Sunday, December 30, 20120 comments


ਚੰਡੀਗੜ੍ਹ, 30 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਵਿਭਾਗ ਦੇ ਗੈਰ ਸਿਆਸੀਕਰਨ ਸਬੰਧੀ ਪ੍ਰੀਕ੍ਰਿਆ ਦੀ ਸ਼ੁਰੂਆਤ ਦਾ ਸਵਾਗਤ ਕੀਤਾ ਹੈ।ਇਕ ਵਿਸ਼ੇਸ਼ ਜਗ੍ਹਾ 'ਤੇ ਪਿਛਲੇ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਮੌਜੂਦ ਪੁਲਿਸ ਮੁਲਾਜਮਾਂ ਨੂੰ ਟਰਾਂਸਫਰ ਕੀਤੇ ਜਾਣ ਸਬੰਧੀ ਮੀਡੀਆ ਰਿਪੋਰਟਾਂ 'ਤੇ ਪ੍ਰਤੀਕ੍ਰਿਆ ਜਾਹਿਰ ਕਰਦੇ ਹੋਏ ਉਨ੍ਹਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਆਸ ਜਤਾਈ ਹੈ ਕਿ ਇਸ ਕਦਮ ਨੂੰ ਪੂਰੀ ਤਰ੍ਹਾਂ ਅਮਲ 'ਚ ਲਿਆਇਆ ਜਾਵੇਗਾ।
                     ਕੈਪਟਨ ਕਿਹਾ ਕਿ ਆਖਿਰਕਾਰ ਸਰਕਾਰ ਦੀ ਨੀਂਦ ਖੁੱਲ੍ਹੀ ਅਤੇ ਇਸਨੇ ਪੁਲਿਸ ਦਾ ਗੈਰ ਸਿਆਸੀਕਰਨ ਜਰੂਰੀ ਸਮਝਿਆ ਤੇ ਆਪਣੇ ਹਲਕਾ ਇੰਚਾਰਜਾਂ ਨੂੰ ਤਾਕਤਵਰ ਬਣਾਉਣ ਦੀ ਆਦਤ ਨੂੰ ਛੱਡ ਕੇ ਹੁਣ ਪੁਲਿਸ ਦੀ ਕਾਰਜਪ੍ਰਣਾਲੀ ਵੱਲ ਧਿਆਨ ਦੇਣ ਦੀ ਸੋਚੀ।? ਉਨ੍ਹਾਂ ਕਿਹਾ ਇਸ ਲੜੀ ਹੇਠ ਪੁਲਿਸ ਦੀ ਕਮਾਂਡ ਨਿਯਮਾਂ ਮੁਤਾਬਿਕ ਤੈਅ ਹੋਣੀ ਚਾਹੀਦੀ ਹੈ। ਪੁਲਿਸ ਨੂੰ ਹਲਕਾ ਇੰਚਾਰਜਾਂ ਨੂੰ ਰਿਪੋਰਟ ਕਰਨ ਕਰਵਾਉਣ ਬਜਾਏ ਸੁਤੰਤਰਤਾਪੂਰਵਕ ਕੰਮ ਕਰਨ ਦਿੱਤਾ ਜਾਵੇ, ਤਾਂ ਨਿਸ਼ਚਿਤ ਤੌਰ 'ਤੇ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਕਦਮ ਦੀ ਪਿਛਲੇ ਲੰਮੇ ਸਮੇਂ ਤੋਂ ਜਰੂਰਤ ਸੀ, ਜਿਹੜਾ ਪੁਲਿਸ ਦੀ ਕਾਰਜਪ੍ਰਣਾਲੀ ਸੁਧਾਰਨ ਅਤੇ ਵਧੀਆ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ 'ਚ ਅਹਿਮ ਭੂਮਿਕਾ ਨਿਭਾਏਗਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger