ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਾਏ

Saturday, December 29, 20120 comments



ਨਾਭਾ, 29 ਦਸੰਬਰ (ਜਸਬੀਰ ਸਿੰਘ ਸੇਠੀ)-ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਸਬੰਧੀ ਸਰਧਾਲੂਆਂ ਵੱਲੋਂ ਥਾਂ-ਥਾਂ ਤੇ ਲੰਗਰ ਲਾਏ ਗਏ ਇਹਨਾਂ ਲੰਗਰਾਂ ਨੂੰ ਲਾ ਕੇ ਜਿੱਥੇ ਲੰਗਰ ਪ੍ਰਬੰਧਕਾਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਉਥੇ ਰਾਹਗੀਰਾਂ ਅਤੇ ਜੋੜ ਮੇਲੇ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸੰਗਤਾਂ ਨੇ ਵੀ ਇਹਨਾਂ ਦਾ ਲਾਭ ਲਿਆ। ਨਗਰ ਕੌਸਲ ਨਾਭਾ ਦੇ ਦਫਤਰ ਮੁਹਰੇ ਕੌਸਲ ਪ੍ਰਧਾਨ ਗੁਰਬਖਸੀਸ ਸਿੰਘ ਭੱਟੀ ਅਤੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਚਾਹ ਅਤੇ ਬ੍ਰੈਡ ਪਕੋੜਿਆਂ ਦੇ ਲੰਗਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਤਿੰਦਰ ਸਿੰਘ, ਮੋਹਨ ਲਾਲ, ਅਨਿਲ ਠਾਕੁਰ, ਮਹਿੰਦਰ ਕੁਮਾਰ, ਭਗਤ ਲਾਲ ਜੱਜੀ, ਜਸਬੀਰ ਸਿੰਘ ਗਲਵੱਟੀ, ਹਰਜਿੰਦਰ ਪੱਪੂ, ਅਸਵਨੀ ਕੁਮਾਰ ਰਾਮ ਪ੍ਰਕਾਸ਼ ਸਮੇਤ ਸਮੂਹ ਕਰਮਚਾਰੀਆਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਇਸ ਤੋਂ ਇਲਾਵਾ ਪਟਿਆਲਾ ਗੇਟ, ਰੋਹਟੀ ਪੁਲ, ਸਮਸੇਰ ਗੈਸ ਅਜੈਂਸੀ , ਲੁਬਾਣਾ , ਕੈਦੂਪੁਰ ਧੰਗੇੜਾ ਸਾਹਿਬ, ਰੋਹਟਾ ਸਾਹਿਬ, ਥੂਹੀ ਰੋਡ ਫਾਟਕ, ਘਨੁੜਕੀ, ਰਾਮਗੜ੍ਹ ਬੌੜਾਂ ਰੇਲਵੇ ਸਟੇਸ਼ਨ ਆਦਿ ਸਮੇਤ ਕਈ ਇਲਾਕਿਆਂ ਵਿੱਚ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger