ਬਾਬਾ ਬਲਜੀਤ ਸਿੰਘ ਦਾਦੂ ਵਾਲਿਆ ਨੂੰ ਨਜਾਇਜ ਢੰਗ ਨਾਲ ਗ੍ਰਿਫਤਾਰ ਕਰਨ ਦੀ ਸਖਤ ਨਿੰਦਿਆ ਕੀਤੀ- ਜਟਾਣਾ

Saturday, December 29, 20120 comments


ਸਰਦੂਲਗੜ੍ਹ 29 ਦਸੰਬਰ (ਸੁਰਜੀਤ ਸਿੰਘ ਮੋਗਾ) ਸਾਡਾ ਭਾਰਤ ਮਹਾਨ ਇੱਕ ਅਨੇਕਾ ਧਰਮਾ ਵਾਲਾ ਹੈ ਤਾ ਹਰ ਲੀਡਰ ਅਲਾਪਦਾ ਹੈ, ਕਾਨੂੰਨ ਵੀ ਮੰਨਣ ਵਾਲਿਆ ਵਾਸਤੇ ਇੱਕ ਹੀ ਹੈ, ਪ੍ਰੰਤੂ ਇਸ ਮਹਾਨ ਭਾਰਤ ਵਿਚ ਸਿੱਖਾ ਵਾਸਤੇ ਅਲੱਗ ਹੀ ਕਾਨੂੰਨ ਬਣਾਇਆ ਗਿਆ ਹੈ। ਜਿਸ ਦੀ ਮਿਸ਼ਾਲ ਅੰਮ੍ਰਿਤਸਰ ਦੇ ਹਵਾਈ ਅੱਡੇ 'ਚੋ ਸਿੱਖ ਧਰਮ ਦੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਿਆ ਨੂੰ ਬਾਹਰ ਜਾਣ ਸਮੇ ਪਾਸਪੋਰਟ ਚੈੱਕ ਕਰਨ ਸਮੇ ਗ੍ਰਿਫਤਾਰ ਕਰਕੇ ਧੋਖੇ ਨਾਲ ਹਰਿਆਣਾ ਪੁਲਿਸ ਨੂੰ ਸੋਪ ਦਿੱਤੇ ਅਤੇ ਹਿਸਾਰ ਜੇਲ ਵਿਚ ਨਜਰ ਬੰਦ ਕਰ ਦਿੱਤੇ। ਜਿੱਥੇ ਬਾਬਾ ਬਲਜੀਤ ਸਿੰਘ ਜੀ ਨੂੰ ਕਿਸੇ ਸਿੱਖ ਜਾ ਪਰਿਵਾਰਕ ਮੈਬਰ ਨਾਲ ਮਿਲਣ ਨਹੀ ਦਿੱਤਾ ਗਿਆ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਏਕ ਨੂਰ ਖਾਲਸਾ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਜਟਾਣਾ, ਜਗਸੀਰ ਸਿੰਘ ਕਾਕਾ ਨੇ ਚੋਣਵੇ ਪੱਤਰਕਾਰਾ ਨਾਲ ਕੀਤੇ। ਉਨ੍ਹਾ ਅੱਗੇ ਕਿਹਾ ਕਿ ਬਾਬਾ ਜੀ ਨੂੰ ਇਸ ਕਰਕੇ ਹੀ ਤੰਗ ਪਰੇਸਾਨ ਕੀਤਾ ਜਾ ਰਿਹਾ ਹੈ ਕਿ ਬਾਬਾ ਬਲਜੀਤ ਸਿੰਘ ਜੀ ਨੇ ਸੌਦਾ ਸਾਧ ਵੱਲੋ ਕੀਤੇ ਸਿੱਖ ਗੁਰੂ ਦਾ ਸਵਾਗ ਰੱਚਣ, ਕਈ ਸਿੱਖਾ ਨੂੰ ਮੌਤ ਦੇ ਘਾਟ ਉਤਾਰਣ, ਕਈ ਸਾਧਣੀ ਨਾਲ ਬਲਾਤਕਾਰ ਕਰਨ ਵਰਗੇ  ਘਟੀਆ ਕਾਰਨਾਮੇ  ਕੀਤੇ, ਜਿਸ ਦਾ ਵਿਰੋਧ ਕੀਤਾ। ਪ੍ਰੰਤੂ ਸੌਦਾ-ਸਾਧ ਨੂੰ ਜੈੱਟ ਫੋਰਸ ਦੇ ਦਿੱਤੀ ਹੈ, ਜੋ ਕਿ ਸਰੇਆਮ ਘੁੰਮ ਰਿਹਾ ਹੈ। ਬਾਬਾ ਜੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਸਰਕਾਰ ਤੋ ਇਨਸਾਫ ਮੰਗਦਾ ਸੀ ਜਿਸ ਕਾਰਨ ਹਰਿਆਣਾ ਦੇ ਹਿਸਾਰ ਜੇਲ ਵਿਚ ਨਜਾਇਜ ਤੌਰ ਤੇ ਗਲਤ ਬੰਦ ਕੀਤਾ ਗਿਆ। ਉਨ੍ਹਾ ਕਿਹਾ ਸਿੱਖ ਸੰਗਤਾ ਦੀ ਇਹੋ ਮੰਗ ਹੈ ਕਿ ਤਰੁੰਤ ਬਾਬਾ ਬਲਜੀਤ ਸਿੰਘ ਨੂੰ ਰਿਹਾਅ ਕੀਤਾ ਜਾਵੇ। ਇਸ ਮੌਕੇ ਲੱਖਵੀਰ ਸਿੰਘ, ਬਾਬਾ ਦਰਸਨ ਸਿੰਘ, ਸੁਰਜੀਤ ਸਿੰਘ ਖਾਲਸਾ, ਅਮਰਜੀਤ ਸਿੰਘ, ਜੱਗਾ ਸਿੰਘ, ਗੁਰਜੰਟ ਸਿੰਘ ਭੱਪਾ, ਭੂਟਾ ਸਿੰਘ ਗਾਦੜ੍ਹ, ਕੁਲਵੰਤ ਸਿੰਘ ਜਟਾਣਾ, ਬਲਕਰਨ ਝੰਡੂਕੇ, ਈਸਰ ਸਿੰਘ ਫੱਤਾ, ਗੁਰਸ਼ਰਨਜੀਤ ਸਿੰਘ ਭੁੱਲਰ ਅਤੇ ਐਡਵੋਕੇਟ ਗੁਰਸੇਵਕ ਸਿੰਘ ਹਾਜਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger