ਹਾਦਸੇ ਵਿੱਚ ਮਾਰੇ ਗਏ ਬਲਦਾਂ ਨਮਿਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

Sunday, December 30, 20120 comments


ਨਾਭਾ, 30 ਦਸੰਬਰ (ਜਸਬੀਰ ਸਿੰਘ ਸੇਠੀ)-ਪਿਛਲੇ ਦਿਨੀ ਨਾਭਾ ਮਲੇਰਕੋਟਲਾ ਰੋਡ ਤੇ ਟਰੱਕ ਪਲਟਣ ਨਾਲ ਸੱਤ ਬਲਦਾਂ ਦੀ ਮੋਤ ਹੋ ਗਈ ਸੀ ਜਿਨ•ਾਂ ਦੀਆਂ ਲਾਸ਼ਾ ਨੂੰ ਨੇੜਲੇ ਪਿੰਡ ਵਜੀਦਪੁਰ ਸਥਿਤ ਗਊਸ਼ਾਲਾ ਵਿਖੇ ਦਫਨਾਇਆ ਗਿਆ ਸੀ ਉਨ•ਾਂ ਦੀ ਆਤਮਿਕ ਸਾਂਤੀ ਲਈ ਗਊਸ਼ਾਲਾ ਕਮੇਟੀ ਨਾਭਾ ਦੇ ਸਹਿਯੋਗ ਨਾਲ ਗਊ ਭਗਤਾਂ ਵੱਲੋਂ ਗਊਸ਼ਾਲਾ ਵਜੀਦਪੁਰ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਸਾਮਿਲ ਹੋਏ ਗਊ ਭਗਤਾਂ ਵੱਲੋਂ  ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਕੋਲੋ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਹੋ ਰਹੀ ਗਊ ਧਨ ਦੀ ਤਸਕਰੀ ਅਤੇ ਹੱਤਿਆ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਨੂੰ ਫੜਨ ਲਈ ਸਾਂਝੀ ਬਾਡੀ ਦਾ ਗਠਨ ਕੀਤਾ ਜਾਵੇ। ਜਿਕਰਯੋਗ ਹੈ ਕਿ ਜਿਸ ਦਿਨ ਉਪਰਕੋਤ ਹਾਦਸਾ ਹੋਇਆ ਸੀ ਉਸ ਦਿਨ ਵੱਡੀ ਗਿਣਤੀ ਵਿੱਚ ਗਊ ਭਗਤਾਂ ਵੱਲੋਂ ਇੱਕਠੇ ਹੋਕੇ ਸਘੰਰਸ਼ ਵਿਢਿਆ ਸੀ ਜਿਸ ਵਿੱਚ ਇੱਕ ਦਿਨ ਨਾਭਾ ਮਲੇਰਕੋਟਲਾ ਰੋਡ ਤੇ ਜਾਮ ਲਗਾਇਆ ਗਿਆ ਸੀ ਅਖੀਰ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦੋਸ਼ੀਆਂ ਖਿਲਾਫ ਜਲਦ ਕਾਰਵਾਈ ਦੇ ਭਰੌਸੇ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਜਾਮ ਖੋਲਿਆ ਗਿਆ ਸੀ । ਇਸ ਸਬੰਧੀ ਭਾਵੇਂ ਕਿ ਥਾਣਾ ਕੋਤਵਾਲੀ ਪੁਿਲਸ ਵੱਲੋਂ ਮਾਮਲਾ ਦਰਜ ਕਰ ਲਿਆ ਸੀ ਪਰ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਨਹੀਂ ਹੋਈ। ਇਸ ਮੌਕੇ ਕੀਮਤੀ ਲਾਲ ਭਗਤ ਜ¦ਧਰ, ਸ਼ਤੀਸ ਕੁਮਾਰ ਰਾਜਪੁਰਾ, ਹਰੀਸ਼ ਸਿੰਗਲਾ ਪਟਿਆਲਾ, ਰਮੇਸ਼ ਗੁਪਤਾ ਸੰਗਰੂਰ, ਰਵੀਕਾਂਤ ਪਟਿਆਲਾ, ਪਵਨ ਕੁਮਾਰ ਗੁਪਤਾ, ਦੇਵੀ ਦਿਆਲ ਰਾਣਾ ਨਾਲਾਗੜ•, ਐਲ.ਐਮ.ਗੁਲਾਟੀ, ਅੱਛਰੂ ਰਾਮ ਖਨੋਰੀ, ਰਾਕੇਸ਼ ਸਚਦੇਵਾ, ਕ੍ਰਿਪਾਲ ਸਿੰਘ ਧੂਰੀ, ਪਰਾਗ ਰਾਜ ਸਿੰਗਲਾ, ਪ੍ਰੇਗ ਗਰਗ, ਜੀਵਨ ਸ਼ਾਹੀ, ਸੁਰਜੀਤ ਸਿੰਘ ਅਤੇ ਸੁਭਾਸ਼ ਬਾਂਸਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਗਊ ਭਗਤ ਸ਼ਾਮਿਲ ਹੋਏ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger