31 ਦਿਸੰਬਰ 2012 ਦੀ ਰਾਤ ਨੂੰ ਨਵੇਂ ਸਾਲ ਦੇ ਸਵਾਗਤ ਵਿਚ ਇਕੱਠ ਕਰਕੇ ਪਾਰਟੀ ਦਾ ਆਯੋਜਨ ਲਈ ਹਦਾਇਤਾਂ

Sunday, December 30, 20120 comments


ਲੁਧਿਆਣਾ (ਸਤਪਾਲ ਸੋਨੀ) ਅਜ ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ, ਆਈ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਲੁਧਿਆਣਾ -1 ਨੇ ਪ੍ਰੈਸ ਰਲੀਜ ਦੋਰਾਨ ਦਸਿੱਆ ਕਿ ਉਹਨਾਂ ਦੀ ਜੋਨ ਲੁਧਿਆਣਾ -1 ਵਿਚ ਪੈਦੇ ਸਮ੍ਹੁਹ ਮੁੱਖ ਅਫਸਰਾਨ ਨੂੰ ਸੱਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ 31 ਦਿਸੰਬਰ 2012 ਦੀ ਰਾਤ ਨੂੰ ਜਿਸ ਕਿਸੇ ਹੋਟਲ, ਕਲੱਬ ਜਾਂ ਕਿਸੇ ਹੋਰ ਅਦਾਰੇ ਨੇ ਨਵੇਂ ਸਾਲ ਦੇ ਸਵਾਗਤ ਵਿਚ ਇਕੱਠ ਕਰਕੇ ਪਾਰਟੀ ਦਾ ਆਯੋਜਨ ਕਰਨਾ ਹੈ ਤਾ ਹੁਣੇ ਹੀ ਸਬੰਧਤ ਪ੍ਰਬੰਧਕਾ ਨੂੰ ਬੁਲਾ ਕਰ ਮੀਟਿੰਗ ਕਰਕੇ ਹੇਠ ਲਿਖੇ ਅਨੁਸਾਰ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਈ ਜਾਵੇ :-ਹੋਟਲ ,ਕਲੱਬ , ਸੰਸਥਾ ਦੇ ਪ੍ਰਬੰਧਕਾ/ਆਯੋਜਕਾਂ ਨੂੰ ਜਾਣੂ ਕਰਵਾਇਆ ਜਾਵੇ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹੱਦ ਅੰਦਰ 144 ਛਰ.ਫ.ਛ ਸਬੰਧੀ ਹੁਕਮ ਲਾਗੂ ਹਨ ਜਿੰਨ੍ਹਾ ਤਹਿਤ ਕੋਈ ਵੀ ਵਿਅਕਤੀ ਅਗਲੇ ਹੁਕਮਾਂ ਤਕ ਲਾਈਸੈਂਸੀ ਅਸਲਾ-ਹਥਿਆਰ ਦਾ ਪ੍ਰਦਰਸ਼ਨ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਸਰਵਜਨਕ ਪ੍ਰੋਗ੍ਰਾਮ ਵਿਚ ਹਥਿਆਰਾਂ ਸਮੇਤ ਵਿਚਰੇਗਾ।  ਹੋਟਲ, ਕਲੱਬ, ਅਦਾਰੇ ਦਾ ਮਾਲਿਕ/ਪ੍ਰਬੰਧਕ ਇਸ ਸਮਾਰੋਹ ਨੂੰ ਮਨਾਉਣ ਸਬੰਧੀ ਪਹਿਲਾਂ ਲਿਖਤੀ ਤੋਰ ਤੇ ਇਜਾਜਤ ਲਵੇਗਾ। ਅਗਰ ਉਨ੍ਹਾ ਨੇ ਆਪਣੇ ਇਸ ਪ੍ਰਸਾਤਵਿਤ ਪ੍ਰੋਗਰਾਮ ਵਿਚ ਸ਼ਰਾਬ ਪਰੋਸਣੀ ਹੋਵੇਗੀ ਤਾਂ ਸਬੰਧਤ ਮਹਿਕਮਾ ਤੋਂ ਇਜਾਜਤ ਲੈਕਰ ਹੀ ਇਸ ਤਰਾਂ ਕੀਤਾ ਜਾਵੇਗਾ।ਨਾਬਾਲਿਗ ਬਚਿੱਆ ਨੂੰ ਸ਼ਰਾਬ ਪਰੋਸੀ/ਪਿਲਾਈ ਨਹੀਂ ਜਾਵੇਗੀ।ਪ੍ਰਸਤਾਵਿਤ ਪ੍ਰੋਗਰਾਮ ਵਿਚ ਸ਼ਾਮਿਲ ਮਹਿਮਾਨਾ ਦੇ ਵਹੀਕਲਾ ਦੀ ਪਾਰਕਿੰਗ ਦਾ ਪ੍ਰਬੰਧ, ਪ੍ਰਬੰਧਕਾ ਵੱਲੋਂ ਆਪਣੇ ਪੱਧਰ ਤੇ ਕੀਤਾ ਜਾਵੇ ਜਿਸ ਨਾਲ ਆਲੇ ਦੁਆਲੇ ਦਾ ਰੂਟੀਨ ਟ੍ਰੈਫਿਕ ਪ੍ਰਭਾਵਿਤ ਨਾ ਹੋਵੇ।ਸਪੀਕਰ/ਡੀ.ਜੇ. ਮੰਜੂਰ  ਸ਼ੁਦਾ ਸਮੇਂ ਦੇ ਅੰਦਰ-2 ਅਤੇ ਅਵਾਜ ਮੰਜੂਰ ਸ਼ੁਦਾ ਸਕੇਲ ਮੁਤਾਬਿਕ ਚਲਾਣ ਦਿੱਤੇ ਜਾਣ।ਪ੍ਰਸਤਾਵਿਤ ਪ੍ਰਯੋਜਨ ਚਾਰਦੀਵਾਰੀ ਦੇ ਅੰਦਰ-2 ਹੋਵੇਗਾ।ਕਿਸੇ ਨੂੰ ਵੀ ਸੜਕ ਜਾਂ ਰਸਤੇ ਵਿਚ ਹੁਲੜ੍ਹਬਾਜੀ ਨਹੀ ਕਰ ਦਿੱਤੀ ਜਾਵੇ।ਹੁਲੜਬਾਜਾਂ ਅਤੇ ਸ਼ਰਾਬੀ  ਵਹੀਕਲ ਚਾਲਕਾਂ ਦੇ ਵੱਧ ਤੋਂ ਵੱਧ ਚਲਾਨ ਕਟੇ ਜਾਣਗੇ 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger