ਓਮ ਸਾਈ ਚੈਰੀਟੇਬਲ ਟਰੱਸਟ ਵੱਲੋ ਝੁਨੀਰ ‘ਚ ਮੁੱਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ

Sunday, December 30, 20120 comments


ਝੁਨੀਰ, 30 ਦਸੰਬਰ ( ਸੰਜੀਵ ਸਿੰਗਲਾਂ): ਓਮ ਸਾਈ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਵੱਲੋ ਝੁਨੀਰ ਵਿੱਖੇ ਇੱਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਟਰੱਸਟ ਦੇ ਪ੍ਰਧਾਨ ਮਾਥੁਰਾਂ ਦਾਸ ਗਰਗ ਨੇ ਕੀਤਾ।ਇਸ ਕੈਂਪ ‘ਚ ਤਕਰੀਬਨ 200 ਮਰੀਜਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆ ਗਈਆਂ।ਇਸ ਕੈਂਪ ‘ਚ ਵੱਖ-ਵੱਖ ਰੋਗਾਂ ਤੋ ਪੀੜਤ ਮਰੀਜਾ  ਨੇ ਚੈਕਅੱਪ ਕਰਵਾਇਆ।ਕੈਂਪ ‘ਚ ਮਰੀਜਾ ਨੂੰ ਚੈਕਅੱਪ ਕਰਨ ਲਈ ਆਈ ਟੀਮ ‘ਚ ਡਾਕਟਰ ਰਾਮ ਕੁਮਾਰ ਸੋਨੀ ਬੀ.ਈ.ਐਮ.ਐਸ., ਡਾਕਟਰ ਲਵਪ੍ਰੀਤ ਕੌਰ ਐਮ.ਬੀ.ਬੀ.ਐਸ. ਅਤੇ ਅਵਤਾਰ ਸਿੰਘ ਜਟਾਣਾ ਫਾਰਮਾਸਿਸਟ ਆਦਿ ਵਿਸ਼ੇਸ ਤੌਰ ਤੇ ਪਹੁੰਚੇ ਸਨ।ਕੈਂਪ ‘ਚ ਚੈਕਅੱਪ ਦੌਰਾਨ ਡਾਕਟਰ ਲਵਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜਿਆਦਾ ਮਰੀਜ ਜੋੜਾ ਦੇ ਦਰਦ ਆਦਿ ਦੇ ਪਾਏ ਗਏ ਅਤੇ ਠੰਡ ਦਾ ਮੌਸਮ ਹੋਣ ਕਰਕੇ ਖਾਂਸੀ ਜੁਕਾਮ ਦੇ ਮਰੀਜਾ ਦੀ ਗਿਣਤੀ ਵੀ ਜਿਆਦਾ ਰਹੀ।ਜਿਕਰਯੋਗ ਹੈ ਕਿ ਇਸ ਟਰੱਸਟ ਵੱਲੋ ਹਰ ਐਤਵਾਰ ਨੂੰ ਤਹਿਸੀਲ ਸਰਦੂਲਗੜ੍ਹ ਦੇ ਵੱਖ-ਵੱਖ ਪਿੰਡਾਂ ‘ਚ ਕੈਂਪ ਲਗਾਇਆ ਜਾਂਦਾਂ ਹੈ ਜਿਸ ਤਹਿਤ ਅੱਜ ਦਾ ਕੈਂਪ ਝੁਨੀਰ ਵਿੱਖੇ ਲਗਾਇਆ ਗਿਆ ਸੀ।ਇਸ ਮੌਕੇ ਟਰੱਸਟ ਦੇ ਸਕੱਤਰ ਰਾਜੀਵ ਕੁਮਾਰ ਸਿੰਗਲਾ ਝੁਨੀਰ, ਸੈਕਟਰੀ ਮਨਦੀਪ ਸਿੰਘ, ਵਰਿੰਦਰ ਕੁਮਾਰ ਅਤੇ ਕੁਲਵਿੰਦਰ ਸਿੰਗਲਾ ਆਦਿ ਹਾਜ਼ਿਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger