ਕੋਟਕਪੂਰਾ /29 ਦਸੰਬਰ/ ਜੇ.ਆਰ.ਅਸੋਕ/ ਸੀਡ ਵਿਲੇਜ਼ ਸਕੀਮ ਤਹਿਤ ਜ਼ਿਲ•ਾ ਖੇਤੀਬਾੜੀ ਅਫ਼ਸਰ ਡਾ. ਕੌਰ ਸਿੰਘ, ਬਲਾਕ ਖਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਇਕ ਦਿਨਾ ਕਿਸਾਨ ਸਿਖਲਾਈ ਕੈਂਪ ਪਿੰਡ ਔਲਖ ਵਿਖੇ ਲਾਇਆ ਗਿਆ, ਜਿਸ ਵਿਚ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਖੇਤੀ ਕਰਨ ਦੀਆਂ ਵਿਧੀਆਂ ਦੱਸੀਆਂ। ਕੈਂਪ ਦੌਰਾਨ ਖੇਤੀ ਵਿਕਾਸ ਅਧਿਕਾਰੀ ਡਾ. ਸੁਰਜੀਤ ਸਿੰਘ ਨੇ ਗੰਨੇ, ਛੋਲਿਆਂ ਅਤੇ ਤੇਲ ਬੀਜ ਫ਼ਸਲਾਂ ਦੀਆਂ ਬਿਮਾਰੀਆਂ ਅਤੇ ਉਨ•ਾਂ ਦੀ ਰੋਕਥਾਮ, ਸਿਖਲਾਈ ਅਧਿਕਾਰੀ ਡਾ. ਬਲਦੇਵ ਸਿੰਘ ਨੇ ਕਣਕ ਦੀ ਫ਼ਸਲ ਵਿਚਲੇ ਤੱਤਾਂ ਦੀ ਘਾਟ,ਵਧੇਰੇ ਝਾੜ ਹਾਸਲ ਕਰਨ ਅਤੇ ਚੂਹਿਆਂ ਦੀ ਰੋਕਥਾਮ ਬਾਰੇ ਦੱਸਿਆ। ਸਿਖਲਾਈ ਅਧਿਕਾਰੀ ਡਾ. ਜਗਜੀਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਘਰੇਲੂ ਖ਼ਰਚੇ ਘਟਾਉਣ, ਘਰ ਵਿਚ ਹੀ ਸਬਜ਼ੀਆਂ ਦੀ ਕਾਸ਼ਤ ਕਰਨ ਅਤੇ ਫਲ਼ਦਾਰ ਬੂਟਿਆਂ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ’ਚ ਖੇਤੀਬਾੜੀ ਅਧਿਕਾਰੀ ਡਾ. ਸੁਖਵੰਤ ਸਿੰਘ, ਡਾ. ਗੁਰਜੰਟ ਸਿੰਘ, ਡਾ. ਸ਼ੁਭਕਰਨ ਸਿੰਘ, ਡਾ. ਜੋਗਿੰਦਰ ਸਿੰਘ, ਡਾ. ਅੰਮ੍ਰਿਤਪਾਲ ਸਿੰਘ ਬਰਾੜ ਹਾਜ਼ਰ ਸਨ। ਅੰਤ ਵਿਚ ਬਲਾਕ ਖੇਤੀਬਾੜੀ ਅਧਿਕਾਰੀ ਡਾ. ਬਲਜਿੰਦਰ ਸਿੰਘ ਬਰਾੜ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।
Post a Comment