ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੀਟਿੰਗ ‘ਚ ਭ੍ਰਿਸ਼ਟਾਚਾਰ ਦਾ ਮੁੱਦਾ ਗੂੰਜਿਆ

Friday, December 28, 20120 comments


ਸੰਤ ਸੀਚੇਵਾਲ ਵੱਲੋਂ ਉਠਾਏ ਮੁੱਦਿਆਂ ਤੇ ਬੋਰਡ ਦੇ ਅਧਿਕਾਰੀਆਂ ਨੂੰ ਕੋਈ ਜਵਾਬ ਨਾ ੳਹੁੜਿਆ
ਸੁਲਤਾਨਪੁਰ ਲੋਧੀ 28 ਦਸੰਬਰ /ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਾਲ 2012 ਦੀ ਹੋਈ ਆਖਰੀ ਮੀਟਿੰਗ ‘ਚ ਭ੍ਰਿਸ਼ਟਾਚਾਰ ਦਾ ਮੁੱਦਾ ਗੂੰਜਿਆ।ਬੋਰਡ ਦੇ ਦਫਤਰ ‘ਚ ਹੋਈ ਇਸ ਮੀਟਿੰਗ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਉਠਾਏ ਗਏ ਪ੍ਰਦੂਸ਼ਣ ਦੇ ਮੁੱਦਿਆਂ ‘ਤੇ ਬੋਰਡ ਦੇ ਅਧਿਕਾਰੀ ਕੋਈ ਤੱਸਲੀ ਬਖਸ਼ ਜਵਾਬ ਨਹੀਂ ਦੇ ਸਕੇ।ਬੋਰਡ ਦੀ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਦਸੂਹਾ ਦੀ ਸ਼ਰਾਬ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ, ਪੰਜਾਬ ਦੀਆਂ ਵੱਖ–ਵੱਖ ਨਗਰ ਕੌਸਲਾਂ ਵੱਲੋਂ ਵਾਟਰ ਐਕਟ 1974 ਦੀ ਕੀਤੀ ਜਾ ਰਹੀ ਉਲੰਘਣਾ, ਜਲੰਧਰ ਸ਼ਹਿਰ ਦੇ ਕੂੜੇ ਦੇ ਪਿੰਡ ਵਰਿਆਣਾ ਕੋਲ ਲਗਾਏ ਗਏ ਪਹਾੜਾਂ ਵਰਗੇ ਢੇਰ,ਬੋਰਡ ਦੇ ਅਧਿਕਾਰੀਆਂ ਵੱਲੋਂ ਇੰਡਸਟਰੀਆਂ ਨੂੰ ਪ੍ਰੇਸ਼ਾਨ ਕਰਨ ਤੇ ਉਨ੍ਹਾਂ ਕੋਲੋ ਪੈਸੇ ਬਟੋਰਨ ਕਾਰਨ ਬੋਰਡ ਦੀ ਹੋ ਰਹੀ ਬਦਨਾਮੀ ਤੇ ਬੋਰਡ ਅਧਿਕਾਰੀਆਂ ਵੱਲੋਂ ਗੋਲਮੋਲ ਦਿਤੇ ਜਾਂਦੇ ਸਵਾਲਾਂ ਵਰਗੇ  ਗੰਭੀਰ ਮੁੱਦੇ ਉਠਾਏ। ਜਾਣਕਾਰੀ ਅਨੁਸਾਰ ਇੰਨ੍ਹਾਂ ਮੁੱਦਿਆਂ ‘ਤੇ ਬੋਰਡ ਕੋਈ ਵੀ ਤੱਸਲੀਬਖਸ਼ ਜਵਾਬ ਨਹੀ ਦੇ ਸਕਿਆ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੋਈ ਮੀਟਿੰਗ ‘ਚ ਬੋਰਡ ‘ਚ ਫੈਲੇ ਭ੍ਰਿਸ਼ਟਾਚਾਰ ਦਾ ਮਾਮਲਾ ਗੂੰਜਦਾ ਰਿਹਾ ।ਇਸ ਮਾਮਲੇ ਨੂੰ ਬੋਰਡ ਦੇ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਉਠਾਂਦਿਆ ਕਿਹਾ ਕਿ ਕਈ ਇੰਡਸਟਰੀ ਵਾਲਿਆ ਨੂੰ ਬੋਰਡ ਦੇ ਅਧਿਕਾਰੀ ਜਾਣਬੁਝ ਕੇ ਪ੍ਰੇਸ਼ਾਨ ਕਰ ਰਹੇ ਹਨ ਤੇ ਉਨ੍ਹਾਂ ਕੋਲ ਪੈਸੇ ਬਟੋਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।ਸੰਤ ਸੀਚੇਵਾਲ ਨੇ ਕਿਹਾ ਕਿ ਅਜਿਹੇ ਵਰਤਾਰੇ ਕਾਰਨ ਬੋਰਡ ਦੀ ਬਦਨਾਮੀ ਹੁੰਦੀ ਹੈ।ਬੋਰਡ ਦੇ ਹੀ ਇੱਕ ਹੋਰ ਮੈਂਬਰ ਤੇ ਇੰਡਸਟਰੀ ਮਾਲਕ ਲਲਿਤ ਸ਼ਰਮਾ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਪੈਸੇ ਵਸੂਲਣ ਦੀ ਗੱਲ ਦੀ ਪੁਸ਼ਟੀ ਕਰਦਿਆ ਮੀਟੰਗ ‘ਚ ਹੀ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਯਤਨਾਂ ਸਦਕਾ ਕਈਆਂ ਦੇ ਪੈਸੇ ਵੀ ਮੁੜਵਾਏ ਹਨ।ਮੀਟਿੰਗ ‘ਚ ਉਠੇ ਇਸ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਚਰਚਾ ਕਰਦਿਆ ਬੋਰਡ ਦੇ ਚੇਅਰਮੈਨ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਜਦੋਂ ਵੀ ਅਜਿਹੀ ਕੋਈ ਗੱਲ ਆਉਦੀ ਹੈ ਤਾਂ ਉਹ ਤਰੁੰਤ ਕਾਰਵਾਈ ਕਰਦੇ ਹਨ ਪਹਿਲਾਂ ਵੀ ਲਾਪ੍ਰਵਾਹੀ ਵਰਤਣ ਵਾਲੇ 6 ਅਧਿਕਾਰੀਆਂ ਵਿਰੁੱਧ ਜਾਂਚ ਚੱਲ ਰਹੀ ਹੈ।ਬੋਰਡ ਨੇ ਦੋ ਨਗਰ ਕੌਸ਼ਲਾਂ ਦਾ ਮਾਮਲਾ ਅਦਾਲਤ ਨੂੰ ਸੌਪਣ ਦਾ ਫੈਸਲਾ ਵੀ ਕੀਤਾ ਜਿਹੜੀਆਂ ਲੰਬੇ ਸਮੇਂ ਤੋਂ ਵਾਟਰ ਐਕਟ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਨੂੰ ਕਈ ਸਾਲਾਂ ਤੋਂ ਅਣਦੇਖੀ ਕਰੀ ਜਾ ਰਹੀਆਂ ਸਨ।
ਸੰਤ ਸੀਚੇਵਾਲ ਵੱਲੋਂ ਬੋਰਡ ਦੀ 154 ਵੀਂ ਮੀਟਿੰਗ ‘ਚ ਪੇਸ਼ ਕੀਤੇ ਗਏ ਇਤਰਾਜ਼ਾਂ ਨੂੰ 155 ਵੀਂ ਮੀਟਿੰਗ ‘ਚ ਨਾ ਸ਼ਾਮਿਲ ਕਰਨ ਦੇ ਮਾਮਲੇ ਨੂੰ ਬੋਰਡ ਨੇ 158 ਵੀਂ ਮੀਟਿੰਗ ‘ਚ ਸ਼ਾਮਿਲ ਕਰ ਲਿਆ।ਸੰਤ ਸੀਚੇਵਾਲ ਜੀ ਨੇ ਬੋਰਡ ਦੀਆਂ ਮੀਟਿੰਗਾਂ ‘ਚ ਲਗਾਤਾਰ ਕਾਲਾ ਸੰਘਿਆ,ਬੁੱਢਾ ਨਾਲਾ,ਚਿੱਟੀ ਵੇਈਂ,ਜਮਸ਼ੇਰ ਡਰੇਨ ਤੇ ਹੋਰ ਪ੍ਰਦੂਸ਼ਣ ਦੇ ਮਾਮਲੇ ਉਠਾਏ ਜਾ ਰਹੇ ਹਨ । ਇੰਨ੍ਹਾਂ ਮਾਮਲਿਆਂ ‘ਤੇ ਬੋਰਡ ਵੱਲੋਂ ਦਿੱਤੇ ਜਾ ਰਹੇ ਗੋਲਮੋਲ ਜਵਾਬਾਂ ਨੁੰ ਜਨਤਕ ਕਰਦਿਆ ਕਿਹਾ ਕਿ ਪ੍ਰਦੂਸ਼ਣ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਉਸਾਰਨੀ ਜਰੂਰੀ ਹੈ ਜਦੋਂ ਤੱਕ ਲੋਕ ਨਹੀਂ ਜਾਗਣਗੇ ਉਦੋਂ ਤੱਕ ਨਾ ਤਾਂ ਸਰਕਾਰਾਂ ਕੰਮ ਕਰਨਗੀਆਂ ਤੇ ਨਾ ਹੀ ਬੋਰਡ ਦੇ ਅਧਿਕਾਰੀ।ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ  ਗੰਧਲੇ ਹੋ ਰਹੇ ਵਾਤਾਵਰਣ ਬਾਰੇ ਲੋਕਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਮੁਹਿੰਮ ਜਾਰੀ ਰਹੇਗੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger