ਬਲਤਕਾਰ ਦਾ ਮਸਲੇ ਵਿੱਚ ਅਗਰ ਹੁਣ ਸਰਕਾਰ ਜਾਗੀ ਹੈ ਤਾˆ ਬਲਾਤਕਾਰੀ ਸਰਸੇ ਵਾਲੇ ਸਾਧ ਨੂੰ ਵੀ ਨੱਥ ਪਾਉਣੀ ਬਣਦੀ ਹੈ: ਗਿਆਸਪੁਰਾ

Saturday, December 29, 20120 comments


ਉਹਨਾˆ ਨੇ ਤਾˆ ਅਕਾਲ ਤਖਤ ਦੇ ਹੁਕਮਾˆ ਨੂੰ ਮੰਨਦੇ ਹੋਏ ਸਿਰਸੇ ਵਾਲੇ ਸਾਧ ਵਿਰੱਧ ਸੰਘਰਸ਼ ਕੀਤਾ ਸੀ। ਹੁਣ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਉਹਨਾˆ ਨੂੰ ਅਜਾਦ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰਨੀ ਚਾਹੀਦੀ ਹੈ: ਬਾਬਾ ਦਾਦੂਵਾਲ
ਬਠਿੰਡਾ 29 ਦਸੰਬਰ (ਕਿਰਪਾਲ ਸਿੰਘ): ਬੀਤੇ ਦਿਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਿਸਾਰ ਦੀ ਜੇਲ਼ ਵਿੱਚ ਮਿਲਣ ਉਪ੍ਰੰਤ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਈਮੇਲ ਰਾਹੀਂ ਭੇਜੀ ਗਈ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਅਮਨ ਕਾਨੂੰਨ ਨੂੰ ਭੰਗ ਕਰਨ ਦੀ ਕੋਸਿਸ ਕੀਤੇ ਜਾਣ ਦੇ ਟੁੱਚੇ ਜਿਹੇ ਦੋ ਪਰਚੇ ਪਾ ਕੇ ਉਨ੍ਹਾਂ ’ਤੇ ਬੇਵਜ਼ਾ ਸਖਤੀ ਕੀਤੀ ਹੋਈ ਹੈ ਜਦੋਂ ਕਿ ਦੂਜੇ ਪਾਸੇ ਸਿਰਸੇ ਵਾਲਾ ਸਾਧ ਹੈ ਜਿਸ ’ਤੇ ਬਲਾਤਕਾਰ ਅਤੇ ਕਤਲਾਂ ਦੇ ਗੰਭੀਰ ਦੋਸ਼ ਹਨ ਜਿਨ੍ਹਾਂ ਕੇਸਾਂ ਵਿੱਚ ਬਿਨਾਂ ਗ੍ਰਿਫ਼ਤਾਰੀ ਜਮਾਨਤ ਨਹੀਂ ਮਿਲਦੀ ਪਰ ਇਸ ਦੇ ਬਾਵਯੂਦ ਉਸ ਨੂੰ ਸਾਰੇ ਕੇਸਾਂ ਵਿੱਚ ਜਮਾਨਤਾਂ ਮਿਲ ਗਈਆਂ ਹਨ ਤੇ ਉਹ ਇੱਕ ਦਿਨ ਵੀ ਜੇਲ੍ਹ ਵਿੱਚ ਨਹੀਂ ਰਿਹਾ। ਇੰਜ: ਗਿਆਸਪੁਰਾ ਨੇ ਕਿਹਾ ਬਲਤਕਾਰ ਦਾ ਮਸਲੇ ਵਿੱਚ ਅਗਰ ਹੁਣ ਸਰਕਾਰ ਜਾਗੀ ਹੈ ਤਾˆ ਉਸ ਨੂੰ ਇਸ ’ਤੇ ਵੀ ਕਾਰਵਾਈ ਕਰਦੇ ਹੋਏ ਸਰਸੇ ਵਾਲੇ ਸਾਧ ਨੂੰ ਵੀ ਨੱਥ ਪਾਉਣੀ ਬਣਦੀ ਹੈ ਤਾ ਜੋ ਉਹ ਹੋਰ ਭੈਣਾਂ ਦੀ ਇੱਜਤ ਨਾਲ਼ ਨਾ ਖੇਡ੍ਹ ਸਕੇ। ਬਲਤਕਾਰ ਦੇ ਮਾਮਲੇ ਤੇ ਕਦੇ ਕਿਸੇ ਨੂੰ ਜਲਦੀ ਜਮਾਨਤ ਨਹੀˆ ਮਿਲਦੀ ਪਰ ਧੰਨ ਹੈ ਭਾਰਤ ਦਾ ਕਾਨੂੰਨ ਜੋ ਸ਼ਕਲ ਦੇਖ ਕੇ ਫੈਸਲਾ ਕਰਦਾ ਹੈ ਅਤੇ ਉਸ ਨੇ ਪਖੰਡੀ ਸਾਧ ਨੂੰ ਇੱਕ ਦਿਨ ਵੀ ਜੇਲ ਨਹੀˆ ਭੇਜਿਆ। ਉਨ੍ਹਾਂ ਕਿਹਾ ਸਮਝ ਨਹੀˆ ਆਉˆਦੀ ਬਲਤਕਾਰੀ ਅਤੇ ਕਾਤਲ ਨੂੰ ਖੁੱਲ੍ਹਾ ਕਿਉਂ ਛੱਡਿਆ ਹੋਇਆ ਹੈ। ਤੇ ਉਸ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਵਿਰੁੱਧ ਇਤਨੀ ਸਖਤੀ ਕਿਉਂ ਕੀਤੀ ਹੋਈ ਹੈ।
ਇੰਜ ਗਿਆਸਪੁਰਾ ਅਨੁਸਾਰ ਬਾਬਾ ਜੀ ਦੱਸ ਰਹੇ ਸਨ ਕਿ 72 ਘੰਟੇ ਹੋ ਗਏ ਉਹਨਾˆ ਨੇ ਭੋਜਨ ਨਹੀˆ ਛੱਕਿਆ। ਉਹਨਾ ਦੇ ਕਹਿਣ ਮੁਤਾਬਕ ਉਹਨਾˆ ਨੂੰ ਏਅਰ ਪੋਰਟ ਤੋˆ ਉਤਰਦੇ ਹੀ ਗਰਿਫਤਾਰ ਕਰ ਲਿਆ ਗਿਆ। ਵੱਖ-ਵੱਖ ਠਾਣਿਆˆ ਵਿੱਚ ਲੈ ਜਾਣ ਮਗਰੋ ਪੂਰੇ 12 ਘੰਟੇ ਵਿੱਚ, ਭੁੱਖਣ ਭਾਣੇ ਹਿਸਾਰ ਪਹੁੰਚਾਇਆˆ ਗਿਆ। ਉਹਨਾˆ ਕਿਹਾ ਪੁਲਿਸ ਵਾਲਿਆˆ ਉਸ ਨੂੰ ਪੀਣ ਲਈ ਪਾਣੀ ਦੀ ਘੁੱਟ ਤੱਕ ਨਹੀˆ ਦਿਤੀ ਗਈ। ਸਰਕਾਰ ਬੌਖਲਾਹਟ ਵਿੱਚ ਆ ਕੇ ਕਾਰਵਾਈ ਕਰ ਰਹੀ ਹੈ ਬਾਬਾ ਬਲਜੀਤ ਸਿੰਘ ਦਾਦੂਸਾਹਿਬ ਵਾਲਿਆ ਨੂੰ ਜੇਲ੍ਹ ਵਾਲਿਆˆ ਨੇ ਬਹੁਤ ਹੀ ਸਖਤੀ ਨਾਲ਼ ਰੱਖਿਆ ਹੋਇਆ ਹੈ। ਉਹਨਾˆ ਕਿਹਾ ਕਿ ਉਹਨਾˆ ਨੇ ਤਾˆ ਅਕਾਲ ਤਖਤ ਦੇ ਹੁਕਮਾˆ ਨੂੰ ਮੰਨਦੇ ਹੋਏ ਸਿਰਸੇ ਵਾਲੇ ਸਾਧ ਵਿਰੱਧ ਸੰਘਰਸ਼ ਕੀਤਾ ਸੀ। ਹੁਣ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਉਹਨਾˆ ਨੂੰ ਅਜਾਦ ਕਰਵਾਉਣ ਲਈ ਸੰਘਰਸ਼ ਦੀ ਅਗਵਾਈ ਕਰਨੀ ਚਾਹੀਦੀ ਹੈ ।
ਇੰਜ ਗਿਆਸਪੁਰਾ ਨੇ ਕਿਹਾ ਐਨੀਆˆ ਸਖਤੀਆˆ ਵਿੱਚ ਰੱਖੇ ਹੋਣ ਦੇ ਬਾਵਜੂਦ ਚੰਗੀ ਗੱਲ ਇਹ ਹੈ ਕਿ ਬਾਬਾ ਜੀ ਗੁਰੂ ਦੇ ਭਾਣੇ ਵਿੱਚ ਚੜ੍ਹਦੀ ਕਲਾ ਵਿੱਚ ਹਨ। ਉਨ੍ਹਾਂ ਕਿਹਾ ਬਾਬਾ ਜੀ ਨੂੰ ਜਲਦੀ ਅਜਾਦ ਕਰਵਾਉਣਾ ਸਾਡਾ ਸਾਰਿਆˆ ਦਾ ਫਰਜ ਹੈ ਇਸ ਲਈ ਸਾਰੀਆˆ ਸੰਘਰਸ਼ਸ਼ੀਲ ਧਿਰਾਂ ਨੂੰ ਇੱਕਜੁੱਟਤਾ ਦਿਖਾਉਂਦੇ ਹੋਏ ਉਹਨਾˆ ਦੀ ਰਹਾਈ ਲਈ ਮੁਹਿੰਮ ਵਿੱਢਣੀ ਚਾਹੀਦੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger