ਸੰਤ ਦਾਦੂਵਾਲ੍ਹ ਦੀ ਗ੍ਰਿਫਤਾਰੀ ਵਿੱਚ ਪੰਜਾਬ ਸਰਕਾਰ ਦਾ ਵੀ ਬਰਾਬਰ ਦਾ ਹੱਥ-ਸਿੱਖ ਆਗੂ।

Saturday, December 29, 20120 comments


(ਧਾਰਮਿਕ ਆਗੂ ਡੇਰਾਵਾਦ ਵਿਰੁੱਧ ਲੜਾਈ ਵਿੱਚ ਅੱਗੇ ਆਉਣ)
ਤਲਵੰਡੀ ਸਾਬੋ 29 ਦਸੰਬਰ (ਰਣਜੀਤ ਸਿੰਘ ਰਾਜੂ) ਸਿੱਖ ਧਰਮ ਦੇ ਉੱਘੇ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ੍ਹ ਦੀ ਗ੍ਰਿਫਤਾਰੀ ਵਿੱਚ ਕੇਵਲ ਹਰਿਆਣਾ ਦੀ ਕਾਂਗਰਸ ਸਰਕਾਰ ਦਾ ਹੀ ਹੱਥ ਨਹੀ ਸਗੋਂ ਇਸ ਵਿੱਚ ਪੰਜਾਬ ਦੀ ਅਕਾਲੀ ਸਰਕਾਰ ਦਾ ਵੀ ਬਰਾਬਰ ਦਾ ਹੱਥ ਹੈ।ਕਿਉਂਕਿ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ ਹਰਿਆਣਾ ਪੁਲਿਸ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਨਹੀ ਸੀ ਕਰ ਸਕਦੀ।ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਇਹ ਦਰਸਾ ਦਿੱਤਾ ਹੈ ਕਿ ਉਹ ਵੋਟਾਂ ਹਾਸਿਲ ਕਰਨ ਲਈ ਡੇਰਾ ਮੁਖੀ ਤੇ ਇਸ਼ਾਰੇ ਤੇ ਚੱਲ ਰਹੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਰਾਜਸਥਾਨ ਦੇ ਸਾਧ ਸੂਰਜਮੁਨੀ ਨੂੰ ਕਤਲ ਕਰਨ ਦੇ ਕੇਸ ਦਾ ਸਾਹਮਣਾ ਕਰ ਰਹੇ ਆਗੂਆਂ ਭਾਈ ਗੁਰਸੇਵਕ ਸਿੰਘ ਧੂਰਕੋਟ ਅਤੇ ਭਾਈ ਨਿਰਮਲ ਸਿੰਘ ਖਰਲੀਆਂ ਨੇ ਸਾਂਝੇ ਪ੍ਰੈੱਸ ਬਿਆਨ ਰਾਂਹੀ ਕੀਤਾ।       ਉਕਤ ਸਿੱਖ ਆਗੂਆਂ ਨੇ ਕਿਹਾ ਕਿ ਸੰਤ ਦਾਦੂਵਾਲ੍ਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਵਿਰੁੱਧ ਜਾਰੀ ਹੁਕਮਨਾਮੇ ਦਾ ਦ੍ਰਿੜਤਾ ਨਾਲ ਪਾਲਣ ਕਰਦਿਆਂ ਹਮੇਸ਼ਾਂ ਅੱਗੇ ਹੋ ਕੇ ਲੜਾਈ ਲੜੀ ਅਤੇ ਸਿੱਖ ਸ਼ਹੀਦਾਂ ਅਤੇ ਯੋਧਿਆਂ ਦਾ ਪਰਿਵਾਰਾਂ ਦਾ ਖਿਆਲ ਰੱਖਿਆ ਪ੍ਰੰਤੂ ਅੱਜ ਨਮੋਸ਼ੀ ਦੀ ਗੱਲ ਹੈ ਕਿ ਜਦੋਂ ਇਸ ਸਿੱਖ ਆਗੂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੀ ਨੀਤੀ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਸਿੱਖ ਧਾਰਮਿਕ ਆਗੂਆਂ ਵੱਲੋਂ ਉਹ ਪ੍ਰਤੀਕਰਮ ਨਹੀ ਆ ਰਿਹਾ ਜੋ ਹੋਣਾ ਚਾਹੀਦਾ ਸੀ।ਉਨ੍ਹਾਂ ਸਿੱਖ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਡੇਰਾਵਾਦ ਵਿਰੁੱਧ ਲੜਾਈ ਲੜਨ ਵਾਲੇ ਸਿੱਖ ਪ੍ਰਚਾਰਕਾਂ,ਨੌਜਵਾਨਾਂ ਜਾਂ ਆਗੂਆਂ ਦੇ ਹੱਕ ਵਿੱਚ ਡਟਨ ਤਾਂ ਕਿ ਹਰ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦਾ ਪਾਬੰਦ ਹੋ ਸਕੇ।ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ 31 ਦਸੰਬਰ ਨੂੰ ਸੰਤ ਦਾਦੂਵਾਲ੍ਹ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਹਿਸਾਰ (ਹਰਿਆਣਾ ) ਵਿਖੇ ਪੁੱਜਣ ਤਾਂ ਕਿ ਹਰਿਆਣਾ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਸਿੱਖ ਆਪਣੇ ਧਾਰਮਿਕ ਪ੍ਰਚਾਰਕਾਂ ਜਾਂ ਆਗੂਆਂ ਨਾਲ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕਰਦੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger