ਸਫਲਤਾਵਾਂ ਨਾਲ ਭਰਪੂਰ ਰਿਹਾ ਪੁਲਿਸ ਲਈ ਸਾਲ 2012 ਜ਼ਿਲ•ਾ ਪੁਲਿਸ ਮੁੱਖੀ ਸੁਰਜੀਤ ਸਿੰਘ

Sunday, December 30, 20120 comments



ਲੇਖਾ ਜੋਖਾ 2012 ਪੁਲਿਸ
ਸ੍ਰੀ ਮੁਕਤਸਰ ਸਾਹਿਬ,  30 ਦਸੰਬਰ : (           )ਸਾਲ 2012 ਦੌਰਾਨ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਅਨੇਕਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਇਸ ਸਬੰਧੀ ਅੱਜ ਇੱਥੇ ਜ਼ਿਲ•ਾ ਪੁਲਿਸ ਮੁੱਖੀ ਸ: ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਦੌਰਾਨ ਜ਼ਿਲ•ਾ ਪੁਲਿਸ ਨੇ ਵਾਹਨ ਚੋਰਾਂ, ਲੁੱਟਾ ਖੋਹਾਂ ਆਦਿ ਕਰਨ ਵਾਲੇ 29 ਦੋਸ਼ੀਆਂ ਨੂੰ ਕਾਬੂ ਕਰਕੇ ਉਨ•ਾਂ ਤੋਂ 9 ਬਲੈਰੋ ਗੱਡੀਆਂ, ਇਕ ਔਪਟਰਾ ਕਾਰ ਅਤੇ 17 ਮੋਟਰ ਸਾਈਕਲ ਬਰਾਮਦ ਕੀਤੇ ਹਨ। ਇਸ ਤਰਾਂ ਇਸ ਸਾਲ ਵੱਖ ਵੱਖ ਕੇਸਾਂ ਵਿਚ 19349400 ਰੁਪਏ ਦੀ ਸੰਪਤੀ ਬਰਾਮਦ ਕਰਨ ਵਿਚ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਸ: ਸੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਾਲ 23.300 ਕਿਲੋ ਅਫੀਮ, 2064 ਕਿਲੋਗ੍ਰਾਮ ਚੂਰਾ ਪੋਸਤ, 1.060 ਕਿਲੋਗ੍ਰਾਮ ਸਮੈਕ, 506972 ਨਸੀਲੀਆਂ ਗੋਲੀਆਂ, 5.530 ਕਿਲੋਗ੍ਰਾਮ ਨਸੀਲਾ ਪਾਊਡਰ, 4.160 ਕਿਲੋ ਨਸ਼ੀਲਾ ਤਰਲ ਪਦਾਰਥ ਅਤੇ 2715 ਸੀਸ਼ੀਆ ਬਰਾਮਦ ਕੀਤੀਆਂ ਹਨ। ਆਬਕਾਰੀ ਐਕਟ ਤਹਿਤ 538215 ਮਿਲੀ ਲੀਟਰ ਨਜਾਇਜ਼ ਸ਼ਰਾਬ,    3361380 ਮਿਲੀ ਲੀਟਰ ਸ਼ਰਾਬ ਠੇਕਾ, 4630 ਕਿਲੋਗ੍ਰਾਮ ਲਾਹਨ ਅਤੇ 6 ਚਾਲੂ ਭੱਠੀਆਂ ਪਕੜ ਕੇ ਦੋਸ਼ੀਆਂ ਨੂੰ ਸਲਾਖਾ ਪਿੱਛੇ ਭੇਜਿਆ ਹੈ। ਅਸਲਾ ਐਕਟ ਤਹਿਤ 8 ਪਿਸਤੌਲ, ਇਕ ਰਿਵਾਲਵਰ, 320 ਕਾਰਤੂਸ, ਦੋ ਰਾਇਫਲਾਂ, ਇਕ ਗੰਨ, ਦੋ ਮੈਗਜ਼ੀਨ ਅਤੇ ਦੋ ਚਾਕੂ ਬਰਾਮਦ ਕੀਤੇ ਹਨ। ਜੂਆ ਐਕਟ ਤਹਿਤ 254678 ਰੁਪਏ ਦੀ ਬਰਾਮਦਗੀ ਕੀਤੀ ਹੈ। ਰੋਕੂ ਕਾਰਵਾਈ ਤਹਿਤ 914 ਲੋਕਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਮਨ ਕਾਨੂੰਨ ਭੰਗ ਨਾ ਕਰਨ ਲਈ ਪਾਬੰਦ ਕਰਵਾਇਆ ਹੈ। ਟ੍ਰੈਫਿਕ ਪੁਲਿਸ ਨੇ 8398 ਚਲਾਨ ਕਰਕੇ 4691381 ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ ਹੈ। ਇਸ ਤੋਂ ਬਿਨ•ਾਂ ਤਿੰਨ ਅਹਿਮ ਕਤਲ ਕਾਂਡਾਂ ਦੀ ਗੁੱਥੀ ਵੀ ਪੁਲਿਸ ਨੇ ਸਫਲਤਾ ਨਾਲ ਸੁਲਝਾਈ। ਇਸ ਤੋਂ ਬਿਨ•ਾਂ ਜ਼ਿਲ•ਾ ਪੁਲਿਸ ਦੀ ਸ਼ਿਕਾਇਤ ਨਿਵਾਰਨ ਸ਼ਾਖਾ ਵਿਚ 4263 ਦਰਖਾਸਤਾਂ ਵਿਚੋਂ 3543 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਵੋਮੇਨ ਸ਼ੈਲ ਵੱਲੋਂ 334 ਦਰਖਾਸਤਾਂ ਦਾ ਨਿਪਟਾਰਾ ਕਰਦੇ ਹੋਏ 185 ਰਾਜੀਨਾਮੇ ਕਰਵਾ ਕੇ ਵਿਆਹੁਤਾ ਜਿੰਦਗੀ ਨੂੰ ਨਵੇਂ ਜੀਵਨ ਲਈ ਸਹੀ ਸੇਧ ਦਿੱਤੀ ਗਈ ਹੈ।
ਬਾਕਸ ਲਈ ਪ੍ਰਸਤਾਵਿਤ
ਸਮਾਜਿਕ ਭੂਮਿਕਾ ਵੀ ਨਿਭਾਈ ਪੁਲਿਸ ਨੇ
ਜ਼ਿਲ•ਾ ਪੁਲਿਸ ਮੁੱਖੀ ਨੇ ਦੱਸਿਆ ਕਿ ਪੁਲਿਸ ਨੇ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੇ ਫਰਜਾਂ ਨੂੰ ਸਮਝਦਿਆਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਇਸ ਸਾਲ 159 ਸੈਮੀਨਾਰ ਸਕੂਲਾਂ ਕਾਲਜਾਂ ਅਤੇ ਹੋਰ ਜਨਤਕ ਥਾਵਾਂ ਤੇ ਲਗਾਏ ਅਤੇ ਇੰਨ•ਾਂ ਰਾਹੀਂ 65787 ਵਿਦਿਆਰਥੀਆਂ , ਡਰਾਇਵਰਾਂ ਅਤੇ ਆਮ ਲੋਕਾਂ ਨੂੰ ਚੇਤਨ ਕੀਤਾ। ਇਸ ਤੋਂ ਬਿਨ•ਾਂ ਨਸ਼ਿਆਂ ਅਤੇ ਭਰੂਣ ਹੱਤਿਆ ਖਿਲਾਫ ਵੀ ਇਕ ਚੇਤਨਾ ਲਹਿਰ ਚਲਾਉਂਦਿਆਂ ਪੁਲਿਸ ਨੇ 64 ਸੈਮੀਨਾਰ ਸਕੂਲਾਂ ਕਾਲਜਾਂ ਵਿਚ, 46 ਫਿਲਮ ਸ਼ੋਅ/ਸਟੇਜ ਸ਼ੋਅ, ਚਾਰ ਰੈਲੀਆਂ, ਸੱਤ ਪ੍ਰਦਰਸ਼ਨੀਆਂ ਅਤੇ ਸਲਾਈਡ ਸ਼ੋਅ ਕੀਤੇ ਜਾ ਚੁੱਕੇ ਹਨ ਜ਼ਿਨ•ਾਂ ਵਿਚ ਹਜਾਰਾਂ ਲੋਕਾਂ ਨੇ ਉਮਰ ਭਰ ਲਈ ਨਸ਼ੇ ਦੀ ਵਰਤੋਂ ਅਤੇ ਭਰੂਣ ਹੱਤਿਆ ਦੇ ਵਿਰੁੱਧ ਸੰਕਲਪ ਲਿਆ। ਜ਼ਿਲ•ਾਂ ਪ੍ਰਸਾਸ਼ਨ ਦੇ ਸਹਿਯੋਗ ਨਾਲ ਮੁਫ਼ਤ ਨਸ਼ਾ ਛੁਡਾਊ ਕੈਂਪਾਂ ਦੀ ਪ੍ਰੇਰਨਾ ਸਦਕਾ 671 ਲੋਕਾਂ ਨੇ ਨਸ਼ਾ ਛੱਡ ਕੇ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ।
ਬਾਕਸ ਲਈ ਪ੍ਰਸਤਾਵਿਤ
ਸਾਂਝ ਕੇਂਦਰਾਂ ਨੇ ਵੀ ਪਾਈ ਲੋਕਾਂ ਨਾਲ ਸਾਂਝ
ਪੰਜਾਬ ਸਰਕਾਰ ਵ¤ਲੋਂ  ਸਥਾਪਿਤ ਕੀਤੇ ਗਏ ਸਾਂਝ ਕੇਂਦਰਾਂ ਰਾਂਹੀ ਲੋਕਾਂ ਨੂੰ ਪੁਲਿਸ ਦੇ ਹੋਰ ਨੇੜੇ ਲਿਆੳੇੂਣ ਲਈ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਵਿ¤ਚ ਸਥਾਪਿਤ ਕੀਤੇ ਗਏ ਪੁਲਿਸ ਸਾਂਝ ਕੇਂਦਰਾਂ ਰਾਂਹੀ ਇਸ ਸਾਲ ਵਿ¤ਚ 2884 ਪਾਸਪੋਰਟ ਵੈਰੀਫਿਕੇਸ਼ਨ, 3617 ਅਸਲਾ ਲਾਈਸੰਸ ਵੈਰੀਫਿਕੇਸ਼ਨ , 7409 ਗ¤ਡੀਆਂ ਦੀ ਵੈਰੀਫਿਕੇਸ਼ਨ, 1056 ਹੋਰ ਸਰਵਿਸ ਵੈਰੀਫਿਕੇਸ਼ਨ ਅਤੇ ਇਸ ਪ੍ਰਕਾਰ ਹੋਰ ਕਈ ਪ੍ਰਕਾਰ ਦੀਆ ਕੁ¤ਲ 16263 ਸੇਵਾਂਵਾ ਪ੍ਰਦਾਨ ਕੀਤੀਆਂ ਗਈਆਂ ਹਨ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger