ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ 83ਵੇਂ ਸਥਾਪਨਾ ਦਿਵਸ ਮੌਕੇ ’ਤੇ ਪ੍ਰੋਗਰਾਮ ਆਯੋਜਿਤ

Saturday, December 29, 20120 comments


ਲੁਧਿਆਣਾ, 29 ਦਸੰਬਰ ( ਸਤਪਾਲ ਸੋਨ9)-ਸੁਤੰਤਰਤਾ ਸੰਗਰਾਮ ਦੀ ਪ੍ਰਸਿੱਧ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ 83ਵੇਂ ਸਥਾਪਨਾ ਦਿਵਸ ਮੌਕੇ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਰ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਅਹਿਰਾਰੀ ਵਰਕਰਾਂ ਨੂੰ ਆਪਣੇ ਪੈਗਾਮ ਵਿਚ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਕਿ ਮਜਲਿਸ ਅਹਿਰਾਰ ਇਸਲਾਮ ਹਿੰਦ ਦੀ ਸਥਾਪਨਾ ਨੂੰ 83 ਵਰ•ੇ ਪੂਰੇ ਹੋ ਗਏ ਹਨ। ਉਨ•ਾਂ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ ਭਾਰਤ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਰਈਸ-ਉਲ-ਅਹਿਰਾਰ ਮੌਲਾਲਾ ਹਬੀਬ-ਉਰ-ਰਹਿਮਾਨ ਲੁਧਿਆਣਵੀ, ਸੱਯਦ ਉਲ ਅਹਿਰਾਰ ਸੱਯਦ ਅਤਾਉਲਾਹ ਸ਼ਾਹ ਬੁਖਾਰੀ, ਚੈਧਰੀ ਅਫਜਲੁਲ ਹਕ ਨੇ 29 ਦਸੰਬਰ 1929 ਈ: ਨੂੰ ਲਾਹੌਰ ਦੇ ਹਬੀਬ ਹਾਲ ਵਿਚ ਕੀਤੀ ਸੀ। ਇਸ ਪਾਰਟੀ ਵਿਚ ਮੌਲਾਨਾ ਗੁਲਸ਼ੇਰ ਸ਼ਹੀਦ, ਸ਼ੋਰੱਸ਼ ਕਾਸ਼ਮੀਰੀ, ਮੌਲਾਨਾ ਜੱਫਰ ਅਲੀ ਖਾਨ, ਮੌਲਾਨਾ ਮਜਹਰ ਅਲੀ ਖਾਨ, ਮੌਲਾਨਾ ਖੱਲੀਲ ਉਰ ਰਹਿਮਾਨ ਲੁਧਿਆਣਵੀ ਜਿਹੇ ਜਾਂਬਾਜ ਲੋਕ ਸ਼ਾਮਲ ਰਹੇ ਹਨ ਅਤੇ ਇਸ ਪਾਰਟੀ ਨੂੰ ਹਜਰਤ ਮੌਲਾਨਾ ਅੱਲਾਮਾ ਅਨਵਰ ਸ਼ਾਹ ਕਸ਼ਮੀਰੀ, ਹਜਰਤ ਮੌਲਾਨਾ ਸ਼ਾਹ ਅਬਦੁੱਲ ਕਾਦਿਰ ਜਿਹੇ ਪ੍ਰਸਿੱਧ ਵਿਦਵਾਨਾਂ ਦੀ ਸਰਪ੍ਰਸਤੀ ਹਾਸਲ ਰਹੀ ਹੈ।ਅੱਜ ਅਹਿਰਾਰ ਦੇ ਸਥਾਪਨਾ ਦਿਵਸ ਮੌਕੇ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਅਸੀਂ ਸ2 ਤੋਂ ਪਹਿਲਾਂ ਆਪਣੇ ਰੱਬ ਦੇ ਸ਼ੁੱਕਰਗੁਜ਼ਾਰ ਹਾਂ ਜਿਸਨੇ ਸਾਨੂੰ ਚੰਗੇ ਕੰਮਾਂ ’ਤੇ ਲੱਗਾ ਰਖਿਆ ਹੈ। ਉਨ•ਾਂ ਕਿਹਾ ਕਿ ਅਹਿਰਾਰ ਦੇ ਅਸਲ ਸੰਸਥਾਪਕ ਹਜ਼ਰਤ ਮੁਹੰਮਦ ਸਲ ਲੱਲਾਹੁ ਅਲੈਹਿ ਵਸੱਲਮ ਸਨ, ਕਿਉਂਕਿ ਇਨਸਾਨ ਨੂੰ ਇਨਸਾਨ ਦੀ ਗੁਲਾਮੀ ਤੋਂ ਹਜਰਤ ਮੁਹੰਮਦ ਸਲ ਲੱਲਾਹੁ ਅਲੈਹਿ ਵਸੱਲਮ ਨੇ ਆਜ਼ਾਦੀ ਦਿਲਵਾਈ ਅਤੇ ਕਮਜ਼ੋਰ ਇਨਸਾਨੀਅਤ ’ਚ ਬਹਾਦੁਰੀ ਦਾ ਜੱਜਬਾ ਪੈਦਾ ਕੀਤਾ। ਉਨ•ਾਂ ਕਿਹਾ ਕਿ ਮਜਲਿਸ ਅਹਿਰਾਰ ਇਸਲਾਮ ਆਪਣੀ ਸਥਾਪਨਾ ਤੋਂ ਅੱਜ ਤੱਕ ਆਪਣੇ ਮਿਸ਼ਨ ’ਤੇ ਕਾਇਮ ਹੈ। ਹਾਲਾਤ ਅਤੇ ਸਰਕਾਰ ਅਹਿਰਾਰ ਦੇ ਮਿਸ਼ਨ ਨੂੰ ਬੱਦਲ ਨਹੀਂ ਸਕੇ। ਉਨ•ਾਂ ਕਿਹਾ ਕਿ ਅਹਿਰਾਰ ਦਾ ਅਸਲ ਮਿਸ਼ਨ ਤਾਜੇ ਖੱਤਮੇ ਨਬੁੱਵਤ ਦੀ ਹਿਫਾਜ਼ਤ ਅਤੇ ਦੇਸ਼ ਦੇ ਗੱਦਾਰਾਂ ਨੂੰ ਬੇਨਕਾਬ ਕਰਨਾ ਹੈ। ਉਨ•ਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਹਿਰਾਰ ਪਾਰਟੀ ਦੀਆਂ ਕੁਰਬਾਨੀਆਂ ਨੂੰ ਨਜ਼ਰਾਦਾਜ਼ ਨਹੀਂ ਕੀਤਾ ਜਾ ਸਕਦਾ। ਅਹਿਰਾਰ ਨੇ ਆਪਣੇ ਦੇਸ਼ ਦੇ ਲਈ ਸਭ ਤੋਂ ਅੱਗੇ ਵੱਧ ਕੇ ਅੰਗਰੇਜ਼ਾ ਦੇ ਖਿਲਾਫ ਲੜਾਈ ਲੜੀ, ਜਿਸ ਵਿਚ ਕਈ ਅਹਿਰਾਰੀ ਵਰਕਰ ਸੁਤੰਤਰਤਾ ਸੰਗਰਾਮ ਵਿਚ ਸ਼ਹੀਦ ਹੋਏ ਅਤੇ ਦੇਸ਼ ਦੀ ਕਿਹੜੀ ਅਜਿਹੀ ਜੇਲ ਹੈ, ਜਿਸ ਵਿਚ ਅਹਿਰਾਰੀਆਂ ਨੇ ਆਪਣੇ ਦੇਸ਼ ਦੇ ਲਈ ਜੇਲਾਂ ਨਹੀਂ ਕੱਟੀਆਂ। ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਅੱਜ ਵੀ ਜ਼ਰੂਰਤ ਪੈ ਜਾਏ ਤਾਂ ਅਸੀਂ ਆਪਣੇ ਦੇਸ਼ ਦੀ ਸੁਰਖਿਆ ਲਈ ਖੂਨ ਦਾ ਆਖਿਰੀ ਕੱਤਰਾ ਵੀ ਬਹਾ ਦੇਵਾਂਗੇ। ਉਨ•ਾਂ ਕਿਹਾ ਕਿ ਅਹਿਰਾਰ ਕਿਸੇ ਇਤਿਹਾਸਕਾਰ ਦੀ ਮੁਹਤਾਜ਼ ਨਹੀਂ, ਅਸੀਂ ਆਪਣਾ ਇਤਿਹਾਸ ਆਪਣੇ ਖੂਨ ਨਾਲ ਲਿਖਦੇ ਹਾਂ। ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਅੱਜ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਪਾਰਟੀ ਦੇ ਵਰਕਰ ਹਾਂ ਜਿਸ ਪਾਰਟੀ ਨੇ ਇਸ ਦੇਸ਼ ਵਿਚ ਅੰਗਰੇਜ਼ਾਂ ਦੀਆਂ ਜੜ•ਾਂ ਨੂੰ ਖੋਖਲਾ ਕੀਤਾ ਅਤੇ ਅੰਗਰੇਜ਼ਾਂ ਨੂੰ ਇਸ ਦੇਸ਼ ਤੋਂ ਭੱਜਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਮਜਲਿਸ ਅਹਿਰਾਰ ਦੇ ਕੌਮੀ ਜਨਰਲ ਸਕੱਤਰ ਮੁਹੰਮਦ ਉਸਮਾਨ ਰਹਿਮਾਨੀ, ਗੁਲਾਮ ਹੱਸਨ ਕੈਸਰ ਨੇ ਵੀ  ਅਹਿਰਾਰੀ ਵਰਕਰਾਂ ਨੂੰ ਸੰਬੋਧਨ ਕੀਤਾ।ਇਸ ਮੌਕੇ ਸ਼ਾਹੀ ਇਮਾਮ ਦੇ ਸਕੱਤਰ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅਹਿਰਾਰ ਪਾਰਟੀ ਦਾ ਸਥਾਪਨਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ। ਉਨ•ਾਂ ਦੱਸਿਆ ਕਿ ਉਤਰ ਪ੍ਰਦੇਸ਼ ਦੇ ਲਖਨਉ ਵਿਚ ਮੌਲਾਨਾ ਵਕੀਲ ਸੀਤਾਪੁਰੀ, ਲਖੀਮਪੁਰ ਖੀਰੀ ਵਿਚ ਨਸੀਮ ਖਾਨ, ਰਾਮਪੁਰ ਵਿਚ ਕਮਰਖਾਨ, ਬਿਜਨੌਰ ਵਿਚ ਅੱਲਾਮਾ ਮਨਸੂਰ, ਹੈਦਰਾਬਾਦ ਵਿਚ ਉਸਮਾਨ ਸੇਠ, ਬਿਹਾਰ ਕਿਸ਼ਨ ਗੰਜ ਵਿਚ ਅਬਦੁੱਲ ਮੰਨਾਨ ਕਾਸਮੀ, ਦਿੱਲੀ ਵਿਖੇ ਮੁਹੰਮਦ ਅਤਹਿਰ ਲੁਧਿਆਣਵੀ, ਹਿਮਾਚਲ ਕਾਂਗੜਾ ਵਿਚ ਮੌਲਾਨਾ ਕਾਮਿਲ ਜਾਮੀਯ, ਹਰਿਆਣਾ ਜੀਂਦ ਵਿਖੇ ਹਾਜੀ ਮੁੰਸ਼ੀ ਅਲੀ, ਮੱਧ ਪ੍ਰਦੇਸ਼ ਭੋਪਾਲ ਵਿਚ ਮੁਹੰਮਦ ਆਸਿਫ, ਝਾਰਖੰਡ ਧਨਵਾਦ ਵਿਚ ਸ਼ਹਾਬ ਅਖੱਤਰ, ਉਤਰਾਖੰਡ ਵਿਚ ਡਾ: ਮੁਮਤਾਜ ਆਲਮ, ਮਹਾਰਾਸ਼ਟਰ ਮੁੰਬਈ ਵਿਚ ਮੌਲਾਨਾ ਵਿਲਾਲ, ਰਾਜਸਥਾਨ ਸੀਕਰ ਵਿਚ ਮੌਲਾਨਾ ਕਾਸਿਮ ਦੀ ਅਗੁਵਾਈ ਹੇਠ ਮੁਸਲਮਾਨਾਂ ਨੇ ਅਹਿਰਾਰ ਦਾ ਸਥਾਪਨਾ ਦਿਵਸ ਵਿਸ਼ੇਸ਼ ਤੌਰ ’ਤੇ ਮਨਾਇਆ।


 ਲੁਧਿਆਣਾ ਵਿਖੇ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ 83ਵੇਂ ਸਥਾਪਨਾ ਦਿਵਸ ਮੌਕੇ ’ਤੇ ਆਯੋਜਿਤ ਪ੍ਰੋਗਰਾਮ ਵਿਚ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਸੰਬੋਧਨ ਕਰਦੇ ਹੋਏ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger