ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ, ਪਬਲਿਕ ਐਂਡ ਮੀਡੀਆ ਚੇਅਰਪਰਸਨ ਸੁਨੀਤਾ ਸਿੰਘ ਚੌਹਾਨ ਨੇ ਕਿਹਾ ਕਿ ਸੰਸਦ ਦੇ ਪਹਿਲੇ ਇਜਲਾਸ ਇਸਤਰੀਆਂ ਨੂੰ ਬਰਾਬਰ ਦਾ ਅਧਿਕਾਰ ਹਾਸਲ ਹੋਇਆ ਸੀ। ਪਰੰਤੂ ਇਸਦੇ ਉਲਟ ਅੱਜ ਦੇਸ਼ ਵਿੱਚ ਇਸਤਰੀਆਂ ਤੇ ਅਤਿਆਚਾਰਾਂ ਦੀ ਗਿਣਤੀ ਵਿੱਚ ਵਾਧਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਵੇਂ ਪੰਜਾਬ ਵਿੱਚ ਸ਼ਰੂਤੀ ਫਰੀਦਕੋਟ ਦਾ ਮਾਮਲਾ, ਦਿੱਲੀ ਵਿੱਚ ਬਸ ਅੰਦਰ ਗੈਂਗ ਰੇਪ, ਜਿਲ•ਾ ਪਟਿਆਲਾ ਦੇ ਪਿੰਡ ਬਾਦਸ਼ਾਹਪੁਰ ਵਿੱਚ ਬਲਾਤਕਾਰ ਅਤੇ ਆਤਮਹਤਿਆ ਕਾਂਡ ਸਕੂਲ ਜਾਂਦੀਆਂ ਬੱਚੀਆਂ ਨਾਲ ਛੇੜ ਛਾੜ ਕਰਦੇ ਹਨ, ਔਰਤਾਂ ਨਾਇਟ ਡਿਊਟੀ ਕਰਨ ਸਮੇਂ ਬਾਹਰ ਨਿਕਲਦੀਆਂ ਹਨ ਉਨ•ਾਂ ਦੀ ਇੱਜਤ ਦੀ ਕੋਈ ਹਿਫਾਜਤ ਨਹੀਂ, ਹਰ ਰੋਜ ਨਿਤ ਬਲਾਤਕਾਰ ਅਤੇ ਛੇੜ ਛਾੜ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਥੇ ਵੱਡੇ ਵੱਡੇ ਨੇਤਾ ਸੁਧਾਰ ਦੀਆਂ ਗੱਲਾਂ ਕਰ ਰਹੇ ਹਨ ਪਰੰਤੂ ਜਦੋਂ ਤੱਕ ਕਿਸੇ ਵੀ ਦੇਸ਼ ਵਿੱਚ ਔਰਤ ਦੀ ਇੱਜਤ ਆਬਰੂ ਸੁਰੱਖਿਅਤ ਨਹੀਂ ਉਸ ਦੇਸ਼ ਵਿੱਚ ਕਿਸੇ ਵੀ ਖੇਤਰ ਵਿੱਚ ਸੁਧਾਰ ਨਹੀਂ ਹੋ ਸਕਦਾ। ਔਰਤ ਹੀ ਆਦਮੀ ਨੂੰ ਜਨਮ ਦਿੰਦੀ ਹੈ। ਇਸ ਤਰ•ਾਂ ਔਰਤ ਸਮਾਜ ਦੀ ਸਿਰਜਣਹਾਰ ਹੈ। ਪਰੰਤੂ ਅੱਜ ਸਮਾਜ ਨੂੰ ਸਿਰਜਣ ਵਾਲੀ ਮਾਂ-ਭੈਣ ਦੀ ਆਬਰੂ ਖਤਰੇ ਵਿੱਚ ਹੈ ਤਾਂ ਕਿਵੇਂ ਚੰਗੇ ਸਮਾਜ ਦੀ ਉਮੀਦ ਰੱਖੀ ਜਾ ਸਕਦੀ ਹੈ। ਔਰਤ ਉਤੇ ਹਰ ਪਾਸੇ ਅਤਿਆਚਾਰ ਹੋ ਰਿਹਾ ਹੈ। ਭਾਵੇਂ ਇਹ ਬਲਾਤਕਾਰ, ਛੇੜ ਛਾੜ, ਦਹੇਜ ਪੜਤਾੜਨਾ, ਮਾਰਕੁੱਟ ਸਬੰਧੀ ਹੋਣ। ਸੁਨੀਤਾ ਸਿੰਘ ਦਾ ਕਹਿਣਾ ਹੈ ਕਿ ਸਮੇਂ ਸਿਰ ਪੁਲਿਸ ਕਾਰਵਾਈ ਕਰਦੀ ਤਾਂ ਪਿੰਡ ਬਾਦਸ਼ਾਹਪੁਰ ਦੀ ਪੀੜਤ ਲੜਕੀ ਨੂੰ ਆਤਮ ਹਤਿਆ ਕਰਨ ਲਈ ਮਜ਼ਬੂਰ ਨਾ ਹੋਣਾ ਪੈਂਦਾ। ਦੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਪੀੜਤ ਔਰਤ ਪੁਲਿਸ ਚੋਂਕੀ ਥਾਣਿਆਂ ਵਿੱਚ ਜਾਂਦੀਆਂ ਹਨ ਤਾਂ ਉਨ•ਾਂ ਨਾਲ ਹਮਦਰਦੀ ਦੀ ਬਜਾਏ ਅਤੇ ਮਦਦ ਕਰਨ ਤੇ ਟਾਲ ਮਟੋਲ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਫਿਰ ਔਰਤਾਂ ਆਤਮ ਹਤਿਆ ਕਰਨ ਲਈ ਮਜ਼ਬੂਰ ਹੋ ਜਾਂਦੀਆਂ ਹਨ। ਚੇਅਰਪਰਸਨ ਨੇ ਦਿੱਲੀ ਬਸ ਅੰਦਰ ਗੈਂਗ ਰੇਪ ਪੀੜਤ ਲੜਕੀ ਦੀ ਹੋਈ ਮੋਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇੰਟਰਨੈਸ਼ਨਲ ਹਿਊਮਨ ਰਾਇਟਸ ਫਾਊਂਡੇਸ਼ਨ ਫਾਰ ਪੁਲਿਸ, ਪਬਲਿਕ ਐਂਡ ਮੀਡੀਆ ਚੇਅਰਪਰਸਨ ਸੁਨੀਤਾ ਸਿੰਘ ਚੌਹਾਨ ਨੇ ਪੰਜਾਬ ਪੁਲਿਸ ਦੇ ਮੁੱਖੀ ਡੀ.ਜੀ.ਪੀ. ਸੁਮੇਧ ਸੈਣੀ ਅਤੇ ਪੰਜਾਬ ਸਰਕਾਰ ਨੂੰ ਔਰਤਾਂ ਤੇ ਅਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾ ਅਤੇ ਔਰਤਾਂ ਦੀ ਰੱਖਿਆ ਲਈ ਠੋਸ ਕਾਨੂੰਨ ਬਣਾਉਣ ਲਈ ਮੰਗ ਪੱਤਰ ਦਿੱਤਾ। ਉਨ•ਾਂ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਉਨ•ਾਂ ਦੀ ਰੱਖਿਆ ਲਈ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ। ਪੁਲਿਸ ਨੂੰ ਵੀ ਚਾਹੀਦਾ ਹੈ ਹਰੇਕ ਕਲੋਨੀਆਂ, ਸਕੂਲਾਂ, ਕਾਲਜਾਂ ਬਾਹਰ ਜਾ ਜਾ ਕੇ ਸ਼ਰਾਰਤੀ ਲੋਕਾਂ ਉਤੇ ਨਿਗਰਾਨੀ ਰੱਖੇ। ਇਸ ਮੌਕੇ ਯੂਥ ਪ੍ਰਧਾਨ ਹਰਨੇਕ ਸਿੰਘ ਮਹਿਲ ਨੇ ਕਿਹਾ ਕਿ ਸਾਡੀ ਸੰਸਥਾ ਪੀੜਤ ਪਰਿਵਾਰਾਂ ਅਤੇ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਅਵਾਜ ਉਠਾਏਗੀ ਅਤੇ ਹਰੇਕ ਪੀੜਤ ਇਸਤਰੀ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰੇਗੀ। ਆਮ ਨਾਗਰਿਕ ਵੀ ਇੱਕ ਜੁੱਟ ਹੋ ਕੇ ਅਤਿਆਚਾਰ ਨੂੰ ਰੋਕਣ। ਇਸ ਮੋਕੇ ਆਈ.ਐਚ.ਆਰ.ਐਫ. ਦੇ ਅਹੁਦੇਦਾਰਾਂ ਨੇ ਵੀ ਦਿੱਲੀ ਵਾਲੇ ਦਾਮਿਨੀ ਬਲਾਤਕਾਰ ਕਾਂਡ, ਅੰਮ੍ਰਿਤਸਰ ਛੇੜ ਛਾੜ ਕਾਂਡ ਦੀ ਸਖਤ ਨਿੰਦਾ ਕੀਤੀ। ਸੰਸਥਾ ਵਚਨਬੱਧ ਹੈ ਕਿ ਔਰਤਾਂ ਤੇ ਕਿਸੇ ਵੀ ਕਿਸਮ ਦੇ ਅਤਿਆਚਾਰ ਦੇ ਖਿਲਾਫ ਅਵਾਜ ਉਠਾਏਗੀ ਅਤੇ ਉਨ•ਾਂ ਦੀ ਇਨਸਾਫ ਦਿਵਾਉਣ ਵਿੱਚ ਮਦਦ ਕਰੇਗੀ। ਇਸ ਮੌਕੇ ਹਰਨੇਕ ਮਹਿਲ, ਦਰਸ਼ਨ ਸਿੰਘ ਅਸਰਪੁਰ, ਵਿਪਨ ਸ਼ਰਮਾ, ਰੁਪੇਸ਼ ਦੀਵਾਨ, ਬਲਵਿੰਦਰ ਕੌਰ, ਅਭਿਸ਼ੇਕ ਸਿੰਘ, ਜਤਿੰਦਰਪਾਲ ਸਿੰਘ ਸਰੁਸਤੀਗੜ•, ਹਰਮੇਸ਼ ਸਿੰਘ, ਦੀਵਾ ਗੰਡੂਆਂ ਬਹੁਤ ਸਾਰੇ ਅਹੁਦੇਦਾਰ ਸ਼ਾਮਲ ਸਨ।
Post a Comment