ਯਾਦਗਾਰੀ ਹੋ ਨਿੱਬੜਿਆ ਰਿਪੁਦਮਨ ਕਾਲਜ ਨਾਭਾ ਦਾ ਐਨ.ਐਸ.ਐਸ.ਕੈਂਪ

Saturday, December 29, 20120 comments


ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਇਥੋਂ ਦੇ ਸਥਾਨਕ ਸਰਕਾਰੀ ਰਿਪੁਦਮਨ ਕਾਲਜ, ਨਾਭਾ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਕੱਲ ਖਤਮ ਹੋ ਗਿਆ ਹੈ। ਇਸ ਕੈਂਪ ਦੌਰਾਨ ਵਿਦਿਆਰਥੀਆਂ ਵੱਲੋਂ ਸਮਾਜਿਕ ਵਿਸ਼ਿਆਂ ਤੇ ਭਾਸ਼ਣ, ਗੀਤ-ਸੰਗੀਤ ਤੋਂ ਇਲਾਵਾ ਸਾਫ-ਸਫਾਈ ਵੀ ਕੀਤੀ ਗਈ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਬਾਰੇ ਮੈਡਮ ਬੀ.ਕੇ ਗਾਂਧੀ ਨੇ ਚਾਨਣਾ ਪਾਇਆ। ਮੁੱਢਲੀ ਸਹਾਇਤਾ ਦੀ ਜਾਣਕਾਰੀ ਕਾਕਾ ਰਾਮ ਵਰਮਾ ਰਿਟਾਇਰਡ ਰੈ¤ਡ ਕਰਾਸ ਆਫਿਸਰ ਵੱਲੋਂ ਦਿੱਤੀ ਗਈ। ਸਵਾਮੀ ਵਿਵੇਕਾਨੰਦ ਸਮਿਤੀ ਨਾਭਾ ਵੱਲੋਂ ਸੁਆਮੀ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੱਤ ਰੋਜਾ ਕੈਂਪ ਵਿਚ ਕਾਲਜ ਦੇ ਸੀਨੀਅਰ ਵਿਦਿਆਰਥੀ ਵਿਕਰਮਜੀਤ ਨਾਹਰ, ਸਤਨਾਮ ਸਿੰਘ ਚੌਂਦਾ ਅਤੇ ਫਰਿਆਦ ਅਲੀ ਵੱਲੋਂ ਅਹਿਮ ਭੂਮਿਕਾ ਨਿਭਾਈ। ਕੈਂਪ ਦੇ ਆਖਰੀ ਦਿਨ ਅਕਾਲੀ ਆਗੂ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ, ਐਸ.ਓ.ਆਈ. ਦੇ ਜਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ, ਕਾਲਜ ਦੇ ਪ੍ਰਿੰਸੀਪਲ ਸ੍ਰੀ. ਵਿਜੈ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਆਪਦੇ ਹੱਥੀ ਬੈਸਟ ਵਲੰਟੀਅਰ ਉਮੇਸ਼ ਮੋਦਗਿਲ, ਹਰਦੀਪ ਕੌਰ, ਬੈਸਟ ਕਲਾਕਾਰ ਗੁਰਵਿੰਦਰ ਦਰਦੀ, ਜਸਬੀਰ ਕੌਰ, ਬੈਸਟ ਡਿਬੇਟਰ ਗੁਰਪ੍ਰੀਤ ਕੌਰ, ਕੁਸ਼ਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਕੈਂਪ ਦੀ ਪੂਰੀ ਭੂਮਿਕਾ ਪ੍ਰੋਫੈਸਰ ਜਸਵੰਤ ਸਿੰਘ, ਪ੍ਰੋ. ਜਤਿੰਦਰ ਜੈਨ, ਪ੍ਰੋ. ਪੂਨਮ ਮਝੈਲ, ਪ੍ਰੋ. ਚਰਨਪ੍ਰੀਤ ਸਿੰਘ, ਹਰਭਜਨ ਸਿੰਘ ਸਹਾਇਕ ਅਫਸਰ ਵੱਲੋਂ ਨਿਭਾਈ ਗਈ, 


ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਮੁੱਖ ਮਹਿਮਾਨ ਵਜੋਂ ਆਏ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਅਤੇ ਐਸ.ਓ.ਆਈ. ਦੇ ਜਿਲ੍ਹਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਦਾ ਕਾਲਜ ਦੇ ਪ੍ਰਿੰਸੀਪਲ ਸ੍ਰੀ. ਵਿਜੈ ਕੁਮਾਰ ਸ਼ਰਮਾ ਵੱਲੋਂ ਕਾਲਜ ਵਿਚ ਪਹੁੰਚਣ ਤੇ ਸਵਾਗਤ ਕਰਦੇ ਹੋਏ ਨਾਲ ਖੜੇ ਹਨ ਕਾਲਜ ਦੇ ਸੀਨੀਅਰ ਵਿਦਿਆਰਥੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger