ਫੁੱਟਬਾਲ ਟੂਰਨਾਮੈਟ ਦੇ ਇਨਾਮ ਵੰਡ ਅਤੇ ਸਮਾਪਤੀ ਸਮਾਗਮ

Saturday, December 29, 20120 comments


ਹੁਸ਼ਿਆਰਪੁਰ 29 ਦਸੰਬਰ /  ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਖੇਡਾਂ ਦਾ ਵਿਸ਼ਾ ਲਾਜ਼ਮੀ ਤੋਰ ਤੇ ਪੜਾਇਆ ਜਾਵੇਗਾ ।  ਇਹ ਜਾਣਕਾਰੀ ਸਿਖਿਆ ਮੰਤਰੀ ਪੰਜਾਬ ਸ: ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਨੰਗਲ ਖਿਡਾਰੀਆਂ ਵਿਖੇ ਯੂਥ ਸਪੋਰਟਸ ਕਲੱਬ ( ਰਜਿ:) 22 ਦਸੰਬਰ ਤੋ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਟ ਦੇ ਇਨਾਮ ਵੰਡ ਅਤੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ ।  ਮੁੱਖ ਪਾਰਲੀਮਾਨੀ ਸਕੱਤਰ ਸਿਚਾਈ ਸ: ਸੋਹਨ ਸਿੰਘ ਠੰਡਲ , ਵਿਧਾਇਕ ਹਲਕਾ ਗੜਸ਼ੰਕਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।  ਸ: ਮਲੂਕਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ-ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਵਲੋ ਪੰਜਾਬ ਦੀਆਂ ਮਾਂ ਖੇਡਾਂ ਨੂੰ ਉਤਸ਼ਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ।  ਉਨਾਂ ਦੱਸਿਆ ਕਿ ਪਿਛਲੇ ਦਿਨੀ ਕਰਵਾਏ ਗਏ ਅੰਤਰ ਰਾਸ਼ਟਰੀ ਕਬੱਡੀ ਕੱਪ ਦੋਰਾਨ ਜੇਤੂ ਰਹੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਗਏ ਹਨ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਅਤੇ ਖੇਡ ਦੇ ਮੈਦਾਨ ਵਿਚ ਵੀ ਮੱਲਾਂ ਮਾਰਨ ।  ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਸਾਲਾਂ ਵਿਚ ਪਿੰਡਾਂ ਨੂੰ ਸੀਵਰੇਜ , ਗਲੀਆਂ ਨਾਲੀਆਂ ਅਤੇ ਸੜਕਾਂ ਬਨਾਉਣ ਦਾ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ । ਇਸ ਮੋਕੇ ਤੇ ਉਨਾਂ ਨੇ ਪਿੰਡ ਦੇ ਸਕੂਲ ਨੂੰ ਹਾਈ ਸਕੂਲ ਹਾਈ ਸਕੂਲ ਬਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲ ਨੂੰ ਲੋੜੀਦਾ ਫਰਨੀਚਰ ਵੀ ਜਦਲੀ ਦੀ ਮੁਹੱਈਆ ਕਰਵਾ ਦਿੱਤਾ ਜਾਵੇਗਾ । ਇਸ ਮੋਕੇ ਤੇ ਉਨਾਂ ਨੇ 2  ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ।  ਇਸ ਮੋਕੇ ਤੇ ਉਨਾਂ ਨੇ ਫੁੱਟਬਾਲ ਟੂਰਨਾਮੈਟ ਦੇ ਫਾਈਨਲ ਮੈਚ ਵਿਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਅਤੇ  ਫੁੱਟਬਾਲ ਦੇ ਅਰਜੁਨਾ ਅਵਾਰਡੀ ਸ:  ਗੁਰਦੇਵ ਸਿੰਘ ਦਾ ਵੀ ਸਨਮਾਨ ਕੀਤਾ ।  ਮੁੱਖ ਪਾਰਲੀਮਾਨੀ ਸਕੱਤਰ ਸ: ਸੋਹਣ ਸਿੰਘ ਠੰਡਲ ਨੇ ਇਸ ਮੋਕੇ ਤੇ ਬੋਲਦਿਆਂ ਦੱਸਿਆ ਕਿ ਪਿੰਡ ਨੰਗਲ ਖਿਡਾਰੀਆਂ ਦੀ ਯੂਥ ਸਪੋਰਟਸ ਕਲੱਬ (ਰਜਿ:) ਵਲੋ 1981 ਤੋ ਲਗਾਤਾਰ ਫੁੱਟਬਾਲ ਟੂਰਨਾਮੈਟ ਕਰਵਾਏ ਜਾ ਰਹੇ ਹਨ  ਜਿਸ ਨਾਲ ਪਿੰਡਾਂ ਦੇ ਨੋਜਵਾਨਾਂ ਵਿਚ ਖੇਡਾਂ ਪ੍ਰਤੀ ਬਹੁਤ ਹੀ ਉਤਸ਼ਾਹ ਵਧਿਆ ਹੈ । ਉਨਾਂ ਨੇ ਸਪੋਰਟਸ ਕਲੱਬ ਨੂੰ 32ਵਾਂ ਫੁੱਟਬਾਲ ਟੂਰਨਾਮੈਟ ਸਫਲਤਾ ਪੂਰਵਕ ਕਰਵਾਉਣ ਤੇ ਵਧਾਈ ਦਿੱਤੀ ।  ਯੂਥ ਸਪੋਰਟਸ ਕਲੱਬ ( ਰਜਿ:) ਦੇ ਸਕੱਤਰ ਗੁਰਮੀਤ ਸਿੰਘ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਦਿਆਂ ਦੱਸਿਆ ਕਿ ਇਸ ਪਿੰਡ ਵਿਚ 1981 ਤੋ ਸ਼ੁਰੂ ਹੋਏ ਇਸ ਟੂਰਨਾਮੈਟ ਵਿਚ ਪਿੰਡ ਮੈਲੀ ਦੀ ਟੀਮ ਨੇ 32ਵੀ ਪੰਜਾਬ ਸੀਨੀਅਰ ਦਿਹਾਤੀ ਫੁੱਟਬਾਲ ਚੈਪੀਅਨਸ਼ਿਪ ਜਿੱਤ ਲਈ ਹੈ ਅੱਜ ਦੇ ਫਾਈਨਲ ਮੈਚ ਵਿਚ ਮੈਲੀ ਦੀ ਟੀਮ ਨੇ ਜੰਡੋਲੀ ਦੀ ਟੀਮ ਨੂੰ 1-0 ਦੇ ਫਰਕ ਨਾਲ ਹਰਾਇਆ ਹੈ । ਉਨਾਂ ਦੱਸਿਆ ਕਿ ਇਸ ਪਿੰਡ ਦੀ ਟੀਮ ਨੇ ਪਹਿਲੀਵਾਰ ਜਿੱਤ ਹਾਸਿਲ ਕੀਤੀ ਹੈ । ਉਨਾਂ ਦੱਸਿਆ ਕਿ ਪਿੰਡ ਦੇ ਯੂਥ ਸਪੋਰਟਸ ਕਲੱਬ , ਗ੍ਰਾਂਮ ਪੰਚਾਇਤ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ਇਸ 10 ਦਿਨਾਂ ਟੂਰਨਾਮੈਟ ਵਿਚ ਕੁੱਲ 67 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ , ਜਿਨਾਂ ਵਿਚੋ 32 ਟੀਮਾਂ ਨੇ ਫਾਈਨਲ ਰਾਂਊਡ ਦੇ ਮੈਚ ਖੇਡੇ ਉਨਾਂ ਦੱਸਿਆ ਕਿ 1981 ਤੋ ਚੱਲ ਰਹੇ ਸਪੋਰਟਸ ਟੂਰਨਾਮੈਟ ਵਿਚ ਸਭ ਤੋ ਵੱਧ 11 ਵਾਰ  ਪਿੰਡ ਖੈਰੜ ਦੀ ਟੀਮ ਨੇ ਚੈਪੀਅਨਸ਼ਿਪ ਜਿੱਤੀ ਹੈ । ਇਸ ਮੋਕੇ ਦੇ ਪਿੰਡ ਦੀ ਗ੍ਰਾਂਮ ਪੰਚਾਇਤ ਅਤੇ ਸਪੋਰਟਸ ਕਲੱਬ ਵਲੋ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ ।   ਹੋਰਨਾਂ ਤੋ ਇਲਾਵਾ ਇਸ ਮੋਕੇ ਤੇ ਡੀ ਐਸ ਪੀ ਗੜਸ਼ੰਕਰ ਗੁਰਮੇਲ ਸਿੰਘ , ਜਿਲਾ ਸਿਖਿਆ ਅਫਸਰ ( ਸਕੈ) ਸੁਖਵਿੰਦਰ ਕੋਰ , ਜਿਲਾ ਸਿਖਿਆ ਅਫਸਰ ( ਐਲੀ:) ਰਾਮਪਾਲ ਸਿੰਘ , ਜਿਲਾ ਖੇਡ ਅਫਸਰ ਵਿਜੈ ਕੁਮਾਰ , ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ,ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਅਮ੍ਰਿਤ ਲਾਲ , ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਪੰਜੋੜ , ਮੈਬਰ ਜਰਨਲ ਕੋਸਲ ਇਕਬਾਲ ਸਿੰਘ ਖੇੜਾ , ਬੀ ਜੇ ਪੀ ਮੰਡਲ ਪ੍ਰਧਾਨ ਗੁਰਦੇਵ ਸਿੰਘ , ਸਰਬਜੀਤ ਸਿੰਘ ਸਾਬੀ , ਦਲਜੀਤ ਸਿੰਘ ਬਿੱਟੂ , ਮਾਸਟਰ ਰਸ਼ਪਾਲ ਸਿੰਘ , ਤਲਵਿੰਦਰ ਸਿੰਘ ਹੀਰ , ਬਲਦੇਵ ਸਿੰਘ ਕਹਾਰਪੁਰ , ਸਰਦਾਰਾ ਸਿੰਘ ਜੰਡੋਲੀ , ਮਿਲਕ ਪਲਾਂਟ ਵੇਰਕਾ ਦੇ ਜਰਨਲ ਮੈਨੇਜਰ  ਐਸ ਕੇ ਸ਼ਰਮਾਂ , ਡਿਪਟੀ ਮੈਨੇਜਰ ਆਰ ਪੀ ਸ਼ਰਮਾਂ , ਜਸਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ ।  ਦਸ ਦਿਨਾਂ ਚੱਲੇ ਟੂਰਨਾਮੈਟ ਵਿਚ ਮਿਲਕ ਪਲਾਂਟ ਵੇਰਕਾ ਵਲੋ ਫੁੱਟਬਾਲ ਖਿਡਾਰੀਆਂ ਨੂੰ ਰਿਫਰੈਸ਼ਮੈਟ ਦਿੱਤੀ ਗਈ । 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger