ਜੇਲ੍ਹ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵੱਲੋਂ ਰੋਟੀ ਤਿਆਰ ਕਰਨ ਕਰਕੇ ਸੰਤ ਦਾਦੂਵਾਲ ਨੇ ਦੋ ਦਿਨਾਂ ਤੋਂ ਨਹੀ ਛਕਿਆ ਲੰਗਰ-ਬਾਬਾ ਪ੍ਰਦੀਪ ਸਿੰਘ ਚਾਂਦਪੁਰਾ

Friday, December 28, 20120 comments


ਸੰਤ ਦਾਦੂਵਾਲ੍ਹ ਨਾਲ ਜੇਲ੍ਹ ਵਿੱਚ ਕਿਸੇ ਨੂੰ ਮਿਲਣ ਨਹੀ ਦਿੱਤਾ ਗਿਆ
 ਜੇਲ੍ਹ ਅਧਿਕਾਰੀਆਂ ਤੇ ਮਾੜਾ ਵਤੀਰਾ ਅਪਨਾਉਣ ਦੇ ਦੋਸ਼
 (ਪੰਥਕ ਸੇਵਾ ਲਹਿਰ ਨੇ ਬੁਲਾਈ ਸਿੱਖ ਜਥੇਬੰਦੀਆਂ ਦੀ ਮੀਟਿੰਗ)
 ਤਲਵੰਡੀ ਸਾਬੋ ੨੭ ਦਸੰਬਰ (ਰਣਜੀਤ ਸਿੰਘ ਰਾਜੂ) ਬੀਤੇ ਦਿਨੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ੋਂ ਪਰਤਦਿਆਂ ਗ੍ਰਿਫਤਾਰ ਕੀਤੇ ਅਤੇ ਹੁਣ ਹਰਿਆਣਾ ਦੀ ਹਿਸਾਰ ਜੇਲ੍ਹ ਵਿੱਚ ਨਜਰਬੰਦ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨਾਲ ਅੱਜ ਹਿਸਾਰ
 ਜੇਲ੍ਹ ਵਿੱਚ ਮਿਲਣ ਗਏ ਪੰਥਕ ਸੇਵਾ ਲਹਿਰ ਅਤੇ ਸਿੱਖ ਸੰਗਤਾਂ ਦੇ ਜਥੇ ਨੂੰ ਮਿਲਣ ਨਾ ਦਿੱਤਾ ਗਿਆ।ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਥਕ ਸੇਵਾ ਲਹਿਰ ਦੇ ਸੀਨੀਅਰ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਨੇ ਦੱਸਿਆ ਕਿ ਸਿੱਖ ਸੰਗਤਾਂ ਅਤੇ ਜਥੇਬੰਦੀ ਦੇ ਆਗੂਆਂ ਦਾ ਇੱਕ ਜਥਾ ਸੰਘਰਸ਼ ਦੀ ਰੂਪਰੇਖਾ ਉਲੀਕਣ ਅਤੇ ਸੰਤ ਦਾਦੂਵਾਲ ਨੂੰ ਮਿਲਣ ਲਈ ਅੱਜ ਹਿਸਾਰ ਜੇਲ੍ਹ ਪੁੱਜਾ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਤ ਦਾਦੂਵਾਲ ਨਾਲ ਮਿਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਮਿਲਣ ਦਿੱਤਾ ਜਾਵੇਗਾ। ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਕਿਸੇ ਨੂੰ ਵੀ ਉਨ੍ਹਾਂ ਨਾਲ ਨਾ ਮਿਲਣ ਦਿੱਤਾ ਗਿਆ ਤੇ ਆਖਿਰ ਸੰਤ ਦਾਦੂਵਾਲ ਦੇ ਪਿਤਾ ਜੀ ਬਾਪੂ ਪ੍ਰੀਤਮ ਸਿੰਘ ਅਤੇ ਹਿਸਾਰ ਦੇ ਇੱਕ ਸਿੱਖ ਆਗੂ ਨੂੰ ਹੀ ਮਿਲਣ ਦੀ ਇਜਾਜਤ ਦਿੱਤੀ ਗਈ।ਬਾਬਾ ਚਾਂਦਪੁਰਾ ਅਨੁਸਾਰ ਬਾਪੂ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਬਾਬਾ ਦਾਦੂਵਾਲ ਨਾਲ ਆਮ ਕੈਦੀਆਂ ਨਾਲੋਂ ਵੀ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ । ਸਿੱਖ ਸੰਗਤਾਂ ਵੱਲੋਂ ਬਾਹਰੋਂ ਲੰਗਰ ਲੈ ਜਾਣ ਦੀ ਇਜਾਜਤ ਨਾ ਦੇਣ ਕਾਰਣ ਉਨ੍ਹਾਂ ਦੋ ਦਿਨਾ ਤੋਂ ਲੰਗਰ ਨਹੀ ਛਕਿਆ ਕਿਉਂਕਿ ਜੇਲ੍ਹ ਵਿੱਚ ਜਿਨ੍ਹਾਂ ਵਿਅਕਤੀਆਂ ਵੱਲੋਂ ਰੋਟੀ ਤਿਆਰ ਕੀਤੀ ਜਾਂਦੀ ਹੈ ਉਹ ਤੰਬਾਕੂ ਆਦਿ ਦਾ ਇਸਤੇਮਾਲ ਕਰਦੇ ਹਨ ਇਸ ਲਈ ਉਨ੍ਹਾਂ ਜੇਲ੍ਹ ਅੰਦਰ ਤਿਆਰ ਹੋਣ ਵਾਲੀ ਰੋਟੀ ਨੂੰ ਛਕਣ ਤੋਂ ਇਨਕਾਰ ਕਰ ਦਿੱਤਾ।ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਸਿੱਖ ਧਰਮ ਦੀ ਮਰਿਯਾਦਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰੋਂ ਲੰਗਰ ਲੈ ਜਾਣ ਦੀ
 ਇਜਾਜਤ ਦੇਣ ਦੀ ਬੇਨਤੀ ਕੀਤੀ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਸੁਰੱਖਿਆ ਦੇ ਬਹਾਨੇ ਉਨ੍ਹਾਂ ਦੀ ਅਪੀਲ ਠੁਕਰਾ ਦਿੱਤੀ।
 ਬਾਬਾ ਚਾਂਦਪੁਰਾ ਨੇ ਇਸ ਮਾਮਲੇ ਵਿੱਚ ਸਿੱਖ ਧਾਰਮਿਕ ਆਗੂਆਂ ਨੂੰ ਦਖਲਅੰਦਾਜੀ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਪੰਥਕ ਸੇਵਾ ਲਹਿਰ ਵੱਲੋਂ ਸੰਤ ਦਾਦੂਵਾਲ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਗਲਾ ਪ੍ਰੋਗਰਾਮ ਉਲੀਕਣ ਲਈ ਸਮੂਹ ਸਿੱਖ ਜਥੇਬੰਦੀਆਂ,ਸੰਤ ਸਮਾਜ ਦੇ ਆਗੂਆਂ ਅਤੇ ਸਿੱਖ ਸੰਗਤਾਂ ਦੀ ਇੱਕ ਮੀਟਿੰਗ ਕੱਲ੍ਹ ੨੮ ਦਸੰਬਰ ਨੂੰ ਹਰਿਆਣਾ ਦੇ ਕਸਬਾ ਡੱਬਵਾਲੀ ਦੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਇੱਕ ਵਜੇ ਰੱਖੀ ਹੈ।ਉਨ੍ਹਾਂ ਤਖਤ ਸਾਹਿਬਾਨਾਂ ਦੇ ਜਥੇਦਾਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਕਿਉਕਿ ਸੰਤ ਦਾਦੁਵਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਵਿਰੁੱਧ ਜਾਰੀ
 ਹੁਕਮਨਾਮੇ ਦੇ ਪਾਲਣਾ ਤਹਿਤ ਹੀ ਡੇਰੇ ਵਿਰੁੱਧ ਸੰਘਰਸ਼ ਲੜ ਰਹੇ ਸਨ ਸੋ ਉਨ੍ਹਾਂ ਨੂੰ ਵੀ ਆਪਣਾ ਧਾਰਮਿਕ ਫਰਜ ਪਛਾਣਦਿਆਂ ਉਕਤ ਮੀਟਿੰਗ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ।ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਆਗੂਆਂ, ਜਥੇਦਾਰਾਂ, ਸੰਤ-ਮਹਾਂਪੁਰਖਾਂ, ਪ੍ਰਚਾਰਕਾਂ ਨੂੰ ਉਕਤ ਮੀਟਿੰਗ ਵਿੱਚ ਪੁੱਜਣ ਅਤੇ ਸੰਤ ਦਾਦੂਵਾਲ ਦੀ ਰਿਹਾਈ ਲਈ ਆਪਣਾ ਕੌਮੀ ਫਰਜ਼ ਨਿਭਾਉਂਦਿਆਂ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ। ਸੰਤ ਦਾਦੂਵਾਲ੍ਹ ਨਾਲ ਜੇਲ੍ਹ ਵਿੱਚ ਕਿਸੇ ਨੂੰ ਮਿਲਣ ਨਹੀ ਦਿੱਤਾ ਗਿਆ ਜੇਲ੍ਹ ਅਧਿਕਾਰੀਆਂ ਤੇ ਮਾੜਾ ਵਤੀਰਾ ਅਪਨਾਉਣ ਦੇ ਦੋਸ਼ ਜੇਲ੍ਹ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵੱਲੋਂ ਰੋਟੀ ਤਿਆਰ ਕਰਨ ਕਰਕੇ ਸੰਤ ਦਾਦੂਵਾਲ ਨੇ ਦੋ ਦਿਨਾਂ ਤੋਂ ਨਹੀ ਛਕਿਆ ਲੰਗਰ-ਬਾਬਾ ਪ੍ਰਦੀਪ ਸਿੰਘ ਚਾਂਦਪੁਰਾ (ਪੰਥਕ ਸੇਵਾ ਲਹਿਰ ਨੇ ਬੁਲਾਈ ਸਿੱਖ
 ਜਥੇਬੰਦੀਆਂ ਦੀ ਮੀਟਿੰਗ) ਤਲਵੰਡੀ ਸਾਬੋ ੨੭ ਦਸੰਬਰ (ਰਣਜੀਤ ਸਿੰਘ ਰਾਜੂ) ਬੀਤੇ ਦਿਨੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਦੇਸ਼ੋਂ ਪਰਤਦਿਆਂ ਗ੍ਰਿਫਤਾਰ ਕੀਤੇ ਅਤੇ ਹੁਣ ਹਰਿਆਣਾ ਦੀ ਹਿਸਾਰ ਜੇਲ੍ਹ ਵਿੱਚ ਨਜਰਬੰਦ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨਾਲ ਅੱਜ ਹਿਸਾਰ ਜੇਲ੍ਹ ਵਿੱਚ ਮਿਲਣ ਗਏ ਪੰਥਕ ਸੇਵਾ ਲਹਿਰ ਅਤੇ ਸਿੱਖ ਸੰਗਤਾਂ ਦੇ ਜਥੇ ਨੂੰ ਮਿਲਣ ਨਾ ਦਿੱਤਾ ਗਿਆ।ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਥਕ ਸੇਵਾ ਲਹਿਰ ਦੇ ਸੀਨੀਅਰ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ
 ਨੇ ਦੱਸਿਆ ਕਿ ਸਿੱਖ ਸੰਗਤਾਂ ਅਤੇ ਜਥੇਬੰਦੀ ਦੇ ਆਗੂਆਂ ਦਾ ਇੱਕ ਜਥਾ ਸੰਘਰਸ਼ ਦੀ ਰੂਪਰੇਖਾ ਉਲੀਕਣ ਅਤੇ ਸੰਤ ਦਾਦੂਵਾਲ ਨੂੰ ਮਿਲਣ ਲਈ ਅੱਜ ਹਿਸਾਰ ਜੇਲ੍ਹ ਪੁੱਜਾ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੰਤ ਦਾਦੂਵਾਲ ਨਾਲ ਮਿਲਾਉਣ ਤੋਂ ਸਾਫ
 ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਿਰਫ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਮਿਲਣ ਦਿੱਤਾ ਜਾਵੇਗਾ। ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਕਿਸੇ ਨੂੰ ਵੀ ਉਨ੍ਹਾਂ ਨਾਲ ਨਾ ਮਿਲਣ ਦਿੱਤਾ ਗਿਆ ਤੇ ਆਖਿਰ
 ਸੰਤ ਦਾਦੂਵਾਲ ਦੇ ਪਿਤਾ ਜੀ ਬਾਪੂ ਪ੍ਰੀਤਮ ਸਿੰਘ ਅਤੇ ਹਿਸਾਰ ਦੇ ਇੱਕ ਸਿੱਖ ਆਗੂ ਨੂੰ ਹੀ ਮਿਲਣ ਦੀ ਇਜਾਜਤ ਦਿੱਤੀ ਗਈ।ਬਾਬਾ ਚਾਂਦਪੁਰਾ ਅਨੁਸਾਰ ਬਾਪੂ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਬਾਬਾ ਦਾਦੂਵਾਲ ਨਾਲ ਆਮ ਕੈਦੀਆਂ ਨਾਲੋਂ ਵੀ ਮਾੜਾ ਵਿਹਾਰ ਕੀਤਾ ਜਾ ਰਿਹਾ ਹੈ । ਸਿੱਖ ਸੰਗਤਾਂ ਵੱਲੋਂ ਬਾਹਰੋਂ ਲੰਗਰ ਲੈ ਜਾਣ ਦੀ ਇਜਾਜਤ ਨਾ ਦੇਣ ਕਾਰਣ ਉਨ੍ਹਾਂ ਦੋ ਦਿਨਾ ਤੋਂ ਲੰਗਰ ਨਹੀ ਛਕਿਆ ਕਿਉਂਕਿ ਜੇਲ੍ਹ ਵਿੱਚ ਜਿਨ੍ਹਾਂ ਵਿਅਕਤੀਆਂ ਵੱਲੋਂ ਰੋਟੀ ਤਿਆਰ ਕੀਤੀ ਜਾਂਦੀ ਹੈ ਉਹ ਤੰਬਾਕੂ ਆਦਿ ਦਾ ਇਸਤੇਮਾਲ ਕਰਦੇ ਹਨ ਇਸ ਲਈ ਉਨ੍ਹਾਂ ਜੇਲ੍ਹ ਅੰਦਰ ਤਿਆਰ ਹੋਣ ਵਾਲੀ ਰੋਟੀ ਨੂੰ ਛਕਣ ਤੋਂ ਇਨਕਾਰ ਕਰ ਦਿੱਤਾ।ਬਾਬਾ ਚਾਂਦਪੁਰਾ ਨੇ ਦੱਸਿਆ ਕਿ ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਸਿੱਖ ਧਰਮ ਦੀ ਮਰਿਯਾਦਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰੋਂ ਲੰਗਰ ਲੈ ਜਾਣ ਦੀ ਇਜਾਜਤ ਦੇਣ ਦੀ ਬੇਨਤੀ ਕੀਤੀ ਸੀ ਪ੍ਰੰਤੂ ਜੇਲ੍ਹ ਅਧਿਕਾਰੀਆਂ ਨੇ ਸੁਰੱਖਿਆ ਦੇ ਬਹਾਨੇ ਉਨ੍ਹਾਂ ਦੀ ਅਪੀਲ ਠੁਕਰਾ ਦਿੱਤੀ। ਬਾਬਾ ਚਾਂਦਪੁਰਾ ਨੇ ਇਸ ਮਾਮਲੇ ਵਿੱਚ ਸਿੱਖ ਧਾਰਮਿਕ ਆਗੂਆਂ ਨੂੰ ਦਖਲਅੰਦਾਜੀ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਪੰਥਕ ਸੇਵਾ ਲਹਿਰ ਵੱਲੋਂ ਸੰਤ ਦਾਦੂਵਾਲ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅਗਲਾ ਪ੍ਰੋਗਰਾਮ ਉਲੀਕਣ ਲਈ
 ਸਮੂਹ ਸਿੱਖ ਜਥੇਬੰਦੀਆਂ,ਸੰਤ ਸਮਾਜ ਦੇ ਆਗੂਆਂ ਅਤੇ ਸਿੱਖ ਸੰਗਤਾਂ ਦੀ ਇੱਕ ਮੀਟਿੰਗ ਕੱਲ੍ਹ ੨੮ ਦਸੰਬਰ ਨੂੰ ਹਰਿਆਣਾ ਦੇ ਕਸਬਾ ਡੱਬਵਾਲੀ ਦੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ ਇੱਕ ਵਜੇ ਰੱਖੀ ਹੈ।ਉਨ੍ਹਾਂ ਤਖਤ ਸਾਹਿਬਾਨਾਂ ਦੇ ਜਥੇਦਾਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਕਿਉਕਿ ਸੰਤ ਦਾਦੁਵਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਵਿਰੁੱਧ ਜਾਰੀ ਹੁਕਮਨਾਮੇ ਦੇ ਪਾਲਣਾ ਤਹਿਤ ਹੀ ਡੇਰੇ ਵਿਰੁੱਧ ਸੰਘਰਸ਼ ਲੜ ਰਹੇ ਸਨ ਸੋ ਉਨ੍ਹਾਂ ਨੂੰ ਵੀ ਆਪਣਾ ਧਾਰਮਿਕ ਫਰਜ ਪਛਾਣਦਿਆਂ ਉਕਤ ਮੀਟਿੰਗ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ।ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਆਗੂਆਂ, ਜਥੇਦਾਰਾਂ, ਸੰਤ-ਮਹਾਂਪੁਰਖਾਂ, ਪ੍ਰਚਾਰਕਾਂ ਨੂੰ ਉਕਤ ਮੀਟਿੰਗ ਵਿੱਚ ਪੁੱਜਣ ਅਤੇ ਸੰਤ ਦਾਦੂਵਾਲ ਦੀ ਰਿਹਾਈ ਲਈ ਆਪਣਾ ਕੌਮੀ ਫਰਜ਼ ਨਿਭਾਉਂਦਿਆਂ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਕੀਤੀ ਹੈ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger