ਸਾਬਕਾ ਸਰਪੰਚ ਸਿੱਧੂ ਨੇ ਆਪਣੇ ਪਿਤਾ ਦੀ ਬਰਸੀ ਖੂਨਦਾਨ ਕਰਕੇ ਮਨਾਈ

Saturday, December 29, 20120 comments


ਕੋਟਕਪੂਰਾ/ 29 ਦਸੰਬਰ/ ਜ.ਆਰ.ਅਸੋਕ /ਯਾਦਵਿੰਦਰ ਸਿੰਘ ਸਿੱਧੂ ਸਾਬਕਾ  ਸਰਪੰਚ ਪ੍ਰਧਾਨ ਪੰਚਾਇਤ ਐਸੋਸੀਏਸ਼ਨ ਪੰਜਾਬ ਵੱਲੋਂ ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਆਪਣੇ ਸਵਰਗੀ ਪਿਤਾ ਜਸਵੀਰ ਸਿੰਘ ਰਿਆਸਤੀ ਦੀ ਬਰਸੀ ਖੂਨਦਾਨ ਕਰਕੇ ਮਨਾਈ ਗਈ। ਸਥਾਨਕ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ਵਿਖੇ ਕੀਤੇ ਇਕ ਸਾਦੇ ਸਮਾਰੋਹ ਦੌਰਾਨ ਡਾ.ਗਾਜ਼ੀ ਉਜੈਰ ਸੀਨੀ.ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੂਰਾ ਨੇ ਯਾਦਵਿੰਦਰ ਸਿੰਘ ਸਿੱਧੂ ਦੇ ਉਕਤ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸੱਚਮੁੱਚ ਹੀ ਇਕ ਮਹਾਨ ਦਾਨ ਹੈ। ਉਨਾਂ ਕਿਹਾ ਕਿ ਤੁਹਾਡੇ ਖੂਨ ਦੀਆਂ ਕੁਝ ਬੂੰਦਾਂ ਕਿਸੇ ਵੀ ਵਿਅਕਤੀ ਦੀ ਬੁਝ ਰਹੀ ਜੀਵਨ ਜੋਤ ਨੂੰ ਮੁੜ ਜੀਵਨ ਦੇ ਸਕਦੀਆਂ ਹਨ। ਦਵਿੰਦਰ ਨੀਟੂ ਪ੍ਰਧਾਨ ਸਿਟੀ ਕਲੱਬ ਕੋਟਕਪੂਰਾ ਨੇ ਵੀ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮਾਨਵਤਾ ਦੀ ਇਕ ਪਵਿੱਤਰ ਸੇਵਾ ਹੈ। ਉਨਾਂ ਦੱਸਿਆ ਕਿ ਇਕ ਸਿਹਤਮੰਦ ਵਿਅਕਤੀ ’ਚ 5 ਲੀਟਰ ਖੂਨ ਹੁੰਦਾ ਹੈ, ਇਸ ’ਚੋਂ ਉਸਦਾ ਕੇਵਲ 2.50 ਮਿਲੀਲੀਟਰ ਹੀ ਖੂਨ ਲਿਆ ਜਾਂਦਾ ਹੈ। ਖੂਨ ਦੇਣ ਸਮੇਂ ਕੋਈ ਤਕਲੀਫ ਨਹੀਂ ਹੁੰਦੀ, ਨਾ ਹੀ ਇਸ ਨਾਲ ਸਰੀਰ ’ਤੇ ਕੋਈ ਬੁਰਾ ਅਸਰ ਪੈਂਦਾ ਹੈ ਪਰ ਫਿਰ ਵੀ ਕੁਝ ਅੰਧ-ਵਿਸ਼ਵਾਸ਼ੀ ਲੋਕਾਂ ਨੇ ਖੂਨਦਾਨ ਦੇ ਗਲਤ ਅਰਥ ਕੱਢ ਕੇ ਲੋਕਾਂ ਨੂੰ ਭੰਬਲਭੂਸੇ ’ਚ ਪਾ ਰੱਖਿਆ ਹੈ, ਜੋ ਕਿ ਚੰਗੀ ਗੱਲ ਨਹੀਂ। ਨਰਿੰਦਰ ਸਿੰਘ ਗੁਲਾਟੀ ਨੇ ਕਿਹਾ ਕਿ ਹਰੇਕ ਵਿਅਕਤੀ ਖੂਨਦਾਨ ਕਰਨ ਪਿੱਛੋਂ 15 ਮਿੰਟ ਅਰਾਮ ਕਰਨ ਤੋਂ ਬਾਅਦ ਰੋਜ਼ਾਨਾ ਦਾ ਕੰਮ ਕਰ ਸਕਦਾ ਹੈ। ਉਨਾਂ ਦੱਸਿਆ ਕਿ ਖੂਨਦਾਨ ਕਰਨ ਨਾਲ ਮਨੁੱਖ ’ਚ ਚੁਸਤੀ ਆਉਂਦੀ ਹੈ ਤੇ ਉਹ ਆਪ ਵੀ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਡਾ.ਰਮੇਸ਼ ਕੁਮਾਰ ਤੇ ਡਾ.ਦਿਨੇਸ਼ ਸੇਠੀ ਨੇ ਦੱਸਿਆ ਕਿ ਖੂਨਦਾਨ ਕਰਨ ਲਈ ਹਰੇਕ ਵਿਅਕਤੀ ਦੀ ਉਮਰ 18 ਸਾਲ ਤੋਂ 60 ਸਾਲ ਤੱਕ ਅਤੇ ਭਾਰ ਘੱਟੋ-ਘੱਟ 45 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜਿਸ ਵਿਅਕਤੀ ਦੀ ਸਿਹਤ ਠੀਕ ਹੁੰਦੀ ਹੈ ਉਹ 3 ਮਹੀਨਿਆਂ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਸਮੇਂ ਉਪਰੋਕਤ ਤੋਂ ਇਲਾਵਾ ਗੁਰਿੰਦਰ ਸਿੰਘ ਕੋਟਕਪੂਰਾ, ਗੁਰਨੂਰ ਸਿੰਘ ਸਿੱਧੂ ਤੇ ਲਵੀ ਮਿੱਤਲ ਆਦਿ ਵੀ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger