇ ਮੈਰਿਟ ਪੁਜੀਸ਼ਨ ਹਾਸਲ ਕੀਤੀ।ਇਸੇ ਤਰ੍ਹਾਂ ਦਸਵੀਂ ਦੇ 90 ਚੋਂ 88 ਬੱਚੇ ਫਸਟ ਡਵੀਜਨ ਨਾਲ ਪਾਸ ਹੋਏ।ਪੜਾਈ ਦੇ ਨਾਲ-ਨਾਲ ਬੌਧਿਕ ਅਤੇ ਮਾਨਸਿਕ ਵਿਕਾਸ ਤੋਂ ਇਲਾਵਾ ਖੇਡਾਂ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਬੱਚਿਆਂ ਨੇ ਸਕੂਲ,ਮਾਪਿਆਂ ਅਤੇ ਅਧਿਆਪਕਾਂ ਸਮੇਤ ਤਲਵੰਡੀ ਸਾਬੋ ਦਾ ਪੰਜਾਬ ਵਿੱਚ ਨਾਂ ਰੌਸ਼ਨ ਕੀਤਾ ਹੈ।ਇਸ ਸਮਾਗਮ ਵਿੱਚ ਹਜਾਰਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਇਲਾਵਾ ਗੋਬਿੰਦ ਆਰਗੇਨਾਈਜੇਸ਼ਨਜ ਰਜਿ: ਦੇ ਮੋਢੀ ਮੈਂਬਰ ਮਹਿੰਦਰਪਾਲ ਸਿੰਘ ਝੱਬਰ ਰਿਟਾ: ਬੀ ਪੀ ਈ ਓ,ਕੇਹਰ ਸਿੰਘ ਰਿਟਾ: ਐਸ ਡੀ ਓ,ਵਾਈਸ ਪ੍ਰਿੰ: ਕਿਰਨਪਾਲ ਕੌਰ,ਕੋਆਰਡੀਨੇਟਰ ਗੁਰਦੀਪ ਸਿੰਘ ਚਹਿਲ,ਅਵਤਾਰ ਸਿੰਘ ਚੋਪੜਾ,ਸ਼੍ਰੀ ਮਾਹੀ,ਮਾ: ਦੀਦਾਰ ਸਿੰਘ ਆਦਿ ਪਤਵੰਤੇ ਹਾਜਰ ਸਨ।ਅੰਤ ਵਿੱਚ ਸਕੂਲ ਦੇ ਮੈਨੇਜਰ ਸੁਖਚੈਨ ਸਿੰਘ ਨੇ ਸਭਦਾ ਧੰਨਵਾਦ ਕੀਤਾ ਅਤੇ ਹੋਣਹਾਰ ਵਿਦਿਆਰਥੀਆਂ,ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।









   
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger