ਪਿੰਡ ਡੇਲੂਆਣਾ ਵਿਖੇ ਛੁਡਵਾਇਆ 22 ਏਕੜ 7 ਕਨਾਲਾਂ ਅਤੇ 14 ਮਰਲਿਆਂ ਤੋਂ ਨਜਾਇਜ਼ ਕਬਜਾ

Saturday, December 29, 20120 comments


ਮਾਨਸਾ, 29 ਦਸੰਬਰ (                        ) : ਪਿੰਡ ਡੇਲੂਆਣਾ ਵਿਖੇ ਕਾਫੀ ¦ਬੇ ਸਮੇਂ ਤੋਂ ਨਜਾਇਜ ਕਬਜੇ ਹੇਠ ਚਲੀ ਆ ਰਹੀ ਜ਼ਮੀਨ ਤੋਂ ਕਬਜਾ ਛੱਡਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਨਸਾ ਸ਼੍ਰੀ ਜਗਤਾਰ ਸਿੰਘ ਸਿੱਧੂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਮਾਰ ਰਾਹੁਲ ਦੀ ਯੋਗ ਅਗਵਾਈ ਹੇਠ  ਕਾਰਵਾਈ ਕਰਦੇ ਹੋਏ ਕਾਫੀ ¦ਬੇ ਅਰਸੇ ਤੋਂ ਨਜਾਇਜ ਕਬਜੇ ਹੇਠ ਚਲੀ ਆ ਰਹੀ ਪਚੰਾਇਤੀ ਜ਼ਮੀਨ, ਜਿਸ ਦਾ ਕੁੱਲ ਰਕਬਾ 22 ਏਕੜ 7 ਕਨਾਲਾਂ ਅਤੇ 14 ਮਰਲੇ ਹੈ, ਉਪਰੋਂ ਨਜਾਇਜ ਕਬਜਾ ਛੁਡਾ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਇਹ ਕਬਜਾ ਡਿਊਟੀ ਮੈਜਿਸਟ੍ਰੇਟ ਸ਼੍ਰੀ ਸੁਰਿੰਦਰਪਾਲ ਸ਼ਰਮਾ ਦੀ ਹਾਜ਼ਰੀ ਵਿੱਚ ਅਤੇ ਇੰਸਪੈਕਟਰ ਪੁਲਿਸ ਥਾਣਾ ਸਦਰ ਸ਼੍ਰੀ ਬੂਟਾ ਸਿੰਘ ਦੇ ਸਹਿਯੋਗ ਨਾਲ ਛੁਡਵਾਇਆ ਗਿਆ ਹੈ।ਸ਼੍ਰੀ ਜਗਤਾਰ ਸਿੰਘ ਨੇ ਕਿਹਾ ਕਿ ਮਾਨਯੋਗ ਵੱਖ-ਵੱਖ ਅਦਾਲਤਾਂ ਦੇ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਜ਼ਮੀਨ ਤੋਂ ਕਬਜਾ ਛੁਡਵਾ ਕੇ ਟਰੈਕਟਰਾਂ ਨਾਲ ਵਾਹੁਣ ਅਤੇ ਫਿਜੀਕਲ ਤੌਰ ’ਤੇ ਕਬਜਾ ਲੈਣ ਉਪਰੰਤ ਸਰਪੰਚ ਸ਼੍ਰੀ ਗੁਰਬਚਨ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਡੇਲੂਆਣਾ ਦੇ ਹਵਾਲੇ ਕਰ ਦਿੱਤਾ ਗਿਆ ਹੈ।  ਉਨ•ਾਂ ਕਿਹਾ ਕਿ ਨਜਾਇਜ ਕਬਜਾ ਛੁਡਵਾਉਣ ਦੀ ਇਹ ਸਾਰੀ ਕਾਰਵਾਈ ਨਿਰਵਿਘਨ ਅਤੇ ਸ਼ਾਂਤੀ ਪੂਰਵਕ ਨੇਪਰੇ ਚੜ•ੀ ਹੈ। ਉਨ•ਾਂ ਕਿਹਾ ਕਿ ਇਸ ਸਾਰੀ ਕਾਰਵਾਈ ਨੂੰ ਸਾਂਤੀ ਪੂਰਵਕ ਨੇਪਰੇ ਚਾੜ•ਨ ਵਿੱਚ ਪੰਚਾਇਤ ਅਫ਼ਸਰ ਸ਼੍ਰੀ ਕੁਲਵੰਤ ਰਾਏ, ਐਸ.ਈ.ਪੀ.ਓ. ਸ਼੍ਰੀ ਵਿਜੇ ਕੁਮਾਰ, ਸੰਮਤੀ ਪਟਵਾਰੀ ਬਲਾਕ ਮਾਨਸਾ ਸ਼੍ਰੀ ਸਤਵੰਤ ਸਿੰਘ ਅਤੇ ਪੰਚਾਇਤ ਸਕੱਤਰ ਗ੍ਰਾਮ ਪੰਚਾਇਤ ਡੇਲੂਆਣਾ ਸ਼੍ਰੀ ਨਾਜਰ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger