ਭਦੌੜ 28 ਦਸੰਬਰ (ਸਾਹਿਬ ਸੰਧੂ) ਭਦੌੜ ਦੇ ਪੀ. ਐਨ. ਬੀ ਬੈਂਕ ਅਤੇ ਪਟਿਆਲਾ ਬ੍ਰਾਂਚ ਦੇ ਏ. ਟੀ. ਐਮ ਬੰਦ ਹੋਣ ਕਾਰਨ ਬੈਂਕ ਉਪਭੋਗਤਾਵਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਏ. ਟੀ. ਐਮ ਮਸ਼ੀਨਾਂ ਬੰਦ ਹੋਣ ਕਾਰਨ ਪ੍ਰੇਸ਼ਾਨ ਬੈਂਕ ਉਪਭੋਗਤਾ ਹਨੀ ਬਾਂਸ਼ਲ ਨੇ ਦੱਸਿਆ ਕਿ ਬੈਂਕ ਵਿੱਚ ਜਿਆਦਾ ਭੀੜ ਅਤੇ ਜਿਆਦਾ ਟਾਇਮ ਲੱਗਣ ਕਾਰਨ ਏ. ਟੀ. ਐਮ ਮਸ਼ੀਨ ਦੀ ਵਰਤੋਂ ਕਰਨੀ ਚਾਹੀ ਤਾਂ ਏ. ਟੀ. ਐਮ ਖਰਾਬ ਹੋਣ ਦਾ ਮੈਸਜ਼ ਛੱਡ ਰਹੀ ਸੀ ਤੇ ਜਦ ਪਟਿਆਲਾ ਬੈਂਕ ਏ. ਟੀ. ਐਮ ਮਸ਼ੀਨ ਦੀ ਮਦਦ ਲੈਣੀ ਚਾਹੀ ਤਾਂ ਉਕਤ ਬੈਂਕ ਵੱਲੋਂ ਵੀ ਬਾਹਰ ਇਹ ਨੋਟਿਸ ਲਗਾਇਆ ਹੋਇਆ ਸੀ ਕਿ ਮਸ਼ੀਨ ਖਰਾਬ ਹੈ। ਉਪਭੋਗਤਾਵਾਂ ਨੇ ਆਖਿਆ ਕਿ ਹਰ ਤੀਜ਼ੇ ਦਿਨ ਇਹ ਮਸ਼ੀਨਾਂ ਖਰਾਬ ਹੋ ਜਾਂਦੀਆਂ ਤੇ ਹਫਤਾ-2 ਠੀਕ ਨਹੀ ਹੁੰਦੀਆਂ ਜਿਸ ਕਾਰਨ ਬੈਂਕ ਛੁੱਟੀ ਬਆਦ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਪਭੋਗਤਾਵਾ ਨੇ ਮੰਗ ਕੀਤੀ ਕਿ ਇਹਨਾਂ ਨੂੰ ਜਲਦ ਠੀਕ ਕੀਤਾ ਜਾਵੇ। ਇਸ ਸਬੰਧੀ ਜਦ ਉਕਤ ਬੈਂਕ ਅਧਿਕਾਰੀਆਂ ਨਾਲ ਉਹਨਾਂ ਦੇ ਨੰ 94631-27329 ਅਤੇ 274760 ਤੇ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀ ਹੋ ਸਕਿਆ।
Post a Comment