ਸਟੱਡੀ ਸਰਕਲ ਦਾ ਦੋ ਰੋਜ਼ਾ ਅੱਠਵਾਂ ਜ਼ੋਨਲ ਪੱਧਰੀ ਸਮਾਗਮ ਕੋਟਕਪੂਰਾ ਵਿਖੇ ਸ਼ੁਰੂ

Saturday, December 29, 20120 comments

ਕੋਟਕਪੂਰਾ /29 ਦਸੰਬਰ/ ਜੇ.ਆਰ.ਅਸੋਕ/ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸਥਾਨਕ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਸਿੱਖਾਂਵਾਲਾ ਰੋਡ ਵਿਖੇ 8ਵਾਂ ਜ਼ੋਨਲ ਪੱਧਰੀ 2 ਰੋਜ਼ਾ ਆਤਮ ਪ੍ਰਬੋਧ ਸਮਾਗਮ ਕਰਾਇਆ ਗਿਆ, ਜਿਸ ਦੀ ਸ਼ੁਰੂਆਤ ਭਾਈ ਅਮਰਜੀਤ ਸਿੰਘ ਦੁਆਰਾ ਠਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰੂ ਤੇ ਠਤੂ ਦਾਤਾ ਦਤਾਰ ਤੇਰਾ ਦਿਤਾ ਖਾਵਣਾੂ ਅਤੇ ਭਾਈ ਚਰਨਜੀਤ ਸਿੰਘ ਚੰਨੀ ਦੇ ਜੱਥੇ ਨੇ ਠਜਿਤ ਮਿਲ ਹਰਿ ਪੜਦਾ ਕੱਜਿਆੂ  ਸ਼ਬਦ ਗਾਇਣ ਨਾਲ ਹੋਈ। ਸਮਾਗਮ ’ਚ ਮੁੱਖ ਮਹਿਮਾਨ ਕੇਂਦਰੀ ਦਫ਼ਤਰ ਲੁਧਿਆਣਾ ਦੇ ਚੀਫ਼ ਸਕੱਤਰ ਪ੍ਰਿਥੀ ਸਿੰਘ, ਐਡੀਸ਼ਨਲ ਚੀਫ ਆਰਗੇਨਾਈਜ਼ਰ ਅਕਾਦਮਿਕ ਡਾ.ਅਵੀਨਿੰਦਰਪਾਲ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ ਨਰਿੰਦਰਪਾਲ ਸਿੰਘ, ਖੇਤਰ ਪ੍ਰਧਾਨ ਬਲਵੰਤ ਸਿੰਘ ਤੇ ਪ੍ਰਿੰ.ਗੁਰਪਿੰਦਰ ਸਿੰਘ ਮੰਚ ’ਤੇ ਬਿਰਾਜਮਾਨ ਸਨ। ਇਸ 8ਵੇਂ ਸਾਲਾਨਾ ਸਮਾਗਮ ’ਚ ਜ਼ੋਨਲ ਸਕੱਤਰ ਇੰਜੀ.ਗੁਰਪ੍ਰੀਤ ਸਿੰਘ ਮੁਕਤਸਰ ਨੇ ਸਮਾਜਿਕ ਤੇ ਵਿੱਦਿਅਕ ਖੇਤਰ ’ਚ ਕੀਤੇ ਗਏ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ ਅਤੇ 3 ਜ਼ਿਲਿ•ਆਂ ’ਚੋਂ ਆਏ ਲਗਭਗ 170 ਪ੍ਰਤੀਨਿਧਾਂ ਨੂੰ ਜੀ ਆਇਆਂ ਆਖਿਆ। ਸਮਾਗਮ ਦੇ ਆਰੰਭਕ ਸ਼ੈਸ਼ਨ ’ਚ ਡਿਪਟੀ ਚੀਫ਼ ਆਰਗੇਨਾਈਜ਼ਰ ਨਰਿੰਦਰਪਾਲ ਸਿੰਘ ਨੇ ਠਜਥੇਬੰਦਕ ਸੇਧਾਂੂ ਵਿਸ਼ੇ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ-ਆਪ ਨੂੰ ਛੱਡ ਕੇ ਗੁਰੂ ਦੀ ਗੋਦ ’ਚ ਬੈਠ ਕੇ ਉਸਦਾ ਨਿੱਘ ਮਾਨਣਾ ਚਾਹੀਦਾ ਹੈ। ਉਨ•ਾਂ ਸਟੱਡੀ ਸਰਕਲ ਦੀ ਸਥਾਪਨਾ ਕਿਸ ਤਰ•ਾਂ ਹੋਈ  ਬਾਰੇ ਵੀ ਜਾਣੂ ਕਰਵਾਇਆ। ਚੀਫ਼ ਸਕੱਤਰ ਪ੍ਰਿਥੀ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ। ਦੂਜੇ ਸ਼ੈਸ਼ਨ ’ਚ ਮੰਚ ’ਤੇ ਚੀਫ਼ ਸਕੱਤਰ ਪ੍ਰਿਥੀ ਸਿੰਘ, ਇੰਜੀ.ਗੁਰਪ੍ਰੀਤ ਸਿੰਘ, ਐਡੀਸ਼ਨਲ ਜ਼ੋਨਲ ਸਕੱਤਰ ਸ਼ਿਵਰਾਜ ਸਿੰਘ, ਖੇਤਰ ਸਕੱਤਰ ਕੁਲਦੀਪ ਸਿੰਘ ਤੇ ਖੇਤਰ ਸਕੱਤਰ ਗੁਰਚਰਨ ਸਿੰਘ ਬਿਰਾਜ਼ਮਾਨ ਸਨ। ਡਾ.ਅਵੀਨਿੰਦਰਪਾਲ ਸਿੰਘ ਨੇ ਅਗਲੇ ਸੈਸ਼ਨ ’ਚ ਜਥੇਬੰਦਕ ਨਿੱਤਨੇਮ ਸਬੰਧੀ 20 ਨੁਕਤੇ ਸਾਰਿਆਂ ਨਾਲ ਵਿਸਥਾਰ ਸਹਿਤ ਸਾਂਝੇ ਕੀਤੇ। ਉਨਾਂ ਦੱਸਿਆ ਕਿ ਅਖੀਰਲੇ ਦਿਨ ਇਸ ਸਮਾਗਮ ’ਚ ਪ੍ਰਸਿੱਧ ਵਿਦਵਾਨ ਤੇ ਲੇਖਕ ਇੰਦਰਜੀਤ ਸਿੰਘ ਗੋਗੋਆਣੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger