ਵਰਦੀ ਵੰਡ ਸਮਾਗਮ ਕਰਵਾਇਆ

Saturday, December 29, 20120 comments


ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਸਰਕਾਰੀ ਮਿਡਲ ਸਕੂਲ ਲੱਧਾਹੇੜੀ ਵਿਖੇ ਹੋਏ ਵਰਦੀ ਵੰਡ ਸਮਾਗਮ ਦੌਰਾਨ ਐਸ.ਓ.ਆਈ. ਦੇ ਜਿਲ•ਾ ਪਟਿਆਲਾ ਦੇ ਪ੍ਰਧਾਨ, ਸ੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਨਾਭਾ ਬਲਾਕ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਤੂੰਗਾਂ ਵੱਲੋਂ 122 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਸਕੂਲ ਦੇ ਮੁੱਖ ਅਧਿਆਪਕ ਸਫੀ ਮੁਹੰਮਦ ਮੂੰਗੋ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਿਹਾ। ਉਨ•ਾਂ ਯੂਥ ਆਗੂਆਂ ਵੱਲੋਂ ਸ਼ੁਰੂ ਕੀਤੀ ਸਮਾਜ ਸੁਧਾਰ ਲਹਿਰ ਦੀ ਭਰਪੂਰ ਸ਼ਲਾਘਾ ਕੀਤੀ। ਸਮਾਗਮ ਵਿੱਚ ਬਹਾਦਰ ਸਿੰਘ ਸਰਪੰਚ ਲੱਧਾਹੇੜੀ, ਰਣਜੀਤ ਸਿੰਘ ਸਰਪੰਚ ਦੋਦਾ, ਕਰਮਜੀਤ ਸਿੰਘ ਕੰਮਾ ਯੂਥ ਅਕਾਲੀ ਆਗੂ, ਸਮੂਹ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਨੂੰ ਨੇਪਰੇ ਚਾੜਨ ਲਈ ਸਤਪਾਲ ਕੌਰ, ਪ੍ਰਭਲੀਨ ਕੌਰ, ਪ੍ਰੀਤ ਕਿਰਨ ਕੌਰ, ਸਪਨਾ ਰਾਣੀ, ਪ੍ਰਦੀਪ ਕੁਮਾਰ, ਨਵੀਨ ਸਰਮਾ ਨੇ ਵਿਸ਼ੇਸ਼ ਯੋਗਦਾਨ ਪਾਇਆ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger