ਸਰਕਾਰਾਂ ਦੀ ਗੁੰਡੇ ਟੋਲਿਆਂ ਨੂੰ ਹਾਸਲ ਸਰਪ੍ਰਸਤੀ

Saturday, December 29, 20120 comments

ਪਟਿਆਲਾ 29 ਦਸੰਬਰ : ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਟਰੇਡ ਯੂਨੀਅਨ ਕੋਂਸਲ ਪਟਿਆਲਾ ਦੇ ਪ੍ਰਧਾਨ ਕਾਮਰੇਡ ਉ¤ਤਮ  ਸਿੰਘ ਬਾਗੜੀ ਅਤੇ ਜਨਰਲ ਸਕੱਤਰ ਕਾਮਰੇਡ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਅਤੇ ਹਿੰਦੁਸਤਾਨ ਵਿੱਚ ਵਾਪਰ ਰਹੇ ਘਿਨਾਉਣੇ ਬਲਾਤਕਾਰਾਂ ਦੇ ਕਾਂਡ, ਸਰਕਾਰਾਂ ਦੀ ਗੁੰਡੇ ਟੋਲਿਆਂ ਨੂੰ ਹਾਸਲ ਸਰਪ੍ਰਸਤੀ ਅਤੇ ਆਮ ਲੋਕਾਂ ਵਿੱਚ ਪਾਈ ਜਾ ਰਹੀ ਅਸੁਰੱਖਿਆ ਦੀ ਭਾਵਨਾ ਅਤੇ ਚਿੰਤਾਵਾਂ ਨੂੰ ਲੈ ਕੇ ਟਰੇਡ ਯੂਨੀਅਨ ਕੌਂਸਲ ਪਟਿਆਲਾ ਵਲੋਂ ਦਿੱਲੀ ਗੈਂਗ ਰੇਪ ਦੀ ਪੀੜਤ ਲੜਕੀ ਦੀ ਮੌਤ, ਪੰਜਾਬ ਵਿੱਚ ਪਟਿਆਲਾ ਜਿਲੇ ਦੇ ਪਿੰਡ ਬਾਦਸ਼ਾਹਪੁਰ ਦੀ ਗੈਂਗ ਰੇਪ ਪੀੜਤ ਲੜਕੀ ਵਲੋਂ ਕੀਤੀ ਖੁਦਕਸ਼ੀ, ਅੰਮ੍ਰਿਤਸਰ ਵਿਖੇ ਧੀ ਦੀ ਰਾਖੀ ਕਰਦੇ ਥਾਣੇਦਾਰ ਦਾ ਕਤਲ, ਫਰੀਦਕੋਟ ਦੇ ਅਰੂਸ਼ੀ ਅਗਵਾ ਕਾਂਡ ਅਤੇ ਅਨੇਕਾਂ ਹੋਰ ਬਲਾਤਕਾਰ ਪੀੜਤ ਔਰਤਾਂ ਅਤੇ ਨਾਬਾਲਗ ਲੜਕੀਆਂ ਦੇ ਦੋਸ਼ੀਆਂ ਲਈ ਸਖਤ ਸਜਾਵਾਂ ਅਤੇ ਇਨਸਾਫ ਦੀ ਮੰਗ ਕਰਦੇ ਹੋਏ ਸਰਕਾਰਾਂ ਨੂੰ ਆਪਣੀ ਸੰਵਿਧਾਨਕ ਜਿੰਮੇਵਾਰੀ ਨਿਭਾਉਣ ਦਾ ਅਹਿਸਾਸ ਕਰਾਉਣ ਲਈ ਹਿੰਦੁਸਤਾਨ ਪੱਧਰ ਤੇ ਅਵਾਜ ਚੁੱਕ ਰਹੇ ਲੋਕਾਂ ਦੇ ਨਾਲ ਆਪਣੀ ਆਵਾਜ ਬੁਲੰਦ ਕਰਦੇ ਹੋਏ ਮਿਤੀ 01-01-2013 ਨੂੰ ਚਿਤਾਵਨੀ ਅਤੇ ਜਾਗ੍ਰਿਤੀ ਰੋਸ ਮਾਰਚ ਕੀਤਾ ਜਾਵੇਗਾ। ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਵਿੱਚ ਅਤੇ ਪੰਜਾਬ ਰਾਜ ਵਿੱਚ ਹੋਰ ਅਪਰਾਧਾਂ ਵਿੱਚ ਦਿਨ-ਬ-ਦਿਨ ਹੋ ਰਹੇ ਵਾਧੇ ਦੇ ਨਾਲ ਨਾਲ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਔਰਤਾ ਅਤੇ ਨਾਬਾਲਗ ਲੜਕੀਆਂ ਨਾਲ ਵਾਪਰ ਰਹੀਆਂ ਬਲਾਤਕਾਰਾਂ ਦੀਆਂ ਘਟਨਾਵਾਂ ਨੇ ਜਿਸ ਤਰ•ਾਂ ਮਨੁੱਖੀ ਸਮਾਜ ਨੂੰ ਵਲੂੰਧਰਿਆਂ ਅਤੇ ਚਿੰਤਾਗ੍ਰਸਤ ਕੀਤਾ ਹੈ ਉਹ ਸਭ ਸਿਆਸੀ ਪਾਰਟੀਆਂ, ਟਰੇਡ ਯੂਨੀਅਨਾਂ, ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਨੌਜਵਾਨ-ਵਿਦਿਆਰਥੀ ਜੱਥੇਬੰਦੀਆਂ ਅਤੇ ਮਹਿਲਾ ਸੰਗਠਨਾਂ ਆਦਿ ਸਭਨਾ ਲਈ ਇੱਕ ਚੈਲਿੰਜ ਹੈ ਅਤੇ ਸਾਨੂੰ ਸਭ ਨੂੰ ਇਸ ਨੂੰ ਇੱਕ ਚੁਣੌਤੀ ਵਜੋਂ ਲੈਂਦੇ ਹੋਏ ਸੰਘਰਸ਼ ਵਿੱਢਣ ਦੀ ਸਖਤ ਜਰੂਰਤ ਹੈ। ਦਿੱਲੀ ਵਿਖੇ ਦਰਿੰਦਗੀ ਦੀ ਅੱਤ ਦਾ ਸ਼ਿਕਾਰ ਲੜਕੀ ਦੀ ਸਿਘਾਪੁਰ ਦੇ ਹਸਪਤਾਲ ਵਿੱਚ ਹੋਈ ਮੌਤ ਜਿੱਥੇ ਲੜਕੀ ਦੇ ਮਾਪਿਆ ਅਤੇ ਸਕੇ ਸਬੰਧੀਆਂ ਲਈ ਅਸਹਿ ਅਤੇ ਦੁੱਖਦਾਈ ਘਟਨਾ ਹੈ ਉ¤ਥੇ ਸਮੁੱਚੇ ਭਾਰਤੀ ਸਮਾਜ ਲਈ ਇੱਕ ਸੋਚਣ ਅਤੇ ਸਿਰਜੋੜ ਕੇ ਅਜਿਹੇ ਵਰਤਾਰੇ ਵਿਰੁੱਧ ਡੱਟਕੇ ਸੰਘਰਸ਼ ਕਰਨ ਦੀ ਲਲਕਾਰ ਵੀ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਕਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਉਸਦਾ ਇੱਕ ਤੋਂ ਬਾਅਦ ਇੱਕ ਵਾਪਰ ਰਹੇ ਘਿਨਾਉਣੇ ਬਲਾਤਕਾਰ ਕਾਡਾਂ, ਅਗਵਾ ਦੀਆਂ ਘਟਨਾਵਾਂ ਅਤੇ ਗੁੰਡਿਆਂ ਦੇ ਵਧੇ ਹੋਏ ਹੌਂਸਲੇ ਤੋਂ ਭਲੀਭਾਂਤ ਪਤਾ ਲਗਦਾ ਹੈ। ਲੋਕਾਂ ਦਾ ਪੁਲੀਸ, ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਵਿਸ਼ਵਾਸ਼ ਉ¤ਠਦਾ ਜਾ ਰਿਹਾ ਹੈ। ਲੋਕਾਂ ਦੀ ਇਸ ਭਾਵਨਾ ਦਾ ਭਾਵੇਂ ਸਰਕਾਰ ਨੂੰ ਇਲਮ ਹੋ ਚੁੱਕਾ ਹੈ ਪਰ ਜਿਹੜੇ ਕਦਮ ਚੁੱਕੇ ਜਾ ਰਹੇ ਹਨ ਉਹ ਨਾਕਾਫੀ ਹਨ। ਜੇਕਰ ਸਰਕਾਰ ਦੀ ਪ੍ਰਤੀਬੱਧਤਾ ਨਜਰ ਆਉਂਦੀ ਹੋਵੇ ਤਾਂ ਅਪਰਾਧੀਆਂ ਦੀ ਹਿੰਮਤ ਨਹੀਂ ਪੈਂਦੀ  ਕਿ ਉਹ ਕਾਨੂੰਨ ਤੋੜਨ ਦੀ ਜੁਰਅਤ ਕਰਨ। ਕੋਈ ਇੱਕਾ ਦੁੱਕਾ ਪੁਲੀਸ ਵਾਲੇ ਮੁਅੱਤਲ ਕਰਕੇ ਸਮੁੱਚਾ ਸੁਧਾਰ ਨਹੀਂ ਹੋ ਜਾਣਾ। ਇਨ•ਾਂ ਅਪਰਾਧਾ ਪਿੱਛੇ ਕੰਮ ਕਰਦੀਆਂ ਤਾਕਤਾਂ ਦੇ ਹਕੂਮਤ ਨਾਲ ਸਬੰਧਾਂ ਨੂੰ ਅਤੇ ਸਤਾਧਿਰ ਦੇ ਆਗੂਆਂ ਵਲੋਂ ਅਪਰਾਧੀਆਂ ਦੀ ਪੁਸ਼ਤਪਨਾਹੀ ਕਰਨ ਦੀ ਨਿਸ਼ਾਨਦੇਹੀ ਵੀ ਕਰਨੀ ਹੋਏਗੀ ਅਤੇ ਅਪਰਾਧੀ ਕਿਸਮ ਦੇ ਅਨਸਰਾਂ ਦੀ ਸਿਆਸੀ ਪਾਰਟੀਆਂ ਵਿੱਚ ਸ਼ਮੂਲੀਅਤ ਅਤੇ ਅਹੁਦਿਆਂ ਤੇ ਬਿਰਾਜਮਾਨ ਕਰਨ ਦੇ ਅਮਲ ਨੂੰ ਵੀ ਗੰਭੀਰਤਾ ਨਲ ਵੇਖਣਾ ਵਾਚਣਾ ਹੋਵੇਗਾ। ਟਰੇਡ ਯੂਨੀਅਨ ਆਗੂਆਂ ਨੇ ਪਟਿਆਲੇ ਜਿਲੇ ਵਿੱਚ ਕੰਮ ਕਰਦੀਆਂ ਸਭ ਮੁਲਾਜਮ-ਮਜਦੂਰ ਜੱਥੇਬੰਦੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਮਿਤੀ 01-01-2013 ਨੂੰ ਬਾਅਦ ਦੁਪਹਿਰ 2:30 ਵਜੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ, ਪਟਿਆਲਾ ਦੇ ਦਫਤਰ ਨੇੜੇ ਬੱਸ ਸਟੈਂਡ ਕੋਲ ਇਕੱਠੇ ਹੋਣ ਉਪਰੰਤ ਕੀਤੇ ਜਾਣ ਵਾਲੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਕੇ ਜੁਲਮਾਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger