31 ਦਸੰਬਰ ਤ¤ਕ ਅੰਬੇਦਕਰ ਭਵਨ ਦਾ ਨਿਰਮਾਣ ਸ਼ੁਰੂ ਨਾ ਹੋਇਆ ਤੇ ਇ¤ਕ ਜਨਵਰੀ ਤੋਂ ਦਲਿਤ ਸਮਾਜ ਸ਼ੁਰੂ ਕਰੇਗਾ ਅੰਦੋਲਨ

Friday, December 28, 20120 comments


 ਵ¤ਖ ਵ¤ਖ ਰਵਿਦਾਸ ਤੇ ਅੰਬੇਦਕਰ ਸਭਾਵਾਂ ਨੇ ਦਿ¤ਤੀ ਸੂਬਾ ਸਰਕਾਰ ਤੇ ਜਿਲ•ਾ ਪ੍ਰਸ਼ਾਸ਼ਨ ਨੂੰ ਚਿਤਾਵਨੀ
ਲੁਧਿਆਣਾ 28 ਦਸੰਬਰ (ਸਤਪਾਲ ਸੋਨ)  ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨਿਊ ਕੁਲਦੀਪ ਨਗਰ,ਡੀ. ਬੀ ਆਰ ਅੰਬੇਦਕਰ ਸਭਾ ਨਿਊ ਕੁਲਦੀਪ ਨਗਰ,ਸਤਿਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਰਾਮ ਵਿਹਾਰ,ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਕੈਲਾਸ਼ ਨਗਰ ਦੀ ਸਾਂਝੀ ਮਿੰਟਿਗ  ਸਾਬਕਾ ਕੌਂਸਲਰ ਸੋਹਣ ਲਾਲ ਸ਼ੂਦਰ,ਗਿਆਨ ਸਿੰਘ ਬਾਲੀ,ਨਰੇਸ਼ ਬਸਰਾ ਅ¤ਤੇ ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਨਿਊ ਕੁਲਦੀਪ ਨਗਰ ਵਿਖੇ ਸੰਪਨ ਹੋਈ। ਮਿੰਟਿਗ ਦੋਰਾਨ ਦਲਿਤ ਆਗੂਆਂ ਨੇ ਜਲੰਧਰ ਬਾਈਪਾਸ ਨੇੜੇ ਇ¤ਕ ਏਕੜ ਥਾਂ ਵਿ¤ਚ ਬੰਨਣ ਵਾਲੇ ਡਾ. ਬੀ ਆਰ ਅੰਬੇਦਕਰ ਭਵਨ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਕਰਨ ਦੀ ਸਖਤ ਸ਼ਬਦਾਂ ਵਿ¤ਚ ਨਿਖੇਧੀ ਕਰਦੇ ਹੋਏ ਸੂਬਾ ਸਰਕਾਰ ਤੇ ਜਿਲ•ਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿਤੀ ਕਿ ਜੇਕਰ 31 ਦਸੰਬਰ ਤ¤ਕ ਡਾ. ਅੰਬੇਦਕਰ ਭਵਨ ਦਾ ਨਿਰਮਾਣ ਸ਼ੁਰੂ ਨਾਂ ਹੋਇਆ ਤੇ ਇ¤ਕ ਜਨਵਰੀ ਤੋਂ ਬਾਬਾ ਸਾਹਿਬ ਦੇ ਪੈਰੋਕਾਰ ਦਲਿਤ ਨੇਤਾ ਰਮਨਜੀਤ ਲਾਲੀ ਦੀ ਅਗਵਾਈ ਹੇਠ ਸੜਕਾਂ ਤੇ ਉਤਰ ਕੇ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਦਲਿਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਦੀ ਯਾਦਗਾਰ ਦਾ ਨਿਰਮਾਣ ਸ਼ੁਰੂ ਕਰਵਾਉਣ ਦੇ ਮਾਮਲੇ ਨੂੰ ਲਟਕਾ ਕੇ ਬਾਬਾ ਸਾਹਿਬ ਦਾ ਅਪਮਾਨ ਕਰ ਰਹੀ ਹੈ। ਜਿਸਨੂੰ ਦਲਿਤ ਸਮਾਜ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਤੇ ਯਾਦਗਾਰ ਸ਼ੁਰੂ ਹੋਣ ਤ¤ਕ ਸੰਘਰਸ਼ ਕਰਦਾ ਰਹੇਗਾ। ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹਰ ਵਰਗ ਦੇ ਮਹਾਪੁਰਸ਼ਾਂ ਤੇ ਰਹਿਬਰਾਂ ਦੀਆਂ ਯਾਦਗਾਰਾਂ ਸ਼ਥਾਪਿਤ ਕਰਨ ਵਿ¤ਚ ਤਾਂ ਕਰੋੜਾ ਰੁਪਏ ਖਰਚ ਕਰਦੀ ਹੈ। ਪਰ ਉਸ ਰਹਿਬਰ ਦੀ ਯਾਦਗਾਰ ਬਣਾਉਣ ਦੇ ਨਾਂ ਤੇ ਟਾਲਮਟੋਲ ਕਰ ਰਹੀ ਹੈ ਜਿਸ ਦੇ ਲਿ¤ਖੇ  ਸ¤ਵਿਧਾਨ ਦੀ ਸੰਹੂ ਚੁ¤ਕ ਕੇ ਰਾਜ ਭਾਗ ਦਾ ਆਨੰਦ ਮਾਣਦੀ ਹੈ। ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਦੇ ਹੋਏ ਕਿਹਾ ਕਿ ਜੇਕਰ ਸਰਕਾਰ ਕੋਲ ਭਵਨ ਨਿਰਮਾਣ ਲਈ ਪੈਸੇ ਦੀ ਕਮੀ ਹੈ ਤੇ ਉਹ ਅੰਬੇਦਕਰ ਭਵਨ ਦੇ ਨਿਰਮਾਣ ਦਾ ਕੰਮ ਦਲਿਤ ਸਮਾਜ ਨੂੰ ਸੋਂਪ ਦੇਵੇ ਤੇ ਦਲਿਤ ਸਮਾਜ ਅਪਣੇ ਰਹਿਬਰ ਦੀ ਯਾਦਗਾਰ ਖੁਦ ਉਸਾਰ ਲਵੇਗਾ। ਇਸ ਮੋਕੇ ਸਾਬਕਾ ਕੌਂਸਲਰ ਸੋਹਣ ਲਾਲ ਸ਼ੂਦਰ,ਗਿਆਨ ਸਿੰਘ ਬਾਲੀ,ਨਰੇਸ਼ ਬਸਰਾ,ਚੰਦਰ ਸ਼ੇਖਰ,ਖੁਸ਼ਿਆ ਰਾਮ,ਪਵਨ ਕੁਮਾਰ,ਅਮਰਜੀਤ ਖੁਟਣ,ਬਾਬਾ ਧਰਮ ਸਿੰਘ,ਕਸਤੂਰੀ ਲਾਲ,ਲਹਿੰਬਰ ਰਮਾ,ਮਦਨ ਲਾਲ,ਅਜੈ ਕੁਮਾਰ,ਕਮਲ ਬੋਧ,ਸੰਨੀ ਮੂਲਨਿਵਾਸੀ,ਜਸਵੰਤ ਰ¤ਤੂ,ਰਿੰਕੂ ਬਾਜੜਾ ਅਤੇ ਜਸਪਾਲ ਪਾਲਾ ਸਮੇਤ ਹੋਰ ਵੀ ਹਾਜਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger