ਪਿੰਡ ਕੈਦੂਪੁਰ ਵਿਖੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਸਰਗਰਮ ਮੈਂਬਰ ਮੋਮਬੱਤੀਆਂ ਜਲਾਕੇ ਔਰਤਾਂ ਤੇ ਵਧ ਰਹੇ ਜੁਰਮਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ।

Sunday, December 30, 20120 comments

ਸਿੱਖੀ ਨੂੰ ਪ੍ਰਫੂਲਿੱਤ ਕਰਨ ਲਈ ਗੁਰੂ ਘਰ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ-ਬੀਬੀ ਕੁਲਦੀਪ ਕੌਰ ਟੌਹੜਾ

ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਨੌਂਵੀ ਪਾਤਸ਼ਾਹੀ ਸ੍ਰੀ. ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁ: ਰੋਹਟਾ ਸਾਹਿਬ ਵਿਖੇ ਅੱਜ ਗੁ: ਸਾਹਿਬ ਦੇ ਮੈਨੇਜਰ ਸ. ਅਮਰੀਕ ਸਿੰਘ ਦੇ ਦਾਦਾ ਸਵ: ਸ. ਗੁਰਬਚਨ ਸਿੰਘ ਰੋਹਟਾ ਦੀ ਅੰਤਿਮ ਅਰਦਾਸ ਦੇ ਭੋਗ ਪਾਏ ਗਏ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਸ. ਗੁਰਚਬਨ ਸਿੰਘ ਰੋਹਟਾ ਬਹੁਤ ਨਿੱਘੇ, ਮਿੱਠ ਬੋਲੜੇ ਸੁਭਾਅ ਅਤੇ ਅੰਮ੍ਰਿਤਧਾਰੀ ਗੁਰਸਿੱਖ ਇਨਸਾਨ ਸਨ। ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਬੀਬੀ ਕੁਲਦੀਪ ਕੌਰ ਟੌਹੜਾ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਕਿ ਗੁਰਬਚਨ ਸਿੰਘ ਇਕ ਧਾਰਮਿਕ ਸਖਸ਼ੀਅਤ ਸਨ ਜਿਨ੍ਹਾਂ ਨੇ ਸਾਰੀ ਜਿੰਦਗੀ ਗੁਰੂ ਘਰ ਦੀ ਸੇਵਾ ਅਤੇ ਸਿਮਰਨ ਵਿਚ ਲਾ ਦਿੱਤੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਪਹਿਰਾ ਦੇ ਰਿਹਾ ਹੈ ਜਿਸਦੀ ਮਿਸਾਲ ਉਨ੍ਹਾਂ ਦੇ ਪੋਤਰੇ ਸ. ਅਮਰੀਕ ਸਿੰਘ ਗੁ: ਰੋਹਟਾ ਸਾਹਿਬ ਪਾਤਸ਼ਾਹੀ ਨੌਂਵੀ ਵਿਖੇ ਬਤੌਰ ਮੈਨੈਜਰ ਦੀ ਸੇਵਾ ਬਾਖੂਬੀ ਨਿਭਾ ਰਹੇ ਹਨ। ਅੱਜ ਦੇ ਅਜੋਕੇ ਸਮੇਂ ਵਿਚ ਸਿੱਖੀ ਨੂੰ ਪ੍ਰਫੂਲਿੱਤ ਕਰਨ ਲਈ ਗੁਰੂ ਘਰ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ ਅਤੇ ਚੰਗੇ-ਚੰਗੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਦਾ ਕੇਸ਼ ਕਤਲ ਕਰਵਾਉਣ ਵੱਲ ਵਧ ਰਿਹਾ ਰੁਝਾਨ ਬਹੁਤ ਹੀ ਮੰਦਭਾਗਾ ਹੈ ਜਿਸਨੂੰ ਬਚਾਉਣ ਲਈ ਹਰ ਇੱਕ ਇਨਸਾਨ ਜਥੇਬੰਦੀਆਂ ਅਤੇ ਸਰਕਾਰਾਂ ਵੱਲੋਂ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਦੀ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਚੇਅਰਮੈਨ ਸ. ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸ. ਗੁਰਚਬਨ ਸਿੰਘ ਰੋਹਟਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ, ਜਿਸ ਤਰ੍ਹਾਂ ਉਹ ਸਿੱਖੀ ਅਤੇ ਗੁ: ਸਾਹਿਬ ਨਾਲ ਜੁੜੇ ਹੋਏ ਸਨ। ਇਸ ਮੌਕੇ ਤੇ ਭਾਈ ਦਇਆਕਰਨ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ, ਸ੍ਰੀ. ਬ੍ਰਹਮਿੰਦਰਾ ਵਿਧਾਇਕ ਹਲਕਾ ਪਟਿਆਲਾ ਦਿਹਾਤੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ੍ਰੋਮਣੀ ਕਮੇਟੀ, ਦਰਸ਼ਨ ਸਿੰਘ ਮੈਨੇਜਰ, ਗੁਰਤੇਜ ਸਿੰਘ ਖੋਖ, ਮੁਖਤਿਆਰ ਸਿੰਘ ਲੰਗ, ਬਹਾਦਰ ਖਾਨ ਪੀ.ਏ, ਰਣਜੀਤ ਸਿੰਘ ਪ੍ਰਧਾਨ, ਤੇਜਿੰਦਰ ਸਿੰਘ ਸਾਬਕਾ ਸਰਪੰਚ, ਕਰਮਜੀਤ ਸਿੰਘ ਕਾਨੂੰਗੋ, ਜੱਸੀ ਰੋਹਟਾ, ਸਰਬਜੀਤ ਸਿੰਘ ਰੋਹਟ, ਜੱਗੀ ਰੋਹਟਾ, ਨਿਰਭੈ ਸਿੰਘ ਰੋਹਟਾ, ਦਰਸਨ ਸਿੰਘ, ਰਘਵੀਰ ਸਿੰਘ ਰੋਟੀ ਮੌੜਾਂ, ਗੁਰਵਿੰਦਰ ਸਿੰਘ ਰੋਹਟੀ ਮੌੜਾ, ਜੰਗੀਰ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਮਾਨ, ਗੁਰਜਿੰਦਰ ਸਿੰਘ ਕਾਲਾ, ਬਾਬੂ ਸਿੰਘ ਮਾਨ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਪੰਚ, ਡਾਕਟਰ ਪੱਪੀ, ਪ੍ਰੇਮ ਸਿੰਘ ਪ੍ਰੀਤ ਐਗਰੋ, ਸਕੂਟਰ ਫੈਕਟਰੀ ਅਤੇ ਗਲੈਕਸੋ ਫੈਕਟਰੀ ਨਾਭਾ ਦੇ ਪ੍ਰਧਾਨ ਅਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ। ਅੰਤ ਵਿਚ ਸ. ਅਮਰੀਕ ਸਿੰਘ ਮੈਨੇਜਰ ਗੁ: ਪਾਤਸ਼ਾਹੀ ਨੌਂਵੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।  


ਗੁ: ਰੋਹਟਾ ਸਾਹਿਬ ਵਿਖੇ ਸ. ਗੁਰਬਚਨ ਸਿੰਘ ਦੀ ਅੰਤਿਮ ਅਰਦਾਸ ਦੇ ਭੋਗ ਉਪਰੰਤ ਬੀਬੀ ਕੁਲਦੀਪ ਕੌਰ ਟੌਹੜਾ ਅਤੇ ਸ. ਸਤਬੀਰ ਸਿੰਘ ਖੱਟੜਾ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਅਤੇ ਹਾਜਰ ਸੰਗਤਾਂ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger