ਨੈਣਾਂ ਦੇਵੀ ਲੰਗਰ ਲਾਉਣ ਲਈ ਜਥਾ ਰਵਾਨਾ

Sunday, December 30, 20120 comments


ਭੀਖੀ,30 ਦਸੰਬਰ( ਬਹਾਦਰ ਖਾਨ )-ਸ਼੍ਰੀ ਨੈਣਾਂ ਦੇਵੀ ਲੰਗਰ ਕਮੇਟੀ ਭੀਖੀ ਵੱਲੋਂ ਨਵੇ ਵਰ•ੇ ਦੀ ਆਮਦ ਤੇ ਖੁਸ਼ਆਮਦੀਦ ਕਹਿਣ ਲਈ ਅਤੇ ਨਗਰ ਦੀ ਸੁੱਖ ਸਾਂਤੀ ਲਈ ਸ਼੍ਰੀ ਨੈਣਾਂ ਦੇਵੀ ਧਾਮ ਹਿਮਾਚਲ ਪ੍ਰਦੇਸ਼ ਵਿਖੇ ਚੌਥਾ ਵਿਸ਼ਾਲ ਲੰਗਰ ਲਾਉਣ ਲਈ ਸ਼ਰਧਾਲੂਆਂ ਦਾ ਇੱਕ ਜਥਾ ਅੱਜ ਇੱਥੋ ਰਵਾਨਾ ਹੋਇਆ।ਜਿਸ ਨੂੰ ਰਵਾਨਾ ਕਰਨ ਦੀ ਰਸਮ ਨਗਰ ਪੰਚਾਇਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ ਨੇ ਅਦਾ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਚਹਿਲ ਨੇ ਕਿਹਾ ਕਿ ਨੋਜਵਾਨਾਂ ਵੱਲੋਂ ਧਾਰਮਿਕ ਸਥਾਨਾਂ ਤੇ ਜਾ ਕੇ ਨਵੇ ਵਰੇ ਦੀ ਸ਼ੁਰੂਆਤ ਕਰਨਾ ਇੱਕ ਚੰਗਾ ਉਪਰਾਲਾ ਹੈ ਅਤੇ ਅਜਿਹੇ ਮੌਕੇ ਸਾਨੂੰ ਸਭ ਨੂੰ ਰਲ ਮਿਲ ਕੇ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਪਾ ਕੇ ਮਨਾਉਣੇ ਚਾਹੀਦੇ ਹਨ।ਲੰਗਰ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸ਼ਰਮਾ ਨੇ ਕਿਹਾ ਕਿ ਲੰਗਰ ਕਮੇਟੀ ਵੱਲੋ ਨਵੇ ਸਾਲ ਦੇ ਮੌਕੇ ਤੇ ਹਰ ਸਾਲ ਮਾਤਾ ਨੈਣਾ ਦੇਵੀ ਧਾਮ ਵਿਖੇ ਲੰਗਰ ਦਾ ਆਯੋਜਨ ਕੀਤਾ ਜਾਦਾਂ ਹੈ ਅਤੇ ਲੰਗਰ ਦੌਰਾਨ ਨਵੇ ਸਾਲ ਦੇ ਮੌਕੇ ਤੇ ਸ਼ਰਧਾਲੂਆਂ ਨੂੰ ਹਰ ਸੁਵਿਧਾ ਉਪਲਬਧ ਕਰਵਾਈ ਜਾਂਦੀ ਹੈ।ਇਸ ਮੌਕੇ ਮਾ. ਵਰਿੰਦਰ ਸੌਨੀ,ਤਰਸੇਮ ਲੱਲੂ,ਹਰਜੀਤ ਸਿੰਘ,ਕੁਲਵੰਤ ਸਿੰਘ,ਕੁਲਦੀਪ ਸਿੰਘ ਜਲੂਰੀਆਂ,ਕੁਲਵਿੰਦਰ ਕਾਲਾ,ਰਾਜਾ ਹਲਵਾਈ,ਗੋਬਿੰਦ ਸ਼ਰਮਾ,ਬੱਗਾ ਢੌਲੀ,ਸਲੀਮ ਖਾਂ,ਸੱਤਪਾਲ,ਗਗਨਦੀਪ ਬਾਂਸਲ,ਭਾਰਤ ਭੂਸ਼ਨ,ਕੁਲਦੀਪ ਘੋਟੀ ਹਾਜਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger