ਅੱਖਾਂ ਦੇ ਫਰੀ ਕੈਂਪਾਂ ਦੌਰਾਨ 150 ਮਰੀਜਾਂ ਦਾ ਕੀਤਾ ਚੈਕਅੱਪ

Saturday, December 29, 20120 comments


ਮਾਨਸਾ, 28 ਦਸੰਬਰ (   )   ਪਿੰਡ ਨੰਗਲ ਕਲਾਂ ਵਿਖੇ ਤਲਵੰਡੀ ਸਾਬੋ ਪਾਵਰ ਲਿਮਟਿਡ ਕੰਪਨੀ ਵੱਲੋ ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਭਗਤਾ ਭਾਈਕੇ ਦੇ ਨਾਲ ਅੱਖਾਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਗਿਆ।ਕੈਂਪ ਵਿੱਚ ਪਿੰਡ ਦੇ ਕਰੀਬ 50 ਮਰੀਜਾਂ  ੈ, ਜਿਸ ਵਿੱਚ ਮਰੀਜਾਂ ਨੂੰ ਫਰੀ ਦਵਾਈਆਂ ਅਤੇ ਅਨੈਕਾਂ ਦਿੱਤੀਆਂ ਗਈਆ।ਇਸ ਮੌਕੇ ਕੰਪਨੀ ਦੇ  ਪੀ ਸੀ ਦਾਸ ਨੇ ਦੱਸਿਆ ਕਿ ਕੰਪਨੀ ਵਲੋ ਇਲਾਕੇ ਦੇ ਹਰ ਪਿੰਡ ਵਿੱਚ ਅਜਿਹੇ ਕੈਂਪ ਲਗਾ ਕੇ ਲੋਕਾਂ ਦੀ ੈ ਦਾ ਖਿਆਲ ਰੱਖਿਆ ਜਾਂਦਾ ਹੈ ਕੰਪਨੀ ਵੱਲੋ ਹਰ ਪਿੰਡ ਵਿੱਚ ਫਰੀ ਮੈਡੀਕਲ ਕੈਂਪ, ਅੱਖਾਂ ਦਾ ਕੈਂਪ ਆਦਿ ਲਗਾਏ ਜਾਂਦੇ ਹਨ ਉਨਾਂ ਦੱਸਿਆ ਕਿ ਕੰਪਨੀ ਵੱਲੋ  ਬਣਾਂਵਾਲੀ ਵਿੱਚ 60,  ਅਕਲੀਆਂ ਤਲਵੰਡੀ ਵਿਖੇ 40 ਤੇ ਨੰਗਲ ਕਲਾਂ ਚ 50  ਮਰੀਜਾਂ ਦਾ ਚੈਕਅੱਪ ਕੀਤਾ ਗਿਆ ਹੈ। ਇਸ ਮੌਕੇ ਡਾਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਮਰੀਜਾਂ ਦਾ ਇਲਾਜ ਕਰਨ ਲਈ ਉਨਾਂ ਦੀ ਵਿਸ਼ੇਸ ਟੀਮ ਪੂਰੀ ਤਨਦੇਹੀ ਨਾਲ ਮਰੀਜਾਂ ਦਾ ਚੈਕਅੱਪ ਕਰਦੀ ਹੈ ਅਤੇ ਇਸ ਕੈਂਪ ਵਿੱਚ ਚਿੱਟੇ ਮੋਤੀਏ, ਅੱਖਾਂ ਵਿੱਚ ਜਲਨ ਜਿਹੀ ਬਿਮਾਰੀ ਦੇ ਜਿਆਦਾ ਮਰੀਜ ਸਨ ਉਨਾਂ ਕਿਹਾ ਕਿ ਇਨਾਂ ਵਿਚੋ 5 ਮਰੀਜਾਂ ਦਾ ਅਪ੍ਰੇਸ਼ਨ ਕਰਨ ਲਈ ਉਨਾਂ ਨੂੰ ਹਸਪਤਾਲ ਦੀ ਟੀਮ ਫਰੀ ਹਸਪਤਾਲ ਲਿਜਾਕੇ ਅਪ੍ਰੇਸ਼ਨ ਕਰੇਗੀ। ਕੰਪਨੀ ਦੇ ਪੀ ਆਰ ਉ ਮੈਡਮ ਪ੍ਰੀਤੀ ਰਾਵਤ ਨੇ ਕਿਹਾ ਕਿ ਕੰਪਨੀ ਇਲਾਕੇ ਦੇ ਪਿੰਡਾਂ ਵਿੱਚ ਰਹਿੰਦੇ ਗਰੀਬ ਮਰੀਜ ਜ਼ੋ ਵੱਡੇ ਹਸਪਤਾਲਾਂ ਵਿੱਚ ਨਹੀ ਜਾ ਸਕਦੇ ਕੰਪਨੀ ਉਨਾਂ ਲਈ ਥਰਮਲ ਦੇ ਇਲਾਕੇ ਵਿੱਚ ਆਉਦੇ ਪੂਰੇ ਜਿਲ•ੇ ਦੇ ਲੋਕਾਂ ਲਈ ਇਹ ਕੈਂਪ ਲਗਾ ਰਹੀ ਹੈ। ਇਸ ਮੌਕੇ ਡਾਕਟਰਾਂ ਦੀ ਟੀਮ ਵਿੱਚ ਵਿਨੈਪਾਲ ਸ਼ਰਮਾਂ, ਮੈਡਮ ਸੰਦੀਪ ਕੌਰ, ਸੁਖਦੀਪ ਕੌਰ ਤੋ ਇਲਾਵਾ ਕਲੱਬ ਦੇ ਮੈਂਬਰ ਗੁਰਵਿੰਦਰ ਸਿੰਘ ਪ੍ਰਧਾਨ, ਜਗਵਿੰਦਰ ਸਿੰਘ, ਰਾਜਿੰਦਰ ਸਿੰਘ, ਕਮਲਦੀਪ ਬੌਬੀ, ਜਗਦੇਵ ਸਿੰਘ ਕਾਲਾ, ਧਰਮਿੰਦਰ ਸਿਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਮਰੀਜਾਂ ਦੇ ਲਈ ਲੰਗਰ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ। ੈ ੈ ੈ ੈ ਪਿੰਡ ੈ ਬਾਬਾ ਦੀਪ ਸਿੰਘ ਸਪੋਰਟਸ ਕਲੱਬ  ੈ   ਦਾ ੈ ਸਹਿਯੋਗ ੈ ।










Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger