ਵੱਖ-ਵੱਖ ਖਾਧ ਪਦਾਰਥਾਂ ਦੇ 20 ਨਮੂਨੇ ਫੇਲ•

Friday, December 28, 20120 comments


ਸੰਗਰੂਰ, 28 ਦਸੰਬਰ (ਸੂਰਜ ਭਾਨ ਗੋਇਲ)- ਫੂਡ ਸੇਫਟੀ ਐਕਟ ਤਹਿਤ ਜ਼ਿਲ•ਾ ਸੰਗਰੂਰ ਵਿੱਚ ਗੈਰ ਮਿਆਰੀ ਖਾਧ ਪਦਾਰਥਾਂ ਦੀ ਵਿਕਰੀ ਨੂੰ ਨੱਥ ਪਾਉਣ ਲਈ ਮਹੀਨਾ ਅਕਤੂਬਰ ਅਤੇ ਨਵੰਬਰ 2012 ਵਿੱਚ ਕੁੱਲ 109 ਵੱਖ-ਵੱਖ ਖਾਦ ਪਦਾਰਥਾਂ ਦੇ ਨਮੂਨੇ ਭਰੇ ਗਏ, ਜਿਸ ਵਿੱਚੋਂ 20 ਫੇਲ• ਪਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਸਿਹਤ ਅਫ਼ਸਰ ਡਾ. ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਇਸ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਕਮ ਐਡਜੂਡੀਕੇਟਿੰਗ ਅਫ਼ਸਰ ਸ੍ਰੀਮਤੀ ਇੰਦੂ ਮਲਹੋਤਰਾ ਕੋਲ ਕਾਰਵਾਈ ਲਈ ਕੇਸ ਦਾਇਰ ਕੀਤੇ ਗਏ ਹਨ। ਇਸ ਐਕਟ ਤਹਿਤ ਸਬ-ਸਟੈਂਡਰਡ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ 5 ਲੱਖ ਰੁਪਏ ਤੱਕ ਜ਼ੁਰਮਾਨਾ ਅਤੇ ਮਿਸ ਬਰੈਂਡਿਡ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ 3 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸਤੰਬਰ 2012 ਤੱਕ ਨਵੇਂ ਫੂਡ ਸੇਫਟੀ ਐਕਟ ਤਹਿਤ ਕੁੱਲ 407 ਖਾਣ-ਪੀਣ ਦੀਆਂ ਵਸਤੂਆਂ ਦੇ ਨਮੂਨੇ ਭਰੇ ਗਏ, ਜਿਹਨਾਂ ’ਚ 54 ਫੇਲ• ਹੋਏ ਸਨ।ਉਨ•ਾਂ ਦੱਸਿਆ ਕਿ ਮਹੀਨਾ ਅਕਤੂਬਰ ਅਤੇ ਨਵੰਬਰ 2012 ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਕਾਰੋਬਾਰਾਂ ਵਿੱਚੋਂ ਭਰੇ ਗਏ ਨਮੂਨਿਆਂ ’ਚੋਂ ਰਾਮ ਧਨ ਐਂਡ ਸੰਨਜ਼ ਗੀਤਾ ਭਵਨ ਰੋਡ ਸੁਨਾਮ ਦਾ ਨਮਕੀਨ ਦਾ ਨਮੂਨਾ ਫੇਲ• ਪਾਇਆ ਗਿਆ। ਇਸੇ ਤਰ•ਾਂ ਬਾਂਸਲ ਐਸ.ਟੀ.ਡੀ. ਐਂਡ ਜਨਰਲ ਸਟੋਰ, ਸਲਾਇਟ ਗੇਟ ਨੰ.1 ਲੌਂਗੋਵਾਲ ਦਾ ਅਲਟੋ ਟੂਟੀ ਫਰੂਟੀ ਦਾ ਨਮੂਨਾ ਫੇਲ, ਗਿੱਲ ਹਰਮਨ ਕੋਫੀ ਸ਼ਾਪ ਸਲਾਇਟ ਲੌਂਗੋਵਾਲ ਦਾ ਬਰੈਂਡ ਪਕੋੜੇ ਦਾ ਨਮੂਨਾ ਫੇਲ•, ਕੂਲ ਸਟੱਫ ਆਈਸ ਕਰੀਮ ਕਾਲਜ ਰੋਡ ਮਲੇਰਕੋਟਲਾ ਵਨੀਲਾ ਆਇਸ ਕਰੀਮ ਦਾ ਨਮੂਨਾ ਫੇਲ•, ਦਾਤਾ ਰਾਮ ਨਰਾਤਾ ਰਾਮ, ਜਰਗ ਰੋਡ ਅਹਿਮਦਗੜ• ਹਲਦੀ, ਲਾਲ ਮਿਰਚ, ਧਨੀਆਂ ਪਾਊਡਰ ਦੇ ਤਿੰਨ ਨਮੂਨੇ ਫੇਲ•, ਰਾਜੀਵ ਕੁਮਾਰ  ਰਾਮ ਲਾਲ ਅਨਾਜ ਮੰਡੀ ਲਹਿਰਾ ਪਦਮ ਸ੍ਰੀ ਅਸਲੀ ਘੀ ਦਾ ਨਮੂਨਾ ਫੇਲ•, ਚਰਨਦਾਸ ਐਂਡ ਸੰਨਜ਼ ਨਾਭਾ ਗੇਟ ਸੰਗਰੂਰ ਤੋਂ ਪੀ.ਪੀ.ਐਮ ਸਿਰਕਾ ਦਾ ਨਮੂਨਾ ਫੇਲ•, ਅਵਤਾਰ ਚੰਦ ਪਿੰਡ ਚੰਨੋ ਡਾਕਖਾਨਾ ਭਵਾਨੀਗੜ ਦਾ ਮਾਲਵਾ ਦੇਸੀ ਦਾ ਨਮੂਨਾ ਫੇਲ•, ਸੱਚਦੇਵਾ ਕਰਿਆਨਾ ਸਟੋਰ ਪਿੰਡ ਨਦਾਮਪੁਰ ਬੇਕਰੀ ਦਾ ਨਮੂਨਾ ਫੇਲ•, ਸਿੰਗਲਾ ਜਨਰਲ ਸਟੋਰ ਨਦਾਮਪੁਰ ਤੋਂ ਨਮਕੀਨ ਦਾ ਨਮੂਨਾ ਫੇਲ•, ਜੀਵਨ ਲਾਲ ਪੁੱਤਰ ਸ੍ਰੀ ਸਤਪਾਲ ਪ੍ਰੀਤ ਬਿਹਾਰ ਕਲੋਨੀ ਧੂਰੀ ਤੋਂ ਦੁੱਧ ਦਾ ਨਮੂਨਾ ਫੇਲ•, ਪਵਨ ਕੁਮਾਰ ਪੁੱਤਰ ਸੰਤ ਰਾਮ ਧੂਰੀ ਤੋਂ ਰੰਗਤ ਚਾਹਪੱਤੀ ਦਾ ਨਮੂਨਾ ਫੇਲ•, ਦੀਪਕ ਯਾਦਵ ਪੁੱਤਰ ਬਾਬੂ ਲਾਲ ਯਾਦਵ ਨੇੜੇ ਮਾਤਾ ਰਾਣੀ ਚੌਂਕ ਛਾਉਣੀ ਲੁਧਿਆਣਾ ਦਾ ਕਰਤਾਰ ਸੂਜੀ ਟੋਸਟ ਦਾ ਸੈਂਪਲ ਫੇਲ•, ਕਰਮਜੀਤ ਸਿੰਘ ਗੁਰੂਨਾਨਕ ਨਗਰ ਲੁਧਿਆਣਾ/ ਪੀ.ਬੀ.12 7751 ਦਾ ਤੁਲਸੀ ਵਨਸਪਤੀ ਦਾ ਨਮੂਨਾ  ਫੇਲ•, ਸਬਲ ਸਿੰਘ ਕੇਅਰ ਆਫ ਬਿਗ-ਐਨ-ਫੂਡਜ਼ ਲੁਧਿਆਣਾ ਵੈਜ ਵੰਨਡਰ ਚੀਜ਼ ਫਿੰਗਰ ਦਾ ਨਮੂਨਾ ਫੇਲ•, ਸ੍ਰੀ ਗੁਰਚਰਨ ਪ੍ਰਕਾਸ਼ ਤੇਲ ਧੂਰਕੋਟ ਰੋਡ ਅਹਿਮਦਗੜ• ਦਾ ਸੂਰਜ ਮਸਟਰਡ ਤੇਲ ਦਾ ਨਮੂਨਾ ਫੇਲ•, ਹਰੀ ਸੰਕਰ ਸਵੀਟਸ ਹਾਊਸ ਸਾਹ•ਮਣੇ ਬੱਸ ਸਟੈਂਡ ਲਹਿਰਾਗਾਗਾ ਦਾ ਗੁਲਾਬ ਜਾਮਨ ਦਾ ਨਮੂਨਾ ਫੇਲ• ਅਤੇ ਚਮਨ ਲਾਲ ਪੁੱਤਰ ਕਾਕਾ ਰਾਮ ਨੇੜੇ ਵਿਸ਼ਵਕਰਮਾ ਸਕੂਲ ਗੋਬਿੰਦਪੁਰਾ ਬਸਤੀ  ਸੰਗਰੂਰ ਦੇ ਪਤੀਸੇ ਦਾ ਨਮੂਨਾ ਫੇਲ ਹੋਇਆ। ਸ੍ਰੀ ਸਿੰਗਲਾ ਨੇ ਫੂਡ ਸੈਂਪ¦ਿਗ ਐਕਟ ਤਹਿਤ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵੇਚਣ ਅਤੇ ਸਟੋਰ ਕਰਨ ਵਾਲੇ ਹਰੇਕ ਕਾਰੋਬਾਰੀ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਕੋਲ 4 ਫਰਵਰੀ, 2013 ਤੱਕ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਉਨ•ਾਂ ਕਿਹਾ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਜ਼ੁਰਮਾਨਾ ਅਤੇ 6 ਮਹੀਨੇ ਦੀ ਸ਼ਜਾ ਹੋ ਸਕਦੀ ਹੈ। ਉਨ•ਾਂ ਕਿਹਾ ਫੂਡ ਸੈਂਪ¦ਿਗ ਐਕਟ ਤਹਿਤ 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਵਾਲਾ ਵਿਅਕਤੀ 100 ਰੁਪਏ ਫੀਸ ਭਰਵਾ ਕੇ ਸਾਲ ਦੀ ਰਜਿਸਟਰ੍ਰੇਸ਼ਨ ਕਰਵਾ ਸਕਦਾ ਹੈ। ਪਰੰਤੂ 12 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਹਰੇਕ ਕਾਰੋਬਾਰੀ ਨੂੰ 2000 ਰੁਪਏ ਸਾਲ ਦੀ ਫੀਸ ਭਰਕੇ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ। ਹਰੇਕ ਖਾਣ ਪੀਣ ਦੀ ਵਸਤਾਂ ਦਾ ਕਾਰੋਬਾਰੀ ਸ਼ਹਿਰਾਂ ਵਿੱਚ ਈ.ਓ. ਨਗਰ ਕੌਂਸਲ ਅਤੇ ਪਿੰਡਾਂ ਪੱਧਰ ’ਤੇ ਬਲਾਕ ਵਿਕਾਸ ਪੰਚਾਇਤ ਅਫ਼ਸਰ ਕੋਲੋਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਲਾਇਸੈਂਸ ਸਿਰਫ ਸਿਹਤ ਵਿਭਾਗ ਕੋਲੋਂ ਹੀ ਬਣਵਾਇਆ ਜਾ ਸਕਦਾ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger