ਗੁਰੁ ਕ੍ਰਿਪਾ ਵੈਲਫੇਅਰ ਸੋਸਾਇਟੀ ਵੱਲੋ ਇਨਾਮ ਵੰਡ ਸਮਾਰੋਹ 6 ਜਨਵਰੀ ਨੂੰ

Sunday, December 30, 20120 comments


ਝੁਨੀਰ 30 ਦਸੰਬਰ (ਸੰਜੀਵ ਸਿੰਗਲਾ) ਗੁਰੁ ਕ੍ਰਿਪਾ ਵੈਲਫੇਅਰ ਸੋਸਾਇਟੀ ਰਜਿ:ਪੰਜਾਬ ਅਤੇ ਹਰਿਆਣਾ ਵੱਲੋ 6 ਜਨਵਰੀ ਨੂੰ ਪਿੰਡ ਕੋਟਧਰਮੂ (ਸੂਲੀਸਰ ਸਾਹਿਬ)ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਜਾਣਕਾਰੀ ਦਿੰਦਿਆ ਸੋਸਾਇਟੀ ਦੇ ਚੈਅਰਮੇਨ ਨਿਰਮਲ ਸਿੰਘ ਮੱਲੜੀ ਨੇ ਦੱਸਿਆ ਕਿ ਸਕਾਲਰ ਸਿੱਪ ਟੈਸਟ ਪਾਸ ਕਰਨ ਵਾਲੇ ਬੱਚਿਆ ਨੂੰ ਨਗਦ ਰਾਸੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ਇਨਾਮ ਵੰਡਣ ਦੀ ਰਸਮ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਬਰ ਸ੍ਰ:ਬਲਵਿੰਦਰ ਸਿੰਘ ਭੂੰਦੜ ਕਰਨਗੇ ਸ੍ਰ:ਨਿਰਮਲ ਸਿੰਘ ਮੱਲੜੀ ਨੇ ਦੱਸਿਆ ਕਿ ਗੁਰੁ ਕ੍ਰਿਪਾ ਵੈਲਫੇਅਰ ਸੋਸਾਇਟੀ ਵੱਲੋ ਸਕਾਲਰ ਸਿੱਪ ਟੈਸਟ ਲਿਆ ਗਿਆ ਸੀ ਜਿਸ ਵਿਚ ਪੁਜੀਸਨਾ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਵਿਸ਼ੇਸ ਤੌਰ ਤੇ ਨਗਦ ਰਾਸੀ ਨਾਲ ਸਨਮਾਨਿਤ ਕੀਤਾ ਜਾਵੇਗਾ ਉਹਨਾ ਕਿਹਾ ਕਿ ਸੋਸਾਇਟੀ ਵੱਲੋ ਲੋਕ ਭਲਾਈ ਕੰਮ ਜਿਵੇ ਨਸ਼ਾ ਵਿਰੋਧੀ ਮੁਹਿੰਮ ਪੌਦੇ ਲਗਾਉਣਾ ਅਤੇ ਭਰੂਣ ਹੱਤਿਆ ਵਰਗੀਆ ਸਮਾਜਿਕ ਬੁਰਾਈਆ ਵਿਰੁਧ ਲੜਨਾ ਸੰਸਥਾ ਦਾ ਮੁੱਖ ਮਕਸਦ ਹੈ । ਸੋਸਾਇਟੀ ਵੱਲੋ ਜਿਲਾ ਸੰਗਰੂਰ ਵਿਖੇ ਸਮਾਗਮ ਦੌਰਾਨ ਵਿਦਿਆਰਥੀਆ ਨੂੰ ਵਿੱਤ ਮੰਤਰੀ ਸ੍ਰ:ਪ੍ਰਮਿੰਦਰ ਸਿੰਘ ਢੀਂਡਸਾ ਨੇ ਨਗਦ ਰਾਸੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਇਸੇ ਤਰਾ 6 ਜਨਵਰੀ ਦਿਨ ਐਤਵਾਰ ਨੂੰ ਵੀ ਸੰਸਥਾ ਵੱਲੋ ਇਨਾਮ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ।ਉਹਨਾ ਵਿਦਿਆਰਥੀਆ ਦੇ ਮਾਪਿਆ ਨੂੰ ਅਤੇ ਆਮ ਪਬਲਿਕ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਵੱਧ ਚੜ੍ਹ ਕਿ ਹਿੱਸਾ ਲੈਣ ਤਾ ਜੋ ਬੱਚਿਆ ਦੇ ਹੌਸਲੇ ਹੋਰ ਵੀ ਬੁਲੰਦ ਹੋ ਸਕਣ ਇਸ ਮੌਕੇ ਤੇ ਵਿਸ਼ੇਸ ਮਹਿਮਾਨ ਵੱਜੋ ਸ੍ਰੀ ਮੰਗਤ ਰਾਏ ਬਾਂਸਲ ਚੈਅਰਮੇਨ ਜਿਲ੍ਹਾ ਯੋਜਨਾ ਬੋਰਡ ,ਸ੍ਰ: ਦਿਲਰਾਜ ਸਿੰਘ ਭੂੰਦੜ ਚੈਅਰਮੇਨ ਜਿਲ੍ਹਾ ਪ੍ਰੀਸਦ ਮਾਨਸਾ,ਸ੍ਰ:ਚਤਿੰਨ ਸਿੰਘ ਸਮਾਓ ਐਮ.ਐਲ.ਏ.ਬੁਢਲਾਡਾ,ਸ੍ਰ:ਚਰਨਜੀਤ ਸਿੰਘ ਐਮ.ਐਲ.ਏ.ਰੌੜੀ ਪਹੁੰਚ ਰਹੇ ਹਨ ।ਉਹਨਾ ਦੇ ਨਾਲ ਅਮਰਦੀਪ ਸਿੰਘ ਮਾਨਸਾ,ਪਵਨਦੀਪ ਸਿੰਘ ਮਾਨਸਾਹੀਆ,ਗੁਰਮੀਤ ਸਿੰਘ ਭੋਲੂ ਸਾਧੂਵਾਲਾ,ਡ:ਰਜਨੀਸ ਲੁਥਰਾ,ਜੀਤ ਸਿੰਘ ਗਰੇਵਾਲ,ਗੁਰਚਰਨ ਸਿੰਘ ਬਾਜੇਵਾਲਾ,ਅਰਸਦੀਪ ਚੋਟੀਆ ਅਤੇ ਵਰਿੰਦਰ ਸਿੰਘ ਵੱਡਾ ਗੁੜਾ ਪਹੁੰਚ ਰਹੇ ਹਨ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger