ਸੱਭਿਆਚਾਰ ਚੇਤਨਾ ਮੰਚ ਵੱਲੋਂ 81 ਬੱਚੀਆਂ ਦਾ ਸਨਮਾਨ ਹੋਵੇਗਾ।

Tuesday, January 01, 20130 comments






ਮਾਨਸਾ 1ਜਨਵਰੀ (ਸਤੀਸ ਮਹਿਤਾ) ਸੱਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਆਪਣੇ ਅੱਠਵੇਂ ਲੋਹੜੀ ਮੇਲੇ ਦੌਰਾਨ 6 ਜਨਵਰੀ ਨੂੰ ਇਸ ਜ਼ਿਲ•ੇ ਦੀਆਂ 81 ਹੋਣਹਾਰ ਧੀਆਂ ਨੂੰ ’ਲੋਹੜੀ ਐਵਾਰਡ’ ਲਈ ਚੁਣਿਆ ਹੈ। ੍ਰਾੁ ਦ/ ਗਤਯਕ2 ਰ'ੋਕ ਬਕਬ ਪਖ;ਬ 2/ ਦਗ਼ਡ;ਨਕ ਡੲ ਚੁਣੀਆਂ ਗਈਆਂ ਇਹ ਲੜਕੀਆਂ ਜ਼ਿਆਦਾਤਰ ਪੇਂਡੂ ਖਿੱਤੇ ਨਾਲ ਸਬੰਧਤ ਹਨ, ਜਿੰਨ•ਾਂ ਨੇ ਸਰਕਾਰੀ ਸਕੂਲਾਂ ਵਿਚ ਪੜ•ਦਿਆਂ ਛੋਟੀ ਉਮਰੇ ਸਿੱਖਿਆ, ਖੇਡਾਂ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿਚ ਸਟੇਟ, ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕੀਤੀਆਂ ਹਨ। ਇਹ ਸਨਮਾਨ ਦੇਣ ਦੀ ਰਸਮ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਕਰਨਗੇ।ਮੰਚ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ, ;ੋਪਹਿਸ ੲ÷ਫਬ ਵਲੋਂ ਇਥੇ ਐਵਾਰਡ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਲੜਕੀਆਂ ਵਿਚ ਪਿੰਡ ਖ਼ੈਰਾ ਕਲਾਂ ਦੀ ਜੱਜ ਬਣੀ ਰਾਜਵੀਰ ਕੌਰ, ਏਸ਼ੀਅਨ ਫੁੱਟਬਾਲ ਚੈਪੀਅਨਸ਼ਿਪ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ ਪਿੰਡ ਜੋਗਾ ਦੀ ਫੁੱਟਬਾਲ ਖਿਡਾਰਨ ਵੀਰਪਾਲ ਕੌਰ, ਆਲ ਇੰਡੀਆ ਕਬੱਡੀ ਫੈਡਰੇਸ਼ਨ ਵਲੋਂ ਮਲੇਸ਼ੀਆ ਵਿਖੇ ਭਾਰਤੀ ਟੀਮ ਵਲੋਂ ਖੇਡਣ ਵਾਲੀਆਂ ਪ੍ਰਵੀਨ ਕੁਮਾਰੀ ਘਰਾਂਗਣਾ, ਜੋਤੀ ਦੂਲੋਵਾਲ, ਵੀਰਪਾਲ ਮੌਜੀਆ ਅਤੇ ਮੰਦਬੁੱਧੀ ਰਾਜ ਪੱਧਰੀ ਖੇਡਾਂ ਦੌਰਾਨ 100,200 ਮੀਟਰ ਅਤੇ ਰਨਿੰਗ ਲੌਂਗਜੰਪ ਵਿਚ ਗੋਲਡ ਅਤੇ ਬੈਸਟ ਅਥੈਲੀਟ ਦਾ ਸਟੇਟ ਐਵਾਰਡ ਹਾਸਲ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਕੂਲ ਗੁਰਨੇ ਕਲਾਂ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਅੱਕੀ ਕੌਰ,ਯੂ.ਪੀ.ਐਸ.ਸੀ ਦਾ ਇਮਤਿਹਾਨ ਪਾਸ ਕਰਕੇ ਸੈਂਟਰਲ ਆਰਮਡ ਪੁਲੀਸ ਫੋਰਸਜ਼ ਵਿਚ ਅਸਿਸਟੈਂਟ ਕਮਾਂਡੈਂਟ ਵਜੋਂ ਚੁਣੀ ਗਈ ਮਾਨਸਾ ਦੀ ਨੈਨਸੀ ਸਿੰਗਲਾ ਸ਼ਾਮਲ ਹੈ।
ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਹਾਕੀ ਦੇ ਖੇਤਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਦੀਆਂ ਹਾਕੀ ਖਿਡਾਰਨਾਂ ਰੀਤੂ ਰਾਣੀ, ਕਰਮਜੀਤ, ਸਿਮਰਜੀਤ, ਰਾਜਵਿੰਦਰ, ਮਨਪ੍ਰੀਤ, ਜਸਨਦੀਪ, ਜਗਜੀਤ, ਰਮਨਪ੍ਰੀਤ, ਹਰਪ੍ਰੀਤ, ਅਮਨਦੀਪ, ਅਨੂਪ ਕੌਰ, ਜਸਪ੍ਰੀਤ, ਖੁਸ਼ਪ੍ਰਤੀ, ਬੇਅੰਤ, ਬਲਜਿੰਦਰ, ਬਰਿੰਦਰਪ੍ਰੀਤ, ਅਮਨਦੀਪ ਅਤੇ ਹਰਮਨਦੀਪ ਕੌਰ ਸ਼ਾਮਲ ਹਨ, ਜਿੰਨ•ਾਂ ਨੇ ਪੈਪਸੂ ਵੂਮੈਨ ਹਾਕੀ ਸਟੇਟ ਚੈਪੀਅਨਸ਼ਿਪ ਵਿਚ ਪਹਿਲਾ ਅਤੇ ਪੇਂਡੂ ਰਾਜ ਖੇਡਾਂ ਵਿਚ ਦੂਜੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ•ਾਂ ਵਾਲੀਵਾਲ ਦੇ ਖੇਤਰ ਵਿਚ ਅਮਰਜੀਤ ਕੌਰ, ਕੁਲਵੀਰ, ਗਗਨਦੀਪ, ਕੋਮਲਪ੍ਰੀਤ, ਸਤਵੀਰ, ਹਰਪ੍ਰੀਤ, ਅਮਰਜੀਤ,ਅਮਨਪ੍ਰੀਤ, ਸੁਮਨਦੀਪ, ਅਨਮੋਲਦੀਪ, ਪ੍ਰਨੀਤ, ਰਮਨਦੀਪ, ਬੇਅੰਤ ਕੌਰ, ਪਰਬਦੀਪ ਨੇ ਸਟੇਟ ਗੋਲਡ ਅਤੇ ਰਾਸ਼ਟਰੀ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਈ। ਫੁੱਟਬਾਲ ਵਿਚ ਅੰਡਰ-19 ਸਾਲ ਰਾਜ ਪੱਧਰੀ ਸਕੂਲ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਗਾ (ਲੜਕੀਆਂ) ਦੀਆਂ ਖਿਡਾਰਨਾਂਰਾਜਵੀਰ ਕੌਰ, ਗਗਨਦੀਪ,ਬਲਜਿੰਦਰ ਕੌਰ, ਅੱਕੀ, ਕਮਲਜੀਤ, ਗੁਰਮੀਤ, ਬਿੰਦਰ, ਸੰਦੀਪ, ਰਮਨਦੀਪ, ਗਗਨਦੀਪ, ਬਲਜੀਤ, ਵਰਿੰਦਰ, ਰਮਨਦੀਪ ਕੌਰ ਅਤੇ ਏਸੇ ਟੀਮ ਵਿਚ ਸਰਵਹਿੱਤਕਾਰੀ ਵਿਦਿਆ ਮੰਦਰ ਜੋਗਾ ਦੀਆਂ ਚਾਰ ਖਿਡਾਰਨਾਂ ਲਵਪ੍ਰੀਤ, ਪਵਨਪ੍ਰੀਤ, ਪੂਜਾ, ਜਸਮੀਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਾਸਕਟਬਾਲ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁ) ਦੀ 12 ਸਾਲ ਦੀ ਪ੍ਰਭਜੋਤ ਕੌਰ ਨੇ ਸਬ-ਜੂਨੀਅਰ ਰਾਸ਼ਟਰੀ ਖੇਡਾਂ ਵਿਚ ਚੰਗਾ ਨਾਮਣਾ ਖੱਟਿਆ।੍ਰਾੁ ਦ/ ਨਜ।ਗ਼ਦ/ਦਕੋ ੍ਰੁ2ਹ ਰ'ਡਝਬ ਨਸ/ ਟਡ੍ਰੋਦੋ ਡ;੍ਰਰਬਕ ਨੇ ਦੱਸਿਆ ਕਿ ਜੂਡੋ ਦੇ ਖੇਤਰ ਵਿਚ ਸੰਦੀਪ ਕੌਰ ਅਤੇ ਗੁਰਲੀਨ ਕੌਰ ਨੇ ਅੰਡਰ-17 ਵਿਚ ਸਟੇਟ ਗੋਲਡ ਮੈਡਲ ਹਾਸਲ ਕਰਕੇ ਰਾਸ਼ਟਰੀ ਪੱਧਰ ‘ਤੇ ਸਿਲਵਰ ਮੈਡਲ ਜਿੱਤਿਆ। ਵੁਸ਼ੂ ਖੇਡਾਂ ਵਿਚ ਮਾਈ ਭਾਗੋ ਕਾਲਜ ਰੱਲਾ ਦੀਆਂ ਖਿਡਾਰਨਾਂ ਮਨਜਿੰਦਰ ਕੌਰ, ਅਮਨਦੀਪ ਕੌਰ ਨੇ ਰਾਸ਼ਟਰੀ ਪੱਧਰ ‘ਤੇ ਕਾਂਸੀ ਦਾ ਤਗਮਾ ਅਤੇ ਰਾਜਵਿੰਦਰ ਤੇ ਸੁਖਦੀਪ ਨੇ ਸਟੇਟ ਪੱਧਰ ‘ਤੇ ਗੋਲਡ ਮੈਡਲ ਹਾਸਲ ਕੀਤਾ। 16ਵੀਆਂ ਪੰਜਾਬ ਰਾਜ ਵੁਸ਼ੂ ਖੇਡਾਂ ਵਿਚ ਵੱਖ-ਵੱਖ ਵਰਗਾਂ ਵਿਚ ਅਰਸ਼ਦੀਪ, ਪ੍ਰਦੀਪ, ਵੀਨਾ ਰਾਣੀ, ਗੁਰਪ੍ਰੀਤ, ਹਰਨੂਰ ਚਾਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਖੋ-ਖੋ ਮੁਕਾਬਲਿਆਂ ਵਿਚ ਇਥੋਂ ਦੇ ਵਿਦਿਆ ਭਾਰਤੀ ਸਕੂਲ ਦੀਆਂ ਖਿਡਾਰਨਾਂ ਨੈਂਨਸੀ, ਬਿੰਦੂ, ਰਿਤਿਕਾ, ਕੋਮਲ, ਨੈਨੀ, ਸਿਫ਼ਾਲੀ, ਅਮਨਦੀਪ, ਨਵਨੀਤ, ਰਾਜਵਿੰਦਰ, ਅੰਮ੍ਰਿਤਪਾਲ, ਅਮਨਦੀਪ, ਬਵਨੀਤ ਨੇ ਆਪਣੇ ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨਰਾਇਣ ਸਰਵਹਿੱਤਕਾਰੀ ਵਿਦਿਆ ਮੰਦਰ ਦੀ ਪਰਾਂਜਲੀ ਨੇ ਰਾਸ਼ਟਰੀ ਗਿਆਨ ਮੇਲੇ ਵਿਚ ਅਤੇ ਬਲਜੀਤ ਕੌਰ ਫ਼ਤਿਹਪੁਰ ਨੇ ਐਮ.ਬੀ.ਏ ਵਿਚੋਂ ਯੂਨੀਵਰਸਿਟੀ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger