ਕੁੱਕ ਫਰੰਟ ਵੱਲੋਂ 31 ਦਸੰਬਰ ਨੂੰ ਬਾਦਸ਼ਾਹਪੁਰ ਦੀ ਲੜਕੀ ਖਿਲਾਫ ਹੋਈ ਧੱਕੇਸ਼ਾਹੀ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ

Sunday, December 30, 20120 comments


ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਰਪੋਰੇਟ ਦੀਆਂ ਨੀਤੀਆਂ ਨੇ ਲੋਕਾਂ ਨੂੰ ਆਪਣੇ ਰਾਸਤੇ ਤੋਂ ਭਟਕਾ ਕੇ ਰੱਖ ਦਿੱਤਾ ਹੈ। ਅੱਜ ਰਾਜਨੀਤੀਵਾਨਾਂ, ਕਾਰਪੋਰੇਟ ਘਰਾਣਿਆਂ, ਬਦਮਾਸਾਂ ਅਤੇ ਪੁਲਿਸ ਦਾ ਸਾਂਝਾ ਗੱਠਜੋੜ ਬਣ ਚੁੱਕਾ ਹੈ। ਜੋ ਲੋਕਾਂ ਦੇ ਟੈਕਸਾਂ ਦਾ ਪੈਸਾ ਤਾਂ ਮਿਲ ਕੇ ਖਾ ਰਹੇ ਹਨ। ਇਸ ਮਾਹੌਲ ’ਚ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਕਿਉਂਕਿ ਦਿਨੋ ਦਿਨ ਗੈਂਗਰੇਪ ਦੀਆਂ ਨਿਤ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਸੂਬਾ ਪੰਜਾਬ ਵੀ ਅਛੂਤਾ ਨਹੀਂ ਰਿਹਾ। ਅੱਜ ਦੇ ਮਾਹੌਲ ’ਚ ਇਹ ਜ਼ਰੂਰੀ ਬਣ ਚੁੱਕਾ ਹੈ ਕਿ ਇਸ ਸਾਂਝੇ ਗੱਠਜੋੜ ਤੋੜੇ ਬਿਨ•ਾਂ ਲੋਕਾਂ ਦੀ ਕਿਸਮਤ ਨਹੀਂ ਬਦਲ ਸਕਦੀ ਅਤੇ ਨਾ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਸੁਰੱਖਿਅਤ ਰਹਿ ਸਕਦੀਆਂ ਹਨ। ਦਿੱਲੀ ਵਿੱਚ ਵਾਪਰੀ ਅਤਿ ਸ਼ਰਮਨਾਕ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਸਾਡੀ ਨਿਆਂਪ੍ਰਣਾਲੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੋਸ਼ੀਆਂ ਨੂੰ ਅਜੇ ਤੱਕ ਸ਼ਜਾ ਮੁਕੱਰਰ ਨਹੀਂ ਕੀਤੀ ਗਈ। ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਵਿਰੁੱਧ ਲੋਕਾਂ ਨੂੰ ਮਿਲ ਕੇ ਆਵਾਜ਼ ਬੁ¦ਦ ਕਰਦੇ ਰਹਿਣਾ ਪਵੇਗਾ। ਉਨ•ਾਂ ਕਿਹਾ ਕਿ ਅਜਿਹੀ ਹੀ ਸ਼ਰਮਨਾਕ ਘਟਨਾ ਪਟਿਆਲਾ ਜ਼ਿਲ•ੇ ਦੇ ਬਾਦਸ਼ਾਹਪਰ ਦੀ ਹੈ, ਜਿਥੇ ਨਬਾਲਿਗ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ, ਦੋਸ਼ੀਆਂ ਅਤੇ ਸਥਾਨਿਕ ਪੁਲਿਸ ਵੱਲੋਂ ਲਗਾਤਾਰ ਜਲੀਲ ਕਰਨ ਤੋਂ ਤੰਗ ਆਕੇ ਆਤਮ ਹੱਤਿਆ ਕਰ ਲੈਣ ਦੀ ਵਾਪਰੀ ਘਟਨਾ ਪੰਜਾਬ ਸਰਕਾਰ ਲਈ ਅਤਿ ਸਰਮਨਾਕ ਗੱਲ ਹੈ। ਹੁਣ ਸਰਕਾਰ ਪੁਲਿਸ ਮੁਲਾਜਮ ਨੂੰ ਸਸਪੈਂਡ ਕਰਕੇ ਅਤੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਾ ਝਾਂਸਾ ਦੇ ਕੇ ਮਾਮਲੇ ਨੂੰ ਠੰਡਾ ਕਰਕੇ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਸ੍ਰੀਮਤੀ ਲੋਪੇ ਨੇ ਅੱਗੇ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੀਆਂ ਟਰੇਡ ਯੂਨੀਅਨਾਂ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਸਮਾਜ ਵਿੱਚ ਹੋ ਰਹੀਆਂ ਧੱਕੇਸ਼ਾਹੀਆਂ ਖਿਲਾਫ ਵੀ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਉਨ•ਾਂ ਇਹ ਵੀ ਦੱਸਿਆਂ ਬਾਦਸ਼ਾਹਪੁਰ ਵਿੱਚ ਲੜਕੀ ਨਾਲ ਹੋਈ ਇਸ ਧੱਕੇਸਾਹੀ ਦੇ ਖਿਲਾਫ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ 31 ਦਸੰਬਰ ਨੂੰ ਪਟਿਆਲਾ ਦੇ ਸਹਿਰ ਸਮਾਣਾ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਉਨ•ਾਂ ਸਾਰੀਆਂ ਭਰਾਤਰੀ ਜਥੇਬੰਦੀਆ ਨੂੰ ਇਸ ਪ੍ਰਦਰਸ਼ਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger