ਸਰਬ ਸਾਂਝਾ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੇ ਉੱਦਮ ਸਦਕਾ ਸੱਭਿਆਚਾਰਿਕ ਮੇਲਾ ਅਤੇ ਯੁਵਾ ਕਲਾ ਕ੍ਰਿਤੀ ਪ੍ਰੋਗਰਾਮ ਕਰਵਾਇਆ

Saturday, December 29, 20120 comments


ਝੁਨੀਰ-29 ਦਸੰਬਰ (ਸੰਜੀਵ ਸਿੰਗਲਾ)ਨੇੜਲੇ ਪਿੰਡ ਜਟਾਣਾਂ ਕਲਾਂ ਵਿਖੇ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬ ਸਾਂਝਾ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਦੇ ਉੱਦਮ ਸਦਕਾ ਸੱਭਿਆਚਾਰਿਕ ਮੇਲਾ ਅਤੇ ਯੁਵਾ ਕਲਾ ਕ੍ਰਿਤੀ ਪ੍ਰੋਗਰਾਮ ਕਰਵਾਇਆ ਗਿਆ।ਮੇਲੇ ਦਾ ਉਦਘਾਟਨ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਜਟਾਣਾਂ ਨੇ ਕੀਤਾ।ਸਮਾਗਮ ਦੇ ਮੁੱਖ ਮਹਿਮਾਨ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਇੱਕਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਸੱਭਿਆਚਾਰਿਕ ਵਿਰਸਾ ਬੜਾ ਅਮੀਰ ਹੈ,ਜਿਸ ਨੂੰ ਹੋਰ ਪ੍ਰਫੁੱਲਤ ਕਰਨ ਦੀ ਲੋੜ ਹੈ।ਚੰਗਾ ਸੱਭਿਆਚਾਰ ਕਿਸੇ ਵੀ ਦੇਸ਼ ਦੀ ਤਰੱਕੀ ਦਾ ਮਜਬੂਤ ਅਧਾਰ ਹੂੰਦਾ ਹੈ।ਇਸ ਤੋਂ ਬਾਅਦ ਪ੍ਰੀਤ ਗਰੁੱਪ ਢੱਡੇ ਦੇ ਜਥੇ ਨੇ ਕਵੀਸ਼ਰੀ ਪੇਸ਼ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।ਹਾਸਰਸ ਕਲਾਕਾਰ ਭਜਨਾਂ ਅਮਲੀ ਤੇ ਸਹਿਯੋਗੀ ਕਲਾਕਾਰ ਸੰਤੀ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।ਲੋਕ ਕਲਾ ਮੰਚ ਬੋਹਾ ਦੇ ਕਲਾਕਾਰਾਂ ਨੇ ਨਾਟਕ ਗਿਰਝਾਂ ਅਤੇ ਮਲਵਈ ਗਿੱਧੇ ਰਾਹੀਂ ਸਮਾਜਿਕ ਬੁਰਾਈਆਂ ਤੇ ਤਕੜੀ ਚੋਟ ਮਾਰੀ।ਪੰਜਾਬੀ ਗਾਇਕੀ ਦੀ ਨਵੀਂ ਦਸਤਕ ਮੀਨੂੰ ਸਿੰਘ ਨੇ ਆਪਣੀ ਬੁਲੰਦ ਅਵਾਜ ਨਾਲ ਸ੍ਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਮੈਡਮ ਅਮਰਜੀਤ ਕੌਰ ਦੀ ਦੇਖ ਰੇਖ ਹੇਠ ਹੱਥ ਨਾਲ ਤਿਆਰ ਕਲਾ ਕ੍ਰਿਤਾਂ ਨੇ ਦਰਸ਼ਕਾਂ ਨੂੰ ਆਪਣੇ ਵੱਲ ਆਉਣ ਲਈ ਮਜਬੂਰ ਕਰ ਦਿੱਤਾ।ਇਲਾਕੇ ਦੇ ਗਾਇਕ ਜੱਗਾ ਸੂਰਤੀਆ ਅਤੇ ਭੁਪਿੰਦਰ ਉੱਡਤ ਨੇ ਆਪਣੀ ਗਾਇਕੀ ਨਾਲ ਭਰਵੀਂ ਹਾਜ਼ਰੀ ਲਵਾਈ। ਅੰਤ ਵਿੱਚ ਪੰਜਾਬੀ ਲੋਕ ਗਾਇਕ ਲਾਭ ਹੀਰਾ ਨੇ ਆਪਣੀ ਗਾਇਕੀ ਦੇ ਰੰਗ ਬਿਖੇਰਦੇ ਹੋਏ ਲੋਕਾਂ ਨੂੰ ਝੂੰਮਣ ਲਾ ਦਿੱਤਾ।ਅੰਤਾਂ ਦੀ ਠੰਡ ਵਿੱਚ ਲੋਕਾਂ ਨੇ ਦੇਰ ਰਾਤ ਤੱਕ ਮੇਲੇ ਦਾ ਖੂਬ ਆਨੰਦ ਮਾਣਿਆਂ।ਇਸ ਮੇਲੇ ਨੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਉੱਥੇ ਕਈ ਸਮਾਜਿਕ ਅਲਾਮਤਾਂ ਨੂੰ ਉਜਾਗਰ ਕਰਕੇ ਲੋਕਾਂ ਨੂੰ ਉਹਨਾਂ ਦਾ ਟਾਕਰਾ ਕਰਨ ਦਾ ਸੰਦੇਸ਼ ਵੀ ਦਿੱਤਾ।ਸਫਲਤਾ ਪੂਰਵਕ ਸਮਾਪਤ ਹੋਏ ਇਸ ਮੇਲੇ ਦੀ ਪ੍ਰਧਾਨਗੀ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਸੋਹਲ ਨੇ ਕੀਤੀ।ਕਲੱਬ ਵੱਲੋਂ ਸਾਰੇ ਸਹਿਯੋਗੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਨਿਰਮਲ ਸਿੰਘ,ਸਕੱਤਰ ਗੁਰਦੀਪ ਸਿੰਘ ,ਸੀਨੀਆਰ ਮੀਤ ਪ੍ਰਧਾਨ ਜਗਸੀਰ ਸਿੰਘ ਸ਼ੀਰਾ, ਮੁੱਖ ਪ੍ਰਬੰਧਕ ਹਰਵਿੰਦਰ ਜਟਾਣਾਂ  ਨੇ ਮੇਲੇ ਦੌਰਾਨ ਅਹਿਮ ਭੂਮਿਕਾ ਨਿਭਾਈ।ਇਸ ਮੌਕੇ ਜਤਿੰਦਰ ਸਿੰਘ ਸੋਢੀ ਐਮ.ਡੀ. ਮਾਲਵਾ ਕਾਲਜ,ਸਵਰਨਜੀਤ ਦਾਨੇਵਾਲੀਆ,ਸਰਪੰਚ ਗੁਰਸੇਵਕ ਸਿੰਘ,ਬੱਲਮ ਸਿੰਘ ਕਲੀਪੁਰ, ਸੁਖਵਿੰਦਰ ਸਿੰਘ ਸੁੱਖਾ ਭਾਊ,ਸਰਪੰਚ ਮਨਜੀਤ ਚੋਟੀਆਂ,ਕਾਕਾ ਗਾਦੜ ਜਟਾਣਾਂ ਕਲਾਂ,ਸੁਖਜਿੰਦਰ ਕੁਸਲਾ, ਹਰਪ੍ਰੀਤ ਸੋਢੀ ਧਿੰਗੜ,ਅੰਮ੍ਰਿਤ ਜਟਾਣਾਂ, ਨਵਤੇਜ ਸਿੰਘ ਪੱਪੂ ਚਹਿਲ, ਇੰਦਰਜੀਤ ਕਾਕਾ,ਕੁਲਦੀਪ ਕਾਨੇਵਾਲਾ,ਹਰਚੇਤ ਸਿੰਘ ਮੱਤੜ ਪਿੰਡ ਦੀ ਸਮੂਹ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger