ਦਾਮਿਨੀ ਦੇ ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਜਿੰਦਾ ਜ਼ਮੀਨ ’ਚ ਗੱਡ ਦੇਣਾ ਚਾਹੀਦਾ ਹੈ ਰਾਸ਼ਟਰਪਤੀ ਖੁੱਦ ਕਰਨ ਇਸ ਮੁਕੱਦਮੇ ਦਾ ਫੈਸਲਾ: ਸ਼ਾਹੀ ਇਮਾਮ ਪੰਜਾਬ

Sunday, December 30, 20120 comments


ਲੁਧਿਆਣਾ, 30 ਦਸੰਬਰ: ( ਸਤਪਾਲ ਸੋਨ )ਦਿੱਲੀ ਵਿਖੇ ਦਰਿੰਦਿਆਂ ਦੇ ਹੱਥੀਂ ਬੇਆਬਰੂ ਹੋਣ ਤੋਂ ਬਾਅਦ 28 ਦਸੰਬਰ ਦੀ ਰਾਤ ਆਪਣੀ ਜ਼ਿੰਦਗੀ ਦੀ ਜੰਗ ਵੀ ਹਸਪਤਾਲ ’ਚ ਗੈਂਗ ਰੇਪ ਦਾ ਸ਼ਿਕਾਰ ਦਾਮਿਨੀ ਹਾਰ ਗਈ। ਦਾਮਿਨੀ ਦੀ ਮੌਤ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਅੱਜ ਜਾਮਾ ਮਸਜਿਦ ਲੁਧਿਆਣਾ ’ਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦਾਮਿਨੀ ਦੇ ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਸਜਾ ਦਿੱਤੀ ਜਾਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਕ ਮਾਸੂਮ ਬੱਚੀ ਦੇ ਨਾਲ ਹੋਏ ਇਸ ਘਿਨਾਉਣੇ ਦੂਰਾਚਾਰ ਨੇ ਦੇਸ਼ ਦਾ ਸਿਰ ਸ਼ਰਮ ਨਾਲ ਝੁੱਕਾ ਦਿੱਤਾ ਹੈ। ਪੰਜਾਬ ਦੇ ਸ਼ਾਹੀ ਇਮਾਮ ਨੇ ਮਾਨਯੋਗ ਰਾਸ਼ਟਰਪਤੀ ਸ੍ਰੀ ਪ੍ਰਣਵ ਮੁਖਰਜੀ ਤੋਂ ਮੰਗ ਕੀਤੀ ਕਿ ਉਹ ਰਾਸ਼ਟਰਪਤੀ ਭਵਨ ਦੀਆਂ ਹੁਣ ਤੱਕ ਦੀਆਂ ਪਰੰਪਰਾਵਾਂ ਤੋਂ ਦੋ ਕਦਮ ਅੱਗੇ ਵੱਧਦੇ ਹੋਏ ਦਾਮਿਨੀ ਕੇਸ ਦੀ ਸੁਣਵਾਈ ਇਕ ਖੁੱਲੀ ਅਦਾਲਤ ਵਿਚ ਇੰਡੀਆ ਗੇਟ ਦੇ ਮੈਦਾਨ ’ਚ ਖੁਦ ਕਰਨ ਅਤੇ ਇਕ ਹੀ ਦਿਨ ਵਿਚ ਸਾਰੀ ਕਾਰਵਾਈ ਪੂਰੀ ਕਰਕੇ ਰਾਸ਼ਟਰਪਤੀ ਹੀ ਮੁਜਰਿਮਾਂ ਨੂੰ ਸਜਾ ਸੁਣਾਉਣ। ਸ਼ਾਹੀ ਇਮਾਮ ਨੇ ਕਿਹਾ ਕਿ ਦਾਮਿਨੀ ਦੇ ਨਾਲ ਜੋ ਕੁੱਝ ਵੀ ਹੋਇਆ ਹੈ, ਉਹ ਕੋਈ ਇਨਸਾਨ ਨਹੀਂ ਕਰ ਸਕਦਾ, ਇਨ•ਾਂ ਮੁਜਰਿਮਾਂ ਨੂੰ ਅਸੀਂ ਦਰਿੰਦੇ ਹੀ ਕਹਾਂਗੇ ਅਤੇ ਦਰਿੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਇਸਲਾਮ ਧਰਮ ਵਿਚ ਬਲਤਾਕਾਰ ਦੇ ਮੁਜਰਿਮਾਂ ਨੂੰ ਕਿਸੇ ਕਿਸਮ ਦੀ ਮਾਫੀ ਨਹੀਂ ਦਿੱਤੀ ਗਈ ਹੈ, ਜੇਕਰ ਅਜਿਹੀ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਕਲ ਫਿਰ ਕਿਸੇ ਦੀ ਮਾਂ, ਭੈਣ, ਬੇਟੀ ਦੀ ਜ਼ਿੰਦਗੀ ਵਿਰਾਨ ਕਰਣਗੇ ਅਤੇ ਅਜਿਹੇ ਦੂਜੇ ਦਰਿੰਦਿਆਂ ਨੂੰ ਵੀ ਮੌਕਾ ਮਿਲੇਗਾ। ਉਨ•ਾਂ ਕਿਹਾ ਕਿ ਦਾਮਿਨੀ ਦੇ ਨਾਲ ਦਰਿੰਦਗੀ ਕਰਨ ਵਾਲਿਆਂ ਨੂੰ ਇੰਡੀਆ ਗੇਟ ’ਤੇ ਸਾਰੀ ਦੁਨੀਆਂ ਦੇ ਸਾਹਮਣੇ ਆਧਾ ਜ਼ਮੀਨ ਵਿਚ ਗੱਡ ਕੇ ਉਸ ਸਮੇਂ ਤੱਕ ਉਨ•ਾਂ ’ਤੇ ਪੱਥਰ ਮਾਰੇ ਜਾਣ, ਜਦੋਂ ਤੱਕ ਉਨ•ਾਂ ਦੀ ਜਾਨ ਨਿਕਲ ਨਾ ਜਾਏ, ਇਹੀ ਇਸਲਾਮ ਧਰਮ ਦਾ ਹੁਕਮ ਹੈ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਕਲ ਕੋਈ ਹੋਰ ਦਰਿੰਦਾ ਕਿਸੇ ਦੀ ਬੇਟੀ ਦੇ ਨਾਲ ਅਜਿਹੀ ਦਰਿੰਦਗੀ ਨਾ ਕਰ ਸਕੇ। ਉਨ•ਾਂ ਕਿਹਾ ਕਿ ਇਹ ਸਿਰਫ਼ ਦਾਮਿਨੀ ਦੀ ਹੀ ਗੱਲ ਨਹੀਂ ਬਲਕਿ ਇਸ ਦੇਸ਼ ਦੀ ਹਰ ਬਹੂ-ਬੇਟੀ ਦੀ ਇੱਜ਼ਤ ਨੂੰ ਭਵਿੱਖ ਵਿਚ ਸੁਰਖਿਅਤ ਕਰਨ ਦਾ ਸੁਆਲ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਦਰਿੰਦਿਆਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ, ਜੇਕਰ ਅੱਜ ਦੇਸ਼ ਨੇ ਇਸ ਮਾਮਲੇ ਵਿਚ ਸੁਸਤੀ ਦਿਖਾਈ ਤਾਂ ਸਮਾਜ ਦੇ ਲਈ ਚੰਗਾ ਨਹੀਂ ਹੋਵੇਗਾ। ਉਨ•ਾਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਹਰ ਇਨਸਾਨ ਨੂੰ ਸੋਚਣਾ ਹੋਵੇਗਾ ਕਿ ਆਖਿਰ ਹਰ ਰੋਜ਼ ਅਜਿਹੇ ਬਲਾਤਕਾਰ ਕਿਉਂ ਹੋ ਰਹੇ ਹਨ? ਇਹ ਵੀ ਇਕ ਕੌੜਾ ਸੱਚ ਹੈ ਕਿ ਅਜਿਹੀ ਗੰਦੀ ਸੋਚ ਵਾਲੇ ਦਰਿੰਦੇ ਸਾਡੇ ਹੀ ਸਮਾਜ ਵਿਚ ਪੱਲ ਰਹੇ ਹਨ। ਸਾਨੂੰ ਸਮਾਜ ਵਿਚ ਦਿਨ-ਬ-ਦਿਨ ਗੰਦੀ ਹੁੰਦੀ ਜਾ ਰਹੀ ਮਾਨਸਿਕਤਾ ਨੂੰ ਬਦਲਣਾ ਹੋਵੇਗਾ। ਸ਼ਾਹੀ ਇਮਾਮ ਨੇ ਇਸ ਮੌਕੇ ਦੇਸ਼ ਦੀਆਂ ਬੇਟੀਆਂ ਨੂੰ ਵੀ ਕਿਹਾ ਕਿ ਉਹ ਆਪਣੀ ਸੁਰਖਿਆ ਖੁਦ ਕਰਨਾ ਸਿਖਣ ਅਤੇ ਇਸ ਦੇ ਨਾਲ-ਨਾਲ ਉਨ•ਾਂ ਕਿਹਾ ਕਿ ਸਮਾਜ ਦਾ ਕੋਈ ਵੀ ਵਿਅਕਤੀ ਬੱਚੀਆਂ ’ਤੇ ਕੋਈ ਪਾਬੰਦੀ ਨਹੀਂ ਲਗਾਉਣਾ ਚਾਹੁੰਦਾ, ਲੇਕਿਨ ਬੱਚੀਆਂ ਨੂੰ ਇਸ ਗੱਲ ਦਾ ਖੁਦ ਖ਼ਿਆਲ ਰੱਖਣਾ ਹੋਵੇਗਾ ਕਿ ਉਹ ਪੱਛਮੀ ਸਭਿਅਤਾ ਨੂੰ ਅਪਨਾਉਂਦੇ ਹੋਏ ਕੁੱਝ ਅਜਿਹਾ ਨਾ ਪਹਿਨਣ ਜਿਸ ਤੋਂ ਕਿਸੇ ਦੀ ਗੰਦੀ ਨਜ਼ਰ ਉਨ•ਾਂ ’ਤੇ ਪਵੇ। ਇਸ ਮੌਕੇ ’ਤੇ ਨਾਈਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਗੁਲਾਮ ਹੈਸਨ ਕੈਸਰ, ਸ਼ਾਕਿਰ ਆਲਮ, ਮੁੰਨਾ ਖਾਨ, ਅੰਜੂਮ ਅਸਗਰ, ਮੁਹੰਮਦ ਰਬਾਨੀ, ਮਜੀਬ ਉਰ ਰਹਿਮਾਨ, ਮੁਹੰਮਦ ਤਨਵੀਰ ਖਾਨ, ਮੌਲਾਨਾ ਅਤੀਕ-ਉਰ-ਰਹਿਮਾਨ ਫੈਜ਼ਾਬਾਦੀ, ਸ਼ਾਹਨਬਾਜ ਅਹਿਮਦ, ਪਰਵੇਜ ਆਲਮ, ਮਾਸਟਰ ਨਿਜਾਮ, ਅਸ਼ਰਫ ਅਲੀ, ਡਾ: ਇਸਲਾਮ ਅਤੇ ਸ਼ਾਹੀ ਇਮਾਮ ਦੇ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ ਆਦਿ ਮੌਜੂਦ ਸੀ।

ਜਾਮਾ ਮਸਜਿਦ ਲੁਧਿਆਣਾ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger