ਸਾਝ ਕੇਦਰਾ ਵਿਚ ਪੂਰਨ ਸਹੂਲਤਾ ਨਾ ਹੋਣ ਕਾਰਨ ਲੋਕ ਹੋ ਰਹੇ ਨੇ ਪਰੇਸ਼ਾਨ

Saturday, December 29, 20120 comments


ਸਰਦੂਲਗੜ੍ਹ 29 ਦਸੰਬਰ (ਸੁਰਜੀਤ ਸਿੰਘ ਮੋਗਾ) ਸੂਬਾ ਸਰਕਾਰਾ ਨੇ ਲੋਕ ਦੀ ਸਹੂਲਤਾ ਲਈ ਕੇਦਰ, ਥਾਣਿਆ ਆਦਿ 'ਚ ਸੁਵਿਧਾ ਕੇਦਰ ਬਣਾਏ ਗਏ ਹਨ। ਪਰ ਇਸ ਦੇ ਉਲਟ ਇਹ ਕੇਦਰ ਲੋਕਾ ਦੀ ਸਿਰਦਰਦੀ ਬਣਦੇ ਜਾ ਰਹੇ ਹਨ। ਇਨ੍ਹਾ ਬਰਾਚਾ ਵਿਚ ਕੰਮ ਕਰਾਉਣ ਆਏ ਲੋਕਾ ਦੀ ਸਿਰਦਰਦੀ ਉਸ ਵੇਲੇ ਵੱਧ ਜਾਦੀ ਹੈ, ਜਦੋ ਇਨ੍ਹਾ ਵਿਚ ਕੰਮ ਕਰ ਰਹੇ ਕਰਮਚਾਰੀ ਭੋਲੇ-ਭਾਲੇ ਨੂੰ ਤਾ ਛੱਡ ਪੜੇ-ਲਿਖੇ ਨੂੰ ਵੀ ਬੇਵਕੂਫ ਬਣਾ ਦਿੰਦੇ ਹਨ। ਇਸੇ ਹੀ ਤਰ੍ਹਾ ਮਾਨਸਾ ਵਿਚ ਬਣੇ ਸਾਝ ਕੇਦਰ ਵਿਖੇ ਫਾਰਮ ਲੈਣ ਵਾਲੀ ਖਿੜਕੀ ਜੋ ਬਾਹਰ ਵਾਲੇ ਪਾਸੇ ਕੱਢੀ ਗਈ ਹੈ, ਉਸ ਖਿੜਕੀ ਵਿਚ ਰੱਖਿਆ ਗਾਹਕਾ ਨਾਲ ਲੈਣ ਦੇਣ ਵਾਲਾ ਰਸਤਾ ਇਨ੍ਹਾ ਨੀਵਾ ਅਤੇ ਭੀੜਾ ਹੈ ਕਿ ਡਿਊਟੀ ਤੇ ਮੋਜੂਦ ਕਲੱਰਕ ਅਤੇ ਗਾਹਕ ਦੀ ਆਪਸੀ ਦੂਰੀ ਹੋਣ ਕਾਰਨ ਇੱਕ ਦੂਜੇ ਨੂੰ ਕੁਝ ਸਣਾਈ ਨਹੀ ਦਿੰਦਾ ਅਤੇ ਛੋਟੇ ਤੋ ਛੋਟੇ ਕੱਦ ਵਾਲੇ ਵਿਅਕਤੀ ਨੂੰ ਵੀ ਨੀਵਾ ਹੋ ਕੇ ਗੱਲਬਾਤ ਕਰਨੀ ਪੈਦੀ ਹੈ। ਉੱਚੇ ਕੱਦ ਵਾਲੇ ਵਿਅਕਤੀ ਨੂੰ ਨੀਵੇ ਹੋ ਕੇ ਗੱਲ ਕਰਨ ਲੱਗਿਆ ਉਸਦੀ ਜੇਬ 'ਚੋ ਪਰਸ, ਮੋਬਾਇਲ ਜਾ ਹੋਰ ਕੀਮਤੀ ਚੀਜਾ ਅਕਸਰ ਹੀ ਡਿੱਗ ਪੈਦੀਆ ਹਨ ਅਤੇ ਕਈ ਵਾਰ ਤਾ ਵਿਅਕਤੀ ਨੂੰ ਪਤਾ ਹੀ ਨਹੀ ਲੱਗਦਾ ਅਤੇ ਜਿਨ੍ਹਾ ਦੀ ਪਿੱਠ ਵਿਚ ਕੋਈ ਤਕਲੀਫ ਹੋਵੇ ਤਾ ਉਨ੍ਹਾ ਲਈ ਹੋਰ ਵੀ ਔਖਾ ਹੋ ਜਾਦਾ ਹੈ। ਕਈ ਵਾਰ ਮੰਗੀ ਗਈ ਫਾਇਲ ਡਿਊਟੀ ਕਲੱਰਕ ਨੂੰ ਸਮਝ ਨਾ ਪੈਣ ਕਾਰਨ ਗਲਤ ਦੇ ਦਿੱਤੀ ਜਾਦੀ ਹੈ ਅਤੇ ਬਾਹਰੋ ਆਏ ਲੋਕਾ ਲਈ ਫਾਇਲ ਨੂੰ ਬਦਲਣ ਲਈ ਸਮੇ ਦੀ ਬਦਬਾਦੀ ਅਤੇ ਕਿਰਾਇਆ ਅਲੱਗ ਲੱਗਦਾ ਹੈ, ਜੋ ਕਿ ਬਹੁਤ ਮਹਿੰਗਾ ਪੈ ਜਾਦਾ ਹੈ। ਅੰਦਰ ਟਰਾਸਪੋਰਟਾ ਦਾ ਇਨ੍ਹਾ ਮਾੜਾ ਹਾਲ ਹੈ ਕਿ ਇੱਕ ਲਾਇਸੰਸ ਨੂੰ ਨਿਊ ਅਤੇ ਅੱਗੇ ਵੱਡਾ ਬਣਾਉਣ ਵਾਸਤੇ ਦੇਵੇ ਤਾ ਉਨ੍ਹਾ ਦੀ ਇੱਕ ਰਸੀਦ ਦੇ ਦਿੱਤੀ ਜਾਦੀ ਹੈ ੀਕ ਵੱਖਰੀਆ ਫਾਇਲਾ ਦੀ ਕੀ ਲੋੜ ਹੈ। ਪ੍ਰੰਤੂ ਉਹਨਾ ਦਿੱਤੀਆ ਫਾਇਲਾ ਵਿਚੋ ਇੱਕ ਦਾ ਕੰਮ ਕਰਕੇ ਦੇ ਦਿੱਤਾ ਜਾਵੇ ਹੈ ਅਤੇ ਦੂਸਰੀ ਦਾ ਪਤਾ ਨਹੀ ਕਿਧੱਰ ਖੁਰਦ-ਬੁਰਦ ਕਰ ਦਿੱਤਾ ਜਾਦਾ ਹੈ, ਫਿਰ ਇਨ੍ਹਾ ਸਾਝ ਕੇਦਰਾ ਵਿਚ ਤਹਿਨਾਤ ਵਿਅਕਤੀ ਪੈਰਾ ਤੇ ਮਿੱਟੀ ਨਹੀ ਪੈਣ ਦਿੰਦੇ। ਜੇ ਕੋਈ ਜਿਆਦਾ ਹੀ ਦਬਾ ਪਾਵੇ ਤਾ ਇਹ ਕਹਿ ਦਿੱਤਾ ਜਾਦਾ ਹੈ ਕਿ ਦੂਸਰੇ ਲੜਕੇ ਨੂੰ ਪਤਾ, ਉਹ ਅੱਜ ਆਇਆ ਨਹੀ ਜਾ ਫਿਰ ਡੀ.ਟੀ.ੳ. ਦਫਤਰ ਭੇਜ ਦਿੱਤੀ ਹੈ ਅਤੇ ਡੀ.ਟੀ.ੳ. ਦਫਤਰ ਵਾਲੇ ਕਹਿੰਦੇ ਹਨ ਸਾਡੇ ਕੋਲ ਇੱਕ ਹੀ ਫਾਇਲ ਆਈ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger