ਗੁਰਬਾਣੀ ਸਾਰੇ ਮਨੋਰੋਗਾਂ ਦਾ ਇਲਾਜ ਪਰ ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਲੋੜ-ਗੋਗੋਆਣੀ

Sunday, December 30, 20120 comments


ਸਟੱਡੀ ਸਰਕਲ ਦਾ ਦੋ ਰੋਜ਼ਾ ਆਤਮ-ਪ੍ਰਬੋਧ ਸਮਾਗਮ ਸਮਾਪਤ!!
ਕੋਟਕਪੂਰਾ /30ਦਸੰਬਰ/ ਜੇ.ਆਰ.ਅਸੋਕ/ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਜ਼ੋਨਲ ਦਫ਼ਤਰ ਵਿਖੇ 8ਵੇਂ ਜ਼ੋਨਲ ਪੱਧਰੀ ਦੋ ਰੋਜ਼ਾ ਆਤਮ-ਪ੍ਰਬੋਧ ਸਮਾਗਮ ਦੇ ਅਖੀਰਲੇ ਦਿਨ ਪੰਥਕ ਵਿਦਵਾਨ ਡਾ.ਇੰਦਰਜੀਤ ਸਿੰਘ ਗੋਗੋਆਣੀ ਸਮੇਤ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ। ਸਮਾਗਮ ਦੀ ਸ਼ੁਰੂਆਤ ਜਤਿੰਦਰ ਸਿੰਘ ਅਤੇ ਦਾਮਨਜੋਤ ਕੌਰ ਦੇ ਠਸਤਿਗੁਰੂ ਹੋਇ ਦਿਆਲ ਤਾਂ ਸ਼ਰਧਾ ਪੂਰੀਐੂ ਸ਼ਬਦ ਗਾਇਣ ਨਾਲ ਹੋਈ। ਉਪਰੰਤ ਜ਼ੋਨਲ ਸਕੱਤਰ ਇੰਜੀ.ਗੁਰਪ੍ਰੀਤ ਸਿੰਘ ਮੁਕਤਸਰ ਨੇ ਵੱਖ-ਵੱਖ ਖੇਤਰਾਂ ਤੋਂ ਆਏ ਸੇਵਾਦਾਰਾਂ ਨੂੰ ਅਗਲੇ ਸਾਲ ਦੀ ਕਾਰਜਯੋਜਨਾ ਦੱਸਣ ਉਪਰੰਤ ਸਾਲ ਦੀ ਯੋਜਨਾ ਦੀਆਂ ਫਾਈਲਾਂ ਤਕਸੀਮ ਕੀਤੀਆਂ। ਡਾ.ਗੋਗੋਆਣੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਧਾਗੇ, ਤਵੀਤ, ਕਰਮਕਾਂਡ, ਮਨਮਤ ਅਤੇ ਅੰਧਵਿਸ਼ਵਾਸ਼ ਇਕੱਲੇ ਮਨੋਰੋਗੀਆਂ ਦਾ ਕੰਮ ਨਹੀਂ ਬਲਕਿ ਕਾਫੀ ਹੱਦ ਤੱਕ ਇਸ ’ਚ ਮਨੁੱਖ ਦੇ ਮਨ ਦਾ ਡਰ ਵੀ ਸ਼ਾਮਲ ਮੰਨਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸਮੇਂ ਪੰਜਾਬ ’ਚ 40 ਲੱਖ ਲੋਕ ਮਨੋਰੋਗੀ ਹਨ ਪਰ ਇਸ ਵੱਲ ਅਜੇ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ। ਕਿਉਂਕਿ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ’ਚ ਇਕੋਂ ਇਕ ਮਨੋਰੋਗੀ ਹਸਪਤਾਲ ਹੈ। ਜਿਸ ਨੂੰ ਲੋਕ ਹਸਪਤਾਲ ਨਹੀਂ ਸਗੋਂ ਪਾਗਲਖਾਨਾ ਕਹਿ ਛੱਡਦੇ ਹਨ। ਉਨਾਂ ਬੀਤੇ ਸਮੇਂ ਦੀਆਂ ਮਿਸਾਲਾਂ ਦੇ ਕੇ ਦੱਸਿਆ ਕਿ ਕਿਸੇ ਸਮੇਂ ਛੂਤ ਦੇ ਰੋਗ ਨੇ ਦੁਨੀਆਂ ’ਚ ਦਹਿਸ਼ਤ ਫੈਲਾ ਕੇ ਰੱਖ ਦਿੱਤੀ ਸੀ, ਫਿਰ ਦਿਲ ਦੇ ਰੋਗੀਆਂ ਦਾ ਦੌਰ ਚੱਲਿਆ ਪਰ ਹੁਣ ਨੌਜਵਾਨ ਪੀੜ•ੀ ’ਚ ਜਿਸ ਖਤਰਨਾਕ ਮਾਨਸਿਕ ਰੋਗ ਦੀ ਬਹੁਤਾਤ ਹੋ ਰਹੀ ਹੈ, ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ ਦੱਸਿਆ ਕਿ ਚਿੰਤਾ ਦਾ ਰੋਗ ਮਨ ਨਾਲ ਜੁੜਿਆ ਹੋਇਆ ਹੈ। ਭਾਵੇਂ ਆਪਣੇ ਸਰੀਰ ਦੇ ਸ਼ਿੰਗਾਰ ਲਈ ਤਾਂ ਸਾਰੇ ਸੁਚੇਤ ਹਨ ਪਰ ਮਨ ਦੇ ਰੋਗਾਂ ਵੱਲ ਧਿਆਨ ਦੇਣ ਦੀ ਜਰੂਰਤ ਹੀ ਨਹੀਂ ਸਮਝੀ ਜਾ ਰਹੀ। ਡਾ.ਇੰਦਰਜੀਤ ਸਿੰਘ ਗੋਗੋਆਣੀ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਗੁਰਬਾਣੀ ਸਾਰੇ ਮਨੋਰੋਗਾਂ ਦਾ ਇਲਾਜ ਹੈ ਤੇ ਇਸ ਪਾਸੇ ਸਾਡੇ ਪ੍ਰਚਾਰਕ ਵੀਰਾਂ ਤੇ ਜਿੰਮੇਵਾਰ ਸੰਸਥਾਵਾਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਬਾਬੇ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਯਤਨਾਂ ’ਚ ਹੋਰ ਤੇਜ਼ੀ ਲੈ ਕੇ ਆਉਣ ਤਾਂ ਜੋ ਮਨੁੱਖਤਾ ਨੂੰ ਅਜਿਹੇ ਰੋਗਾਂ ਤੋਂ ਬਚਾਇਆ ਜਾ ਸਕੇ। ਉਨਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਪਾਸੇ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਦੇਸ਼ ਦੀਆਂ ਪੰਥਕ ਜੱਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਵਖਰੇਵੇ ਭੁਲਾ ਕੇ ਤੇ ਵਿਵਾਦਤ ਮਸਲੇ ਇਕ ਪਾਸੇ ਰੱਖ ਕੇ ਆਪਸੀ ਇਕਸੁਰਤਾ ਪੈਦਾ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਪੰਥਕ ਤਾਕਤ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਇਸ ਸਬੰਧੀ ਉਨਾਂ ਬਿਜਲਈ ਮੀਡੀਏ ਦੇ ਜਿਆਦਾਤਰ ਉਸ ਹਿੱਸੇ ਨੂੰ ਵੀ ਗੁਨਾਹਗਾਰ ਦੱਸਿਆ, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਰਥਾਤ 24 ਘੰਟੇ ਸਿਰਫ ਝੂਠ ਤੇ ਪਖੰਡ ਦਾ ਪ੍ਰਚਾਰ ਕਰਦਾ ਰਹਿੰਦਾ ਹੈ। ਉਨਾਂ ਦਾਅਵਾ ਕੀਤਾ ਕਿ ਪਖੰਡਵਾਦ ਫੈਲਾਉਣ ਵਾਲੇ ਡੇਰਿਆਂ ’ਚ ਜਿਆਦਾ ਪੁੱਛ-ਪ੍ਰਤੀਤ ਹੋਣ ਅਤੇ ਸਤਿਕਾਰ ਮਿਲਣ ਕਰਕੇ ਲੋਕ ਉਨਾਂ ਨਾਲ ਜੁੜ ਰਹੇ ਹਨ ਪਰ ਅਸੀਂ ਗੁਰਬਾਣੀ ਦੇ ਫਲਸਫੇ ਦੀ ਸਮਝ ਨਾ ਹੋਣ ਕਰਕੇ ਨੁਕਸਾਨ ਕਰਵਾ ਰਹੇ ਹਾਂ। ਦੂਜੇ ਦਿਨ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਧਾਨਗੀ ਮੰਡਲ ’ਚ ਕੇਂਦਰੀ ਦਫ਼ਤਰ ਲੁਧਿਆਣਾ ਦੇ ਚੀਫ ਸਕੱਤਰ ਪ੍ਰਿਥੀ ਸਿੰਘ, ਐਡੀਸ਼ਨਲ ਚੀਫ ਆਰਗੇਨਾਈਜ਼ਰ ਅਕਾਦਮਿਕ ਡਾ.ਅਵੀਨਿੰਦਰਪਾਲ ਸਿੰਘ, ਬਲਵਿੰਦਰ ਸਿੰਘ ਮਿਸ਼ਨਰੀ ਜ਼ੋਨ ਸਰਪ੍ਰਸਤ, ਇੰਜੀ.ਗੁਰਪ੍ਰੀਤ ਸਿੰਘ ਮੁਕਤਸਰ ਜ਼ੋਨਲ ਸਕੱਤਰ, ਡਾ.ਇੰਦਰਜੀਤ ਸਿੰਘ ਗੋਗੋਆਣੀ ਤੇ ਜਰਨੈਲ ਸਿੰਘ ਹਰੀਨੌਂ ਮੰਚ ’ਤੇ ਬਿਰਾਜਮਾਨ ਸਨ। ਡਾ.ਅਵੀਨਿੰਦਰਪਾਲ ਸਿੰਘ ਨੇ ਭਵਿੱਖ ’ਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਸੰਖੇਪ ’ਚ ਯੋਜਨਾ ਦਾ ਵਰਣਨ ਕੀਤਾ। ਇਸ ਮੌਕੇ ਜਸਪ੍ਰੀਤ ਸਿੰਘ, ਪਰਮਿੰਦਰ ਸਿੰਘ ਮੁਕਤਸਰ, ਪਰਮਿੰਦਰ ਸਿੰਘ ਫਰੀਦਕੋਟ, ਬਲਵਿੰਦਰ ਸਿੰਘ ਕੋਟਕਪੂਰਾ, ਸ਼ਵਿੰਦਰ ਕੌਰ, ਪ੍ਰਭਲੀਨ ਕੌਰ, ਗੁਰਲਾਲ ਸਿੰਘ, ਬਲਵੰਤ ਸਿੰਘ ਬਠਿੰਡਾ, ਜਰਨੈਲ ਸਿੰਘ ਬਰਗਾੜੀ, ਹਰਿੰਦਰ ਸਿੰਘ ਮੁਕਤਸਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਆਤਮ ਪ੍ਰਬੋਧ ਸਮਾਗਮ ਮੌਕੇ ਭਾਈ ਅਮਰਜੀਤ ਸਿੰਘ ਨੇ ਪ੍ਰੇਰਣਾ ਵਾਕ ਠਮਾਨ ਮੋਹ ਮੇਰ ਤੇਰ ਬਿਬ੍ਰਜਿਤ, ਏਹ ਮਾਰਗ ਖੰਡੇਧਾਰੂ ਸ਼ਬਦ ਦੇ ਗਾਇਣ ਨਾਲ ਸਮਾਗਮ ਦੀ ਸਮਾਪਤੀ ਹੋਈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger