ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਨੇ ਹਲਕੇ ਦੇ ਲੋਕਾਂ ਦੀਆਂ ਸੁਣੀਆਂ ਮੁਸਕਿਲਾਂ

Saturday, December 29, 20120 comments


ਐਸ.ਸੀ. ਵਿੰਗ ਵਲੋਂ ਲੋਕ ਜਨ-ਸੰਪਰਕ ਮੁਹਿੰਮ ਤਹਿਤ ਕਰਵਾਇਆ ਗਿਆ ਇੱਕ ਸਮਾਗਮ
ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਅਨੁਸੂਚਿਤ ਜਾਤੀ ਵਿੰਗ ਸ੍ਰੋਮਣੀ ਅਕਾਲੀ ਦਲ ਵਲੋਂ ਰਿਜਰਵ ਹਲਕਾ ਨਾਭਾ ਅੰਦਰ ਸੁਰੂ ਕੀਤੀ ਲੋਕ ਜਨ-ਸੰਪਰਕ ਮੁਹਿੰਮ ਨਿਰੰਤਰ ਜਾਰੀ ਹੈ। ਇਸ ਮੁਹਿੰਮ ਦੇ ਤਹਿਤ ਰੋਜਾਨਾਂ ਹੀ ਹਲਕੇ ਅੰਦਰ ਵੱਡੇ ਜਾਂ ਛੋਟੇ ਸਮਾਗਮ ਕਰਕੇ ਹਲਕੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਅੱਜ ਇਸੇ ਲੜੀ ਦੇ ਤਹਿਤ ਇੱਥੇ ਸ੍ਰੋਮਣੀ ਅਕਾਲੀ ਦੇ ਬੌੜਾਂ ਗੇਟ ਦਫਤਰ ਵਿਖੇ ਇੱਕ ਸਮਾਗਮ ਦੌਰਾਨ ਸਾਬਕਾ ਵਿਧਾਇਕ ਬਲਵੰਤ ਸਿੰਘ ਸਾਹਪੁਰ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਆਏ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਹਰ ਤਰੀਕੇ ਹਲਕੇ ਦੇ ਲੋਕਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਹਲਕੇ ਦੇ ਲੋਕਾਂ ਤੱਕ ਲੈ ਕੇ ਜਾ ਰਿਹਾ ਹਾਂ ਤਾਂ ਕਿ ਆਮ ਤੇ ਖਾਸ ਹਲਕਾ ਵਾਸੀ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਹਾ ਮਿਲ ਸਕੇ। ਇਸ ਮੌਕੇ ਬੋਲਦਿਆਂ ਸੀਨੀਅਰ ਦਲਿਤ ਆਗੂ ਰਾਮ ਸਿੰਘ ਰੈਸਲ ਨੇ ਐਸ.ਸੀ. ਵਿੰਗ ਵਲੋਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਜਨ-ਸੰਪਰਕ ਮੁਹਿੰਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਪਹਿਲਾ ਹਲਕਾ ਹੈ ਜਿੱਥੇ ਕਿ ਇੱਕ ਨਵੀਂ ਰਿਵਾਇਤ ਚਲਾਈ ਗਈ ਹੈ ਜਿਸ ਦੀ ਕਿ ਚੁਫੇਰੇ ਚਰਚਾ ਹੋ ਰਹੀ ਹੈ। ਇਸ ਮੁਹਿੰਮ ਦਾ ਹਲਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ। ਕਿਉਂਕਿ ਜਿਆਦਾਤਰ ਆਮ ਲੋਕ ਦਫਤਰੀ ਚੱਕਰਾਂ ਤੋਂ ਡਰਦੇ ਹੋਏ ਜਾਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਅਜਿਹੀਆਂ ਸਕੀਮਾਂ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਜਨ-ਸੰਪਰਕ ਮੁਹਿੰਮ ਦਾ ਮਕਸਦ ਇਹ ਹੈ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨਾਂ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਸੀ. ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਗੁਦਾਈਆ, ਜਥੇਦਾਰ ਲਾਲ ਸਿੰਘ ਰਣਜੀਤਗੜ੍ਹ, ਗੁਰਤੇਜ ਸਿੰਘ ਊਧਾ, ਪਰਗਟ ਸਿੰਘ ਕੋਟ ਕਲਾਂ, ਗੁਰਕੀਰਤ ਸਿੰਘ ਗਲਵੱਟੀ, ਮਾਸਟਰ ਗੁਰਦੇਵ ਸਿੰਘ ਦੁਲੱਦੀ, ਹਰਭਜਨ ਸਿੰਘ ਫੌਜੀ, ਰਾਮ ਸਿੰਘ ਸਾਧੋਹੇੜੀ, ਹਰਕੇਵਲ ਸਿੰਘ, ਗੁਰਪ੍ਰੀਤ ਸਿੰਘ ਗੋਗੀ, ਗੁਰਮੇਲ ਸਿੰਘ ਪੱਪੀ, ਹਰਚਰਨ ਸਿੰਘ ਅਗੇਤੀ, ਗੁਰਵਿੰਦਰ ਸਿੰਘ ਪੱਪੀ, ਹਰਵਿੰਦਰ ਸਿੰਘ ਰੱਬੀ, ਸਮਸੇਰ ਸਿੰਘ ਚੌਧਰੀਮਾਜਰਾ, ਮਾਸਟਰ ਕੁਲਵੰਤ ਸਿੰਘ ਨਾਭਾ, ਗੁਰਮੇਲ ਸਿੰਘ ਦੁਲੱਦੀ, ਜਗਸੀਰ ਸਿੰਘ ਗਲਵੱਟੀ, ਬੀਬੀ ਸੁਰਜੀਤ ਕੌਰ ਹਰੀਗੜ੍ਹ, ਬਹਾਦਰ ਸਿੰਘ ਅਗੇਤਾ, ਕਰਨੈਲ ਸਿੰਘ ਛੀਟਾਂਵਾਲਾ, ਅਮਰੀਕ ਸਿੰਘ ਘੁੰਮਣ, ਕੁਲਵੰਤ ਸਿੰਘ ਸੁੱਖੇਵਾਲ, ਜਗਦੇਵ ਸਿੰਘ ਭੀਲੋਵਾਲ ਆਦਿ ਅਕਾਲੀ ਵਰਕਾਰ ਹਾਜਰ ਸਨ।  

 ਐਸ.ਸੀ. ਵਿੰਗ ਨਾਭਾ ਵਲੋਂ ਚਲਾਈ ਗਈ ਜਨ-ਸੰਪਰਕ ਮੁਹਿੰਮ ਦੇ ਤਹਿਤ ਕਰਵਾਏ ਗਏ ਇੱਕ ਸਮਾਗਮ ਸਮੇਂ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਹਲਕੇ ਦੇ ਲੋਕਾਂ ਦੀਆਂ ਮੁਸਕਲਾਂ ਸੁਣਦੇ ਹੋਏ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger