ਬੱਚਿਆ ਨਾਲ ਭਰੀ ਵੈਨ ਚ ਜੀਪ ਨੇ ਮਾਰੀ ਟੱਕਰ

Saturday, December 29, 20120 comments


ਇਕ ਬੱਚੇ ਦੀ ਮੌਤ ,4ਜਖਮੀ 
ਮਾਨਸਾ 29 ਦਸੰਬਰ () ਮਾਨਸਾ ਤੋ ਥੋੜ੍ਹੀ ਦੂਰ ਭਾਈਦੇਸਾ ਵਿਖੇ ਅਕਾਲ ਐਕਡਮੀ ਦੀ ਵੈਨ ਚ ਜੀਪ ਨੇ ਟੱਕਰ ਮਾਰੀ। ਜਿਸ ਚ ਇਕ 5ਵੀ ਕਲਾਸ ਦੇ ਬੱਚੇ ਦੀ ਮੌਤ ਤੇ 4ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮੌਕੇ ਤੇ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਅਕਾਲ ਐਕਡਮੀ ਭਾਈਦੇਸਾ ਸਕੂਲ ਨੂੰ ਛੁੱਟੀ ਹੋਈ ਸੀ ਤੇ ਡਰਾਈਵਰ ਅਵਤਾਰ ਸਿੰਘ ਵੈਨ ਸਕੂਲ ਨੰਬਰ (ਪੀਬੀ12ਐਫ9070) ਦੇ ਬੱਚਿਆ ਨੂੰ ਲੈਕੇ ਘਰ ਜਾ ਰਹੀ ਸੀ ਤੇ ਅਚਾਨਕ ਦੂਜੇ ਪਾਸੇ ਤੋ ਆ ਰਹੀ  ਜੀਪ ਡਰਾਈਵਰ ਹੁਸ਼ਿਆਰ ਸਿੰਘ  ਜੀਪ ਨੰਬਰ ਪੀਯੂਆਰ 2093 ਨੇ ਸਿੱਧੀ ਵੈਨ ਨੂੰ ਟੱਕਰ ਮਾਰ ਦਿੱਤੀ । ਜਿਸ ਚ 5ਵੀ ਕਲਾਸ ਬੱਚਾ ਪ੍ਰਿੰਸ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਜੋਗਾ ਦੀ ਮੌਤ ਹੋ ਗਈ ਤੇ ਦੂਜੇ ਬੱਚਿਆ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਆਦਾ ਗਿਆ।ਸਰਕਾਰੀ ਹਸਪਤਾਲ ਦੇ ਡਾਕਟਰ ਡਾ ਮਾਨਵ ਨੇ ਦੱਸਿਆ ਕਿ ਇਸ ਦੁਰਘਟਨਾ ਚ ਜਖਮੀ ਬੱਚਿਆ ਨੂੰ ਹਸਪਤਾਲ ਚ ਇਲਾਜ ਲਈ ਲਿਆਦਾ ਹੈ ਜਿਹਨਾਂ ਚ ਇਕ ਦੀ ਮੌਤ ਹੋ ਗਈ ਤੇ ਬੱਚਿਆ ਦਾ ਇਲਾਜ ਕੀਤਾ ਜਾ ਰਿਹਾ ਹੈ। ਜਖਮੀਆ ਚ ਹਰਸਿੰਦਰ ਸਿੰਘ, ਹਰਪ੍ਰੀਤ ਕੌਰ,ਰਾਜਕਮਲ ਆਦਿ ਹਨ। ਇਸ ਮੌਕੇ ਤੇ ਪਹੁੰਚੇ ਡੀਐਸਪੀ ਮੌੜ ਸਰਬਜੀਤ ਸਿੰਘ ਨੇ ਦੱਸਿਆ ਪੁਲਿਸ ਜਾਂਚ ਕਰ ਰਹੀ ਹੈ ਤੇ ਦੋਸੀਆਂ  ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਤੇ ਜੀਪ ਚ ਔਰਤ ਜਸਵੀਰ ਕੌਰ ਭੈਣੀਬਾਘਾ ਵੀ ਨਾਲ ਸੀ ਜੋ ਜਖਮੀ ਹੈ ਤੇ ਹਸਪਤਾਲ ਚ ਦਾਖਲ ਹੈ । ਮੌਕੇ ਤੇ ਲੋਕਾਂ ਆਖ ਰਹੇ ਸਨ ਕਿ ਜੀਪ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ ਹੈ। 





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger