ਸਹਿਨਾਜ ਅਖਤਰ ਨੂੰ ਵਿਜੇਤਾ ਬਣਾਉਣ ਲਈ ਲੁਧਿਆਣਾ ਨਿਵਾਸੀਆ ਨੇ ਕੱਢਿਆ ਮਾਰਚ

Friday, December 28, 20120 comments


* ਏ.ਕੇ.ਐਚ 57575 ਤੇ ਵੋਟਿੰਗ ਕਰਨ ਦੀ ਕੀਤੀ ਅਪੀਲ
ਲੁਧਿਆਣਾ 28 ਦਸੰਬਰ (ਸਤਪਾਲ ਸੋਨ) ਭਾਰਤੀ ਵਾਲਮੀਕ ਧਰਮ ਸਮਾਜ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਭਾਵਾਧਸ ਦੇ ਸੀਨੀਅਰ ਆਗੂ ਵੀਰੇਸ਼ ਲਛਮਣ ਦ੍ਰਾਵਿੜ ਅਤੇ ਵੀਰੇਸ਼ ਨਰੇਸ਼ ਧੀਗਾਨ ਦੀ ਅਗਵਾਈ ਵਿੱਚ ਵਰਕਰ ਇਕੱਠੇ ਹੋਏ। ਇਨ•ਾਂ ਇਕੱਠੇ ਹੋਏ ਆਗੂਆ ਅਤੇ ਵਰਕਰਾਂ ਨੇ ਇਸ ਦਫ਼ਤਰ ਵਿੱਚ ਵਿਸ਼ੇਸ ਤੋਰ ਤੇ ਸਹਿਨਾਜ ਅਖਤਰ ਜੋ ਜੀ.ਟੀ.ਵੀ ਤੇ ਚਲ ਰਹੇ ਪ੍ਰੋਗਰਾਮ ‘ ਹੀਰੋ ਸਾ ਰੇ ਗਾ ਮਾ ਪਾ ’ ਦੇ ਸੁਪਰ ਸਿਕਸ ਐਪੀਸੋਡ ਵਿੱਚ ਪਹੁੰਚ ਗਿਆ ਹੈ ਦੀ ਮਾਤਾ ਰਾਣੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਅਤੇ ਸਹਿਨਾਜ ਅਖਤਰ ਨੂੰ ਇਸ ਪ੍ਰੋਗਰਾਮ ਦਾ ਵਿਜੇਤਾ ਬਣਾਉਣ ਲਈ ਇੱਕ ਮਾਰਚ ਕੱਢ ਇਸਦੇ ਹੱਕ ਵਿੱਚ ਏ.ਕੇ.ਐਚ 57575 ਤੇ ਸ਼ਨੀਵਾਰ ਰਾਤੀ 9 ਵਜੇ ਤੋਂ ਐਤਵਾਰ ਸਵੇਰੇ 8 ਵਜੇ ਤੱਕ ਵੋਟਿੰਗ ਕਰਨ ਲਈ ਅਪੀਲ ਕੀਤੀ ਗਈ। ਸਹਿਨਾਜ ਅਖਤਰ ਜੋ ਕਿ ਐਮ.ਏ. ਮਿਊਜਿਕ ਦਾ ਵਿਦਿਆਰਥੀ ਹੈ ਅਤੇ ਇੱਕ ਨਾਮੀ ਘਰਾਣੇ ਨਾਲ ਸਬੰਧ ਰੱਖਦਾ ਹੈ ਉਹ ਸਾਰੇ ਪੰਜਾਬ ਦਾ ਮਾਣ ਬਣੇ ਇਸ ਲਈ ਲੁਧਿਆਣਾ ਵਾਸੀਆ ਦੀ ਤਮੱਨਾ ਹੈ ਕਿ ਵੱਧ ਤੋਂ ਵੱਧ ਇਸਦੇ ਹੱਕ ਵਿੱਚ ਵੋਟ ਪਾ ਇਸਦਾ ਹੌਂਸਲਾ ਵਧਾਇਆ ਜਾਵੇ ਤਾਂ ਕਿ ਇਹ ਇਸ ਟੀ.ਵੀ. ਸ਼ੋਅ ਵਿੱਚੋਂ ਵਿਜੇਤਾ ਬਣ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਸਹਿਨਾਜ ਦੀ ਮਾਸੀ ਬਬਲੀ, ਨੇਤਾ ਜੀ ਸੋਂਧੀ, ਦੇਵ ਰਾਜ ਅਸੁਰ, ਅਨਿਲ ਸਰਸਵਾਲ, ਸਨੀ ਸਰਵਸਾਲ, ਸੁਰਿੰਦਰ ਅਟਵਾਲ, ਸੁਰਿੰਦਰ ਬਾਲੀ, ਕਮਲਰਾਜ ਬੈਂਸ, ਵਿਜੈ ਸ਼ਰਮਾ, ਸੋਨੂੰ ਫ਼ੁੱਲਾਂਵਾਲ, ਸੋਨੂੰ ਚੌਧਰੀ, ਜੋਗਿੰਦਰ ਚੌਹਾਨ, ਵਿਨੋਦ ਇਕਲਵਿਆ, ਅਸ਼ੌਕ ਸੂਦਰ, ਵਿਜੈ ਗਿੱਲ, ਸਨੀ ਬਾਲੂ, ਸਮੀ ਭੱਟੀ, ਸੋਨੂੰ ਸਿਵੀਆ, ਅਸ਼ੋਕ ਕਲਿਆਣ, ਮਨੋਜ ਪੰਮੀ ਆਦਿ ਹਾਜ਼ਰ ਸਨ।  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger