ਅਲਕੈਮਿਸਟ ਹਸਪਤਾਲ – ਦਿਲ ਦੀ ਸੰਭਾਲ ਸਬੰਧੀ ਮੋਹਰੀ ਕੇਂਦਰ

Friday, December 28, 20120 comments


ਪੇਸ਼ ਕੀਤਾ ਇੰਟਰਵੈਨਸ਼ਨਲ ਕਾਰਡੀਉਲੋਜੀ ਵਿਚ ਚੌਥਾ ਇਨਕਲਾਬ – ਅਬਜ਼ੌਰਬ, ਬਾਇਉਰਿਜ਼ੌਲਬੇਬਲ ਵਸਕੁਲਰ ਸਕੈਫ਼ਲਡ ਸਿਸਟਮ 
28 ਦਸੰਬਰ: ਡਾਕਟਰਾਂ ਦੀ ਇਕ ਤਜਰਬੇਕਾਰ ਟੀਮ, ਬੁਨਿਆਦੀ ਢਾਂਚੇ ਦੀ ਅਪਗਰੇਡੇਸ਼ਨ ਅਤੇ ਹਾਲੀਆ ਸਾਲਾਂ ਦੌਰਾਨ ਮਰੀਜ਼ਾਂ ਉਤੇ ਕੀਤੀਆਂ ਕਾਰਡੀਉ-ਵਸਕੁਲਰ ਪ੍ਰਕਿਰਿਆਵਾਂ ਵਿਚ ਕੱਢੀਆਂ ਗਈਆਂ ਨਵੀਆਂ ਕਾਢਾਂ ਨੇ ਅਲਕੈਮਿਸਟ ਹਸਪਤਾਲ, ਸੈਕਟਰ 21, ਪੰਚਕੂਲਾ ਨੂੰ ਖ਼ਿੱਤੇ ਦਾ ਦਿਲ ਦੀ ਸੰਭਾਲ ਸਬੰਧੀ ਇਕ ਮੋਹਰੀ ਕੇਂਦਰ ਬਣਾ ਦਿੱਤਾ ਹੈ।ਡਾ. ਅਰਵਿੰਦ ਕੌਲ, ਡਾ. ਕਰੁਣ ਬਹਿਲ ਅਤੇ 4ਰ. ੍ਰੋਹਟਿ ਫੳਰਟ,ਿ ਜੋ ਅਲਕੈਮਿਸਟ ਹਸਪਤਾਲ ਦੇ ਕੰਸਲਟੈਂਟ ਇੰਟਰਵੈਨਸ਼ਨਲ ਕਾਰਡੀਉਲੋਜਿਸਟਸ ਹਨ, ਨੇ ਇਥੇ ਅੱਜ ਸਾਲਾਨਾ ਮੀਡੀਆ ਮੀਟ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਖ਼ਿੱਤੇ ਦੇ ਬੜੇ ਗਿਣੇ-ਚੁਣੇ ਹਸਪਤਾਲਾਂ ਵਿਚੋਂ ਇਕ ਵੀ ਹਾਂ, ਅਤੇ ਹਰਿਆਣਾ ਵਿਚ ਐਨਸੀਆਰ (ਕੌਮੀ ਰਾਜਧਾਨੀ ਖੇਤਰ) ਤੋਂ ਬਾਹਰ ਇਕ ਹਸਪਤਾਲ ਪੱਖੋਂ ਇਕੱਲੇ ਹਾਂ, ਜਿਥੇ ਹਾਲ ਹੀ ਵਿਚ ਇੰਟਰਵੈਨਸ਼ਨਲ ਕਾਰਡੀਉਲੋਜੀ ਵਿਚ ਚੌਥਾ ਇਨਕਲਾਬ ਪੇਸ਼ ਕੀਤਾ ਗਿਆ ਹੈ - ਜੋ ਹੈ ਇਕ ਬਾਇਉਰਿਜ਼ੌਲਬੇਬਲ ਵਸਕੁਲਰ ਸਕੈਫ਼ਲਡ ਸਿਸਟਮ ਜਿਸ ਨੂੰ ਅਬਜ਼ੌਰਬ ਕਿਹਾ ਜਾਂਦਾ ਹੈ। ਇਹ ਆਮ ਵਰਤੇ ਜਾਂਦੇ ਕੋਰੋਨਰੀ ਡਰੱਗ ਐਲਿਊਟਿੰਗ ਸਟੰਟ ਦੇ ਉਲਟ ਇਕ ਨਾਨ-ਮਟੈਲਿਕ (ਗ਼ੈਰ-ਧਾਤੀ) ਹੈ ਅਤੇ ਸਮਾਂ ਪਾ ਕੇ ਹੌਲੀ-ਹੌਲੀ ਖੁਰ ਜਾਂਦਾ ਹੈ। ਇਹ ਟੁੱਟ ਕੇ ਤੁਹਾਡੇ ਸਰੀਰ ਵਿਚ ਕੁਦਰਤੀ ਤੌਰ ’ਤੇ ਪਾਏ ਜਾਂਦੇ ਤੱਤਾਂ ਜਿਵੇਂ ਪਾਣੀ ਅਤੇ ਕਾਰਬਨ ਡਾਈਆਕਸਾਈਡ ਵਿਚ ਚਲਾ ਜਾਂਦਾ ਹੈ।
ਹਸਪਤਾਲ ਨੇ ਪਹਿਲਾ ਅਬਜ਼ੌਰਬ ਦਿਲ ਦੇ ਇਕ ਮਰੀਜ਼ ਨੂੰ ਬਿਲਕੁਲ ਹਾਲ ਹੀ ਵਿਚ 20 ਦਸੰਬਰ ਨੂੰ ਲਾਇਆ ਜੋ ਇਸ ਸਿਸਟਮ ਦੀ ਭਾਰਤ ਵਿਚ ਲਾਂਚ ਦਾ ਵੀ ਦਿਨ ਸੀ, ਅਤੇ ਇਸ ਤੋਂ ਬਾਅਦ ਚਾਰ ਹੋਰ ਮਰੀਜ਼ਾਂ ਨੂੰ ਵੀ ਸਫਲਤਾਪੂਰਬਕ ਇਹ ਬਾਇਉਐਬਜ਼ੌਰਬੇਬਲ ਸਿਸਟਮ ਲਾਇਆ ਜਾ ਚੁੱਕਾ ਹੈ ਜਿਹੜਾ ਤੁਹਾਡੇ ਸਰੀਰ ਵਿਚ ਉਦੋਂ ਕੁਦਰਤੀ ਤੌਰ ’ਤੇ ਖੁਰ ਜਾਂਦਾ ਹੈ ਜਦੋਂ ਆਰਟਰੀ ਆਪਣੇ ਤੌਰ ’ਤੇ ਖੁੱਲ•ੀ ਰਹਿ ਸਕਦੀ ਹੋਵੇ। ਇਸ ਤਰ•ਾਂ ਇਹ ਆਰਟਰੀ ਨੂੰ ਵਧੇਰੇ ਕੁਦਰਤੀ ਹਾਲਤ ਵਿਚ ਰਹਿਣ ਦੇ ਯੋਗ ਬਣਾਉਂਦੀ ਹੈ। ਇਹ ਧਾਤ ਦੇ ਬਣ ਕੋਰੋਨਰੀ ਡਰੱਗ ਐਲਿਊਟਿੰਗ ਸਟੰਟ ਵਿਚ ਕੀਤਾ ਗਿਆ ਬੜਾ ਵੱਡਾ ਸੁਧਾਰ ਹੈ, ਜੋ ਤੁਹਾਡੇ ਸਰੀਰ ਵਿਚ ਪੱਕੇ ਤੌਰ ’ਤੇ ਟਿਕਿਆ ਰਹਿੰਦਾ ਹੈ। ਇਹ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਇਹ ਪ੍ਰਕਿਰਿਆ ਆਮ ਕਰ ਕੇ 30-40 ਮਿੰਟ ਚੱਲਦੀ ਹੈ ਅਤੇ ਇਸ ਪੂਰੇ ਸਮੇਂ ਦੌਰਾਨ ਮਰੀਜ਼ ਜਾਗਦਾ ਰਹਿ ਸਕਦਾ ਹੈ। ਇਸ ਬਾਰੇ ਪਤਾ ਲੱਗਣ ਉਤੇ ਜ਼ਿਆਦਾਤਰ ਮਰੀਜ਼ ਇਸੇ ਸਿਸਟਮ ਨੂੰ ਅਪਣਾ ਰਹੇ ਹਨ ਅਤੇ ਅਲਕੈਮਿਸਟ ਵਿਖੇ ਇਹ ਆਮ ਤੌਰ ’ਤੇ ਕੀਤਾ ਜਾ ਰਿਹਾ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger