ਪਿੰਡ ਸਹੌਲੀ ’ਚ ਬਲਾਤਕਾਰ ਦਾ ਸ਼ਿਕਾਰ ਲੜਕੀ ਦੇ ਮਾਪਿਆਂ ਨੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਕੀਤੀ ਮੰਗ

Friday, December 28, 20120 comments


ਬਲਾਤਕਾਰ ਦੇ ਦੋਸ਼ੀਆਂ ਨੂੰ ਮਾਰਨੀ ਚਾਹੀਦੀ ਹੈ ਚੋਂਕ ਵਿੱਚ ਗੋਲੀ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ  ਦਿੱਤੀ ਰਾਇ

ਅਮਨਦੀਪ ਦਰਦੀ, ਗੁਰੂਸਰ ਸੁਧਾਰ
ਸਥਾਨਕ ਕਸ਼ਬੇ ਦੇ ਲਾਗਲੇ ਪਿੰਡ ਸਹੌਲੀ ਵਿਖੇ ਸਿਵਲ ਹਸਪਤਾਲ ਪੱਖੋਵਾਲ ਤੋਂ ਆਪਣੇ ਘਰ ਆਈ ਬਲਾਤਕਾਰ ਦੀ ਪੀੜ•ਤ ਲੜਕੀ ਹਰਪ੍ਰੀਤ ਕੋਰ ਦੇ ਮਾਪਿਆਂ ਨੇ ਆਪਣੀ ਧੀ ਨਾਲ ਪਿੰਡ ਦੇ ਨੌਜੁਵਾਨਾਂ ਵੱਲੋਂ ਕੀਤੇ ਜਬਰ ਜਨਾਹ ਵਾਲੇ ਦੋਸ਼ੀ ਵਿਅਕਤੀਆਂ ਨੂੰ ਸਰਕਾਰ ਤੋਂ ਫਾਂਸੀ ਲਾਏ ਜਾਣ ਦੀ ਮੰਗ ਕੀਤੀ ਹੈ। ਜ਼ਿਕਰ ਯੋਗ ਹੈ ਕਿ 25 ਦਸੰਬਰ ਦੀ ਰਾਤ ਨੂੰ ਐਸ.ਆਰ.ਐਸ ਪੋਲੀਟੈਕਨਿਕ ਕਾਲਜ, ਹੈਬੋਵਾਲ ਵਿਖੇ, ਗੋਰਮਿੰਟ ਮੈਨੇਜਮੈਂਟ ਟੈਕਨਾਲੋਜੀ ਦਾ ਤਿੰਨ ਸਾਲਾਂ ਕੋਰਸ ਕਰ ਰਹੀ ਪਿੰਡ ਸਹੌਲੀ ਦੀ ਲੜਕੀ ਹਰਪ੍ਰੀਤ ਕੌਰ ਜੋ ਕਿ ਕਾਲੇਜ ਦੇ ਹੋਸਟਲ ਵਿੱਚ ਹੀ ਰਹਿ ਕੇ ਪੜ•ਦੀ ਹੈ। ਪਿੰਡ ਵਿੱਚ ਆਧਾਰ ਕਾਰਡ ਬਣਾਉਣ ਦੇ ਸਬੰਧ ਵਿੱਚ ਹੈਬੋਵਾਲ ਤੋਂ ਪਿੰਡ ਸਹੌਲੀ ਨੂੰ ਸ਼ਾਮ ਵੇਲੇ ਜਾ ਰਹੀ ਸੀ ਮੁਲਾਂਪੁਰ ਤੋਂ ਉਸਨੂੰ ਪਿੰਡ ਜਾਣ ਲਈ ਆਖਰੀ ਬੱਸ ¦ਘ ਜਾਣ ਕਾਰਨ ਪਿੰਡ ਦੇ ਹੀ 2 ਨੌਜੁਵਾਨਾਂ ਗੁਰਮੀਤ ਸਿੰਘ ਉਰਫ ਲਾਡੀ ਪੁੱਤਰ ਅਮਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਪੁੱਤਰ ਪਾਲ ਸਿੰਘ ਨੇ ਪਿੰਡ ਜਾਉਣ ਲਈ ਮੋਟਰ ਸਾਈਕਲ ਤੇ ਬਿਠਾ ਲਿਆ ਅਤੇ ਨਸ਼ੀਲੀ ਦਵਾਈ ਸੁੰਘਾਂ ਦਿੱਤੀ ਅਤੇ ਪਿੰਡ ਸਹੌਲੀ ਧਰਮਿੰਦਰ ਅਤੇ ਉਸ ਦਾ ਸਾਥੀ 18 ਸਾਲਾਂ ਲੜਕੀ ਨੂੰ ਆਪਣੇ ਪੁਰਾਣੇ ਮਕਾਨ ਵਿੱਚ ਲੈ ਗਏ ਜਿੱਥੇ ਉਨ•ਾਂ ਵਿਦਿਆਰਥਣ ਨਾਲ ਬਲਾਤਕਾਰ ਕੀਤਾ। ਪਿੰਡ ਵਿੱਚ ਸ਼ਹੀਦੀ ਜੋੜ ਮੇਲੇ ਦੇ ਸਬੰਦ ਵਿੱਚ ਅਖੰਡ ਪਾਠਾਂ ਦੀ ਲੜੀ ਚਲਦੀ ਹੋਣ ਕਾਰਨ ਰਾਤ ਨੂੰ ਪਿੰਡ ਦੇ ਹੀ ਵਿਅਕਤੀਆਂ ਨੇ ਦੋਸ਼ੀਆਂ ਨੂੰ ਆਪਣੇ ਮੋਟਰ ਸਾਈਕਲ ਤੇ ਬਿਠਾਈ ਲਈ ਜਾਂਦੇ ਪਿੰਡ ਦੇ ਨੌਜੁਵਾਨਾਂ ਅਤੇ ਲੜਕੀ ਨੂੰ ਪਛਾਣ ਲਿਆ ਸੀ। ਉਨ•ਾਂ ਹੀ ਲੜਕੀ ਦੇ ਮਾਪਿਆ ਨੂੰ ਉਨ•ਾਂ ਦੀ ਲੜਕੀ ਸਬੰਧੀ ਇਹ ਸੂਚਨਾ ਦਿੱਤੀ ਜਿਸ ਉਪਰੰਤ ਲੜਕੀ ਦੇ ਮਾਪਿਆ ਰਾਤ 12 ਵਜੇ ਦੇ ਕਰੀਬ ਆਪਣੀ ਲੜਕੀ ਨੂੰ ਦਹਿਸ਼ੀ ਉਕਤ ਨੌਜੁਵਾਨਾਂ ਦੇ ਚੁੰਗਲ ਵਿਚੋਂ ਆਪਣੀ ਧੀ ਨੂੰ ਬਚਾਇਆ। ਪਿੰਡ ਦੇ ਸਰਪੰਚ ਸ. ਜਰਨੈਲ ਸਿੰਘ ਨੇ ਇਸ ਸਬੰਧੀ ਪੁਲਸ ਥਾਣਾ ਜੋਧਾਂ ਵਿਖੇ ਇਤਲਾਹ ਦਿੱਤੀ ਅਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਥਾਣਾਂ ਜੋਧਾਂ ਦੇ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਦੋਨਾਂ ਦੋਸ਼ੀਆਂ ਨੂੰ ਪੁਲਸ ਵੱਲੋਂ ਫੜ ਲਿਆ ਗਿਆ ਹੈ ਅਤੇ ਆਈ.ਪੀ.ਸੀ ਦੀ ਧਾਰਾ 376/34 ਅਧੀਨ ਪਰਚਾ ਦਰਜ਼ ਕਰ ਲਿਆ ਗਿਆ ਹੈ। ਸਿੱਖ ਵਿਦਵਾਨ ਤੇ ਸਮਾਜ ਸੇਵੀ ਪ੍ਰੋ.ਦਰਸ਼ਨ ਸਿੰਘ ਖਾਲਸ਼ਾ ਮੁਲਾਜ਼ਮ ਆਗੂ ਮਿੱਠੂ ਸਿੰਘ ਚਹਿਲ ਅਤੇ ਇਲਾਕੇ ਭਰ ਦੀਆਂ ਸਮਾਜ ਸੇਵੀ ਜੱਥੇਬੰਦੀਆਂ ਦੇ ਆਹੁਦੇਦਾਰਾਂ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕਰਦੇ ਹੋਏ  ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ  ਕੰਮ ਕਰਨ ਵਾਲੇ ਵਿਅਕਤੀਆਂ ਨੂੰ ਚੋਂਕ ਵਿੱਚ ਖੜਾ ਕੇ ਗੋਲੀ ਮਾਰਨ ਦਾ ਕਾਨੂੰਨ ਬਨਣਾ ਚਾਹੀਦਾ ਹੈ ਤਾਂ  ਜੋ  ਦੇਸ਼ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ।


ਬਲਾਤਕਾਰ ਦਾ ਸ਼ਿਕਾਰ ਵਿਦਿਆਰਥਣ ਆਪਣੇ ਮਾਪਿਆਂ ਨਾਲ ਸਹਿਮੀ ਹੋਈ ਬੈਠੀ ਨਜ਼ਰ ਆ ਰਹੀ ਹੈ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger